Screenshot
ਸਰੀ- ਸਰੀ ਨਿਵਾਸੀ ਪਰਮਜੀਤ ਸਿੰਘ ਸੈਣੀ ਪਾਬਲਾ ਤੇ ਪਰਿਵਾਰ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਬਲਬੀਰ ਸਿੰਘ ਸੈਣੀ ਪਾਬਲਾ ਬੀਤੀ 14 ਅਪਰੈਲ ਨੂੰ ਸਵਰਗ ਸਿਧਾਰ ਗਏ। ਉਹ ਲਗਪਗ 90 ਵਰਿਆਂ ਦੇ ਸਨ । ਉਹ ਆਪਣੇ ਪਿੱਛੇ ਸਪੁੱਤਰ ਪਰਮਜੀਤ ਸਿੰਘ ਸੈਣੀ ਪਾਬਲਾ , ਬਿੱਟੂ ਪਾਬਲਾ, ਦੋ ਧੀਆਂ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ । ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 21 ਅਪਰੈਲ ਨੂੰ ਫਾਈਵ ਰਿਵਰ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ। ਬਾਦ ਵਿਚ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਕੀਤੀ ਗਈ। । ਉਹਨਾਂ ਦਾ ਪਿਛਲਾ ਪਿੰਡ ਬਹਿਰਾਮ ਸਰਿਸ਼ਤਾ ਸੀ। ਉਹ ਕੁਝ ਸਮਾਂ ਪਹਿਲਾਂ ਪੰਜਾਬ ਗਏ ਸਨ ਕਿ ਉਥੇ ਬੀਮਾਰ ਹੋ ਗਏ। ਪਰਿਵਾਰ ਵੱਲੋਂ ਉਹਨਾਂ ਨੂੰ ਇਲਾਜ ਲਈ ਕੈਨੇਡਾ ਲਿਆਂਦਾ ਗਿਆ ਪਰ ਉਹ ਇਥੇ ਸਦੀਵੀ ਵਿਛੋੜਾ ਦੇ ਗਏ।ਉਹ ਵਿੰਨੀਪੈਗ ਦੇ ਉਘੇ ਰੀਐਲਟਰ ਏਪੀ ਪੰਛੀ ਦੇ ਚਾਚਾ ਜੀ ਸਨ।
