ਲੇਖਕ- ਮਲਕੀਤ ਮਾਹੀ, ਮੋਹਾਲੀ (ਮੋਬਾਈਲ 9417082829)-
ਅਜੋਕੀ ਪੰਜਾਬੀ ਗੀਤਕਾਰੀ ਦੀ ਬਾਗੋ ਬਹਾਰ ਵਿੱਚ ਵਨ ਸੁਵੰਨੇ ਮਨਮੋਹਿਤ ਕਰਦੇ ਰੰਗ ਬਿਰੰਗੇ ਫੁੱਲਾਂ ਦੀ ਤਰਾਂ ਗੀਤਕਾਰ ਤਾਂ ਬੇਸ਼ੁਮਾਰ ਹਨ ਪਰ ਜਿਨਾਂ ਦੀ ਕਲਮੀ ਤੋਰ ਵਿੱਚੋਂ ਵਿਰਸੇ ਦੀ ਪੰਜਾਬੀਅਤ ਦਾ ਲੋਕ ਰੰਗ ਉਠ ਉੱਠ ਪੈਂਦਾ ਹੈ ਉਹਨਾਂ ਦੀ ਕਾਬਲੇ ਤਾਰੀਫ ਗੀਤਕਾਰੀ ਦੇ ਬੋਲ ਲੋਕ ਬੁਲ੍ਹਾਂ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੇ ਹਨ ਪੰਜਾਬੀ ਮਾਂ ਬੋਲੀ ਦੇ ਸੁੱਚੇ ਮੋਤੀਆਂ ਵਰਗੇ ਲੋਕ ਗੀਤਾਂ ਜਿਹੇ ਬੋਲਾਂ ਦੀ ਸਲੀਕੇਦਾਰ ਬਣਤਰ ਦੀ ਮਹਾਰਤ ਕੁਝ ਟਾਵੇਂ ਹੀ ਗੀਤਕਾਰਾਂ ਦੇ ਹਿੱਸੇ ਆਈ ਹੈ ਜਿਨਾਂ ਚੋ ਊਘੇ ਗੀਤਕਾਰ ਭੱਟੀ ਭੜੀ ਵਾਲੇ ਦੀ ਲੰਮੇ ਅਰਸੇ ਦੀ ਨਿਰੰਤਰ ਗੀਤਕਾਰੀ ਬਾਰੇ ਇਥੇ ਵਿਸ਼ੇਸ਼ ਤੌਰ ਤੇ ਜ਼ਿਕਰ ਯੋਗ ਹੈ
ਜਿਸ ਦੇ ਹੁਣ ਤੱਕ ਸੈਂਕੜੇ ਦੇ ਹਿਸਾਬ ਨਾਲ ਲਿਖੇ ਗੀਤ ਨਵੇਂ ਪੁਰਾਣੇ ਚਰਚਿਤ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕੇ ਰੰਗਲੇ ਪੰਜਾਬ ਦੀਆਂ ਫਿਜਾਵਾਂ ਚ ਗੂੰਜਦੇ ਸੱਭਿਆਚਾਰਕ ਸੱਥਾਂ ਦੀਆਂ ਰੌਣਕਾਂ ਦਾ ਖੂਬ ਸ਼ਿੰਗਾਰ ਬਣੇ
ਜਿਸ ਦੀ ਵਿਸ਼ਾਲ ਗੀਤਕਾਰੀ ਤੇ ਸਰਸਰੀ ਜੀ ਝਾਤ ਮਾਰਦਿਆਂ ਉਘੇ ਗਾਇਕ ਲਾਭ ਜੰਜੂਏ ਦੀ ਆਵਾਜ਼ ਵਿਚ ਏ.ਐਸ. ਕਾਲਜ ਖੰਨੇ ਪੜਦਿਆਂ ਹੀ ਉਸ ਦਾ ਪਲੇਠਾ ਧਾਰਮਿਕ ਗੀਤ. ਰੋਂਦੀ ਚਮਕੌਰ ਦੀ ਗੜੀ ਧਾਹਾਂ ਮਾਰ ਖੁਦਾ ਦੇ ਅੱਗੇ. ਰਿਕਾਰਡ ਹੋ ਗਿਆ
ਉਹਨਾਂ ਦਿਨਾਂ ਵਿੱਚ ਹੀ ਗਾਇਕ ਕੇਸਰ ਮਾਣਕੀ ਦੀ ਕੈਸਟ ਯਾਦਾਂ ਦੇ ਖਿਡਾਉਣੇ ਵਿੱਚ ਖਿਡਾਉਣੇ ਵਿੱਚ ਮਿੰਨੀ ਮਿੰਨੀ ਗਿਰਦੀ ਭੂਰੇ ਤੇ ਅੱਜ ਫਿੱਕੀਆਂ ਪੈ ਗਈਆਂ ਬੁੱਢੇ ਬੋਹੜ ਦੀਆਂ ਛਾਵਾਂ ਦੀ ਗੀਤਕਾਰੀ ਨੂੰ ਐਸਾ ਹੁਲਾਰਾ ਮਿਲਿਆ
ਕਿ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਦੀ ਆਵਾਜ਼.ਅਸੀਂ ਜਿੱਤ ਗਏ ਮੁਕਦਮਾ ਪਿਆਰ ਦਾ. ਰੱਬ ਵਰਗਾ ਤੇਰਾ ਯਾਰ ਵੈਰ ਨੇ.ਤੇ ਤੂੰ ਰਾਤ ਗਈ ਤੋਂ ਚੰਨੀਏ ਨੀ ਮੇਰੀ ਮੜੀ ਤੇ.ਆਦਿ ਗੀਤਾਂ ਦੇ ਬੋਲ ਖੂਬ ਚਰਚਿਤ ਹੋਏ ਤੋਂ ਅਲਾਵਾ ਗਾਇਕ ਸਰਬਜੀਤ ਚੀਮੇ ਦਾ. ਮੇਲਾ ਵੇਖਦੀ ਏ lਮੁਟਿਆਰੇ. ਅਤੇ ਬਿਲ ਸਿੰਘ ਦਾ.ਯਾਦਾਂ ਤੇਰੀਆਂ ਵੀ. ਲੋਕ ਚੇਤਿਆਂ ਵਿੱਚ ਗੂੜਾ ਵਸ ਗਿਆ
ਤੇ ਇਸ ਤਰਾਂ ਹੋਰ ਗੀਤਾਂ ਚੋਂ.ਇੱਕ ਤੇਰੇ ਠੁਮਕੇ ਨੇ.ਦਿਲ ਮਿਲਿਆ ਦੇ ਮੇਲੇ.ਤੇ ਗੀਤ ਨਵੀਂ ਵਿਆਹੀ ਜੋੜੀ ਨੱਚਦੀ. ਤੇ ਛੱਡ ਆਇਆ ਪਰਦੇਸਾਂ ਨੂੰ. ਗਾਈਕਾ ਸੁਨੀਤਾ ਭੱਟੀ ਦੇ ਗੀਤਾਂ ਚੋ ਟਾਈਮ ਟਾਈਮ ਦੀ ਗੱਲ. ਤੇ ਔਰਤ ਅਤੇ ਬਾਈ ਹਰਦੀਪ ਚੰਡੀਗੜ੍ਹੀਆਂ ਤੇ ਮਾਰਹੂਮ ਸਿੰਗਰ ਸੁਰਿੰਦਰ ਛਿੰਦਾ ਹੁਰਾਂ ਦੇ ਗਾਏ ਕਈ ਗੀਤਾਂ ਆਦਿ ਦੇ ਇੱਕ ਤੋਂ ਇੱਕ ਵਧ ਕੇ ਗੀਤਾਂ ਦੇ ਬੋਲ ਕੇਰਾ ਲੋਕ ਬੁੱਲਾਂ ਤੇ ਨੱਚ ਉੱਠੇ
ਜਿਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿੱਥੇ ਉਸਦੀ ਗੀਤਕਾਰੀ ਵਿੱਚ ਧਾਰਮਿਕ ਸਿੱਖ ਇਤਿਹਾਸ ਯੋਧੇ ਸੂਰ ਵੀਰਾਂ ਦੀਆਂ ਕੁਰਬਾਨੀਆਂ ਤੇ ਹੋਰ ਪਾਕ ਮੁਹੱਬਤਾਂ ਦੀ ਗੱਲ ਬਾਤ ਅਤੇ ਸਮਾਜਿਕ ਉਸਾਰੂ ਭਾਵਨਾਵਾਂ ਮੁੱਖ ਮਕਸਦ ਰਹੇ ਹਨ
ਉਥੇ ਅਜੋਕੀ ਗੀਤਕਾਰੀ ਦੀ ਗੱਲ ਕਰਦਿਆਂ ਉਸ ਦਾ ਕਹਿਣਾ ਕਿ ਵਕਤ ਦੇ ਚੱਕਰਾਂ ਚ ਕੰਪਨੀਆਂ ਦੇ ਬ੍ਰਾਂਡਾਂ ਨੂੰ ਫਿੱਟ ਕਰਕੇ ਅਜਿਹੇ ਗੀਤਾਂ ਦੀ ਮਿਆਦ ਕੁਝ ਦਿਨਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ
ਜਦ ਕਿ ਮਿਆਰੀ ਗੀਤਾਂ ਦੀ ਜੇ ਗੱਲ ਕਰੀਏ ਤਾਂ ਉਹ ਅੱਜ ਵੀ ਸੁਣਨ ਵਾਲਿਆਂ ਦੀ ਰੂਹ ਦੀ ਖੁਰਾਕ ਬਣ ਤਰੋ ਤਾਜਗੀ ਦਾ ਅਹਿਸਾਸ ਕਰਾਉਂਦੇ ਹਨ
ਪਰ ਇਥੇ ਇਹ ਵੀ ਸੱਚ ਹੈ ਕਿ ਵਕਤੀ ਤਬਦੀਲੀ ਆਉਣਾ ਸੁਭਾਵਿਕ ਹੈ ਤੇ ਸਮੇਂ ਦੀ ਸੱਜਰੀ ਹੋਂਦ ਨੂੰ ਅਪਣਾਉਣਾ ਵੀ ਕੋਈ ਮਾੜੀ ਗੱਲ ਨਹੀਂ
ਪਰ ਲਕੀਰ ਦੇ ਫਕੀਰ ਬਣਨਾ ਮਾੜਾ ਹੈ ਉਥੇ ਪੰਜਾਬੀਅਤ ਦੇ ਅਮੀਰ ਵਿਰਸੇ ਦੇ ਸੱਚ ਨੂੰ ਲਿਖਣਾ ਤੇ ਕਹਿਣ ਤੋਂ ਗਰੇਜ ਨਹੀਂ ਕਰਨਾ ਚਾਹੀਦਾ
ਜਿਲਾ ਫਤਿਹਗੜ੍ਹ ਸਾਹਿਬ ਦੀ ਹਦੂਦ ਵਿੱਚ ਪੈਂਦੇ ਪਿੰਡ ਭੱੜੀ ਦੇ ਵਾਸੀ ਮਰਹੂਮ ਸਰਦਾਰ ਹਰਨੇਕ ਸਿੰਘ ਭੜੀ ਪਿਤਾ ਤੇ ਮਾਤਾ ਸਵਰਨ ਕੌਰ ਦੀ ਪਰਿਵਾਰਕ ਫੁਲਵਾੜੀ ਦਾ ਮਾਣ ਬਣੇ ਭੱਟੀ ਨੂੰ ਇਹ ਪੁੱਛਣ ਤੇ ਕਿ ਤੁਹਾਡੀ ਗੀਤਕਰੀ ਨੂੰ ਅਵਾਮ ਤੋਂ ਕਿੰਨੀ ਕੁ ਵਾਹੋ ਵਾਹੀ ਮਿਲੀ ਬਾਰੇ ਉਸ ਦਾ ਕਹਿਣਾ ਕਿ ਨਿਰ ਸੰਕੋਚ ਉਸਦੀ ਲੇਖਣੀ ਨੂੰ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਤੋਂ ਅਥਾਹ ਪਿਆਰ ਮਿਲਿਆ ਤੇ ਕਿਸੇ ਅਵਾਰਡ ਤੋਂ ਘੱਟ ਨਹੀਂ
ਪਰ ਫਿਰ ਵੀ ਖਾਸ ਕਰਕੇ ਇਟਲੀ ਸ਼ੌਂਕੀ ਮੇਲੇ ਚ ਨੰਦ ਲਾਲ ਨੂਰਪੁਰੀ ਅਵਾਰਡ ਟੋਰੋਂਟੋ ਮੇਲੇ ਚ ਸ਼ਿਵ ਕੁਮਾਰ ਬਟਾਲਵੀ ਅਵਾਰਡ ਤੇ ਯੂਕੇ ਚੋਂ ਦੇਵ ਥਰੀਕੇ ਵਾਲਾ ਐਪ੍ਰੀਸ਼ੇਸ਼ਨ ਸੋਸਾਇਟੀ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸਟੇਟ ਗੀਤਕਾਰ ਅਵਾਰਡ ਤੋਂ ਇਲਾਵਾ ਅਨੇਕਾਂ ਸੱਭਿਆਚਾਰਕ ਸੰਸਥਾਵਾਂ ਤੇ ਕਲੱਬਾਂ ਵੱਲੋਂ ਮਾਨ ਸਨਮਾਨ ਹਾਸਲ ਕਰ ਚੁੱਕੇ
ਆਪਣੀ ਨਿਰੰਤਰ ਲੇਖਣੀ ਬਾਰੇ ਜ਼ਿਕਰ ਕਰਦੇ ਦੱਸਿਆ ਕੇ ਅੱਜ ਵੀ ਉਸਦੇ ਸਮੇਂ ਸਮੇਂ ਤੇ ਉੱਚ ਕੋਟੀ ਦੇ ਨਵੇਂ ਪੁਰਾਣੇ ਗਾਇਕਾਂ ਦੀ ਆਵਾਜ਼ ਵਿੱਚ ਗੀਤ ਅਕਸਰ ਹੀ ਆਉਂਦੇ ਰਹਿੰਦੇ ਹਨ ਜਿਵੇਂ ਕਿ ਹਾਲ ਹੀ ਵਿੱਚ ਸੁਪਰਸਿੱਧ ਗਾਇਕ ਫਿਰੋਜ ਖਾਨ ਦੀ ਆਵਾਜ਼ ਵਿੱਚ ਧਾਰਮਿਕ ਗੀਤ, ਸਰਬਤ ਦਾ ਭਲਾ,ਗੁਰੂ ਪਿਆਰੀ ਸਾਧ ਸੰਗਤ ਵੱਲੋ ਕਾਫੀ ਪਸੰਦ ਕੀਤਾ ਗਿਆ ਅਤੇ ਊਘੇ ਗਾਇਕ ਦੁਰਗੇ ਰੰਗੀਲੇ ਦਾ ਗੀਤ, ਗੁਆਂਢੀ ਕਿਤੇ ਦੂਰ ਵੱਸ ਗਏ, ਤੇ ਹਾਲ ਹੀ ਵਿਚ ਗਾਇਕ ਰੇਸ਼ਮ ਸਿਕੰਦਰ ਦੀ ਆਵਾਜ਼ ਵਿਚ, ਸਾਡੀ ਮਾਲਾ ਵਿੱਚੋ ਮੋਤੀ ਵਾਂਗ ਟੁੱਟ ਕੇ, ਆਮ ਹੀ ਸਰੋਤਿਆਂ ਵੱਲੋਂ ਚੰਗਾ ਪਸੰਦ ਕੀਤਾ ਜਾ ਰਿਹਾ ਹੈ
ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਸਿੰਗਰਾਂ ਦੀ ਆਵਾਜ਼ ਜਿਨ੍ਹਾਂ ਚੋਂ ਗਾਇਕ ਬਿੱਲ ਸਿੰਘ ਦਾ ਗੀਤ, ਮੇਰਾ ਫੋਨ ਆਖਰੀ ਇੰਡੀਆ ਤੋਂ.. ਤੇ ਗਾਇਕ ਕੇ. ਐਸ. ਮੱਖਣ ਦੀ ਆਵਾਜ਼ ਵਿਚ ਸ਼ੇਰ -ਦਾ ਲੋਇਨ, ਅਤੇ ਗਾਇਕ ਇੰਦਰ ਸ਼ਹਿਜ਼ਾਦ ਦੀ ਆਵਾਜ਼ ਚ, ਬਚਪਨ, ਰਿਕਾਰਡ ਹੋਏ ਗੀਤ ਸਰੋਤਿਆਂ ਨੂੰ ਸੁਣਨ ਨੂੰ ਮਿਲਣ ਗੇ ਅਤੇ ਉਸ ਵੱਲੋਂ ਲਿਖੀਆਂ ਤਿੰਨ ਪੰਜਾਬੀ ਫਿਲਮਾਂ ਤੇ ਉਨ੍ਹਾਂ ਲਿਖੇ ਵਿੱਚ ਗੀਤ ਵੀ ਸੁਣਨ ਨੂੰ ਮਿਲਣਗੇ.. ਸ਼ਾਲਾ ਰੱਬ ਕਰੇ ਭੱਟੀ ਭੱੜੀ ਵਾਲੀ ਦੀ ਕਲਮ ਦਾ ਵਹਾਅ ਲਗਾਤਾਰ ਇੰਝ ਹੀ ਵਹਿੰਦਾ ਰਹੇ।
