Jun 1, 2026

ਐਡਮਿੰਟਨ ( ਹਰਜੀਤ ਸੰਧੂ, ਗੁਰਪ੍ਰੀਤ ਸਿੰਘ)- ਬੀਤੇ ਦਿਨ ਐਡਮਿੰਟਨ ਸਾਉਥਈਸਟ ਤੋਂ ਕੰਸਰਵੇਟਿਵ ਐਮ ਪੀ ਜਗਸ਼ਰਨ ਸਿੰਘ ਮਾਹਲ ਵਲੋਂ ਮੀਟ ਐਂਡ ਗਰੀਟ ਅਤੇ ਫੰਡ ਰੇਜਿੰਗ ਪ੍ਰੋਗਰਾਮ ਵੀਵਾਨ ਬੈਂਕੁਇਟ ਹਾਲ ਵਿਖੇ ਕੀਤਾ ਗਿਆ। ਇਸ ਮੌਕੇ ਐਡਮਿੰਟਨ ਗੇਟਵੇਅ ਤੋਂ ਕੰਸਰਵੇਟਿਵ ਐਮ ਪੀ ਅਤੇ ਪਾਰਟੀ ਦੇ ਸੀਨੀਅਰ ਆਗੂ ਟਿਮ ਉਪਲ ਸਮੇਤ ਹਲਕੇ ਦੇ  ਪਾਰਟੀ ਆਗੂਆਂ ਅਤੇ ਵੱਡੀ ਪੱਧਰ ਤੇ ਪਾਰਟੀ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੁੱਜੇ ਮਹਿਮਾਨਾਂ ਅਤੇ ਸਮਰਥਕਾਂ ਦਾ ਜਗਸ਼ਰਨ ਸਿੰਘ ਮਾਹਲ ਨੇ ਸਵਾਗਤ ਕੀਤਾ। ਪ੍ਰੋਗਰਾਮ ਦੌਰਾਨ ਮੌਜੂਦਾ ਸਿਆਸੀ ਹਾਲਾਤ, ਹਲਕੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਤੇ ਚਰਚਾ ਹੋਈ ਅਤੇ ਲੋਕਾਂ ਦੇ ਵੱਖ ਵੱਖ  ਵਿਸ਼ਿਆਂ ਤੇ ਵਿਚਾਰ ਜਾਣੇ ਗਏ। ਪ੍ਰੋਗਰਾਮ ਦੀ ਸਫਲਤਾ ਲਈ ਪਾਰਟੀ ਸਮਰਥਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *