ਐਡਮਿੰਟਨ ( ਦਵਿੰਦਰ ਦੀਪਤੀ)- ਐਡਮਿੰਟਨ ਵਿਖੇ ਸਿਰੜੀ ਸਾਈ ਬਾਬਾ ਮੰਦਿਰ ਐਡਮਿੰਟਨ ਵਲੋਂ 7ਵਾਂ ਫੰਨ ਐਂਡ ਫੂਡ ਮੇਲਾ ਅਤੇ ਫੰਡਰੇਜਰ 14 ਜੂਨ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਸਿਰੜੀ ਸਾਈ ਬਾਬਾ ਮੰਦਿਰ 5706-127 ਸਟਰੀਟ ਸਾਊਥ ਵੈਸਟ ਐਡਮਿੰਟਨ ਵਿਖੇ ਸਥਿਤ ਹੈ। ਪ੍ਰੋਗਰਾਮ ਦੌਰਾਨ ਲਾਈਵ ਕੁਕਿੰਗ ਸਟਾਲ, ਲਾਈਵ ਪ੍ਰਫਾਰਮੈਂਸ ਅਤੇ ਮਨੋਰੰਜਨ ਦੇ ਹੋਰ ਕਈ ਪ੍ਰੋਗਰਾਮ ਸ਼ਾਮਿਲ ਹੋਣਗੇ।

