Jun 1, 2026

ਕੈਲਗਰੀ: ( ਦਲਵੀਰ ਜੱਲੋਵਾਲੀਆ ) -ਦਸਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਕੈਲਗਰੀ ਦੀ ਕਮੇਟੀ ਵੱਲੋਂ 27ਵੇਂ ਨਗਰ ਕੀਰਤਨ ਅਤੇ ਖਾਲਸਾ ਸਾਜਨਾ ਦਿਵਸ 2026 ਦੀਆਂ ਤਿਆਰੀਆਂ, ਫਲੋਟਾਂ ਦੀ ਉਸਾਰੀ ਅਤੇ ਹੋਰ ਪ੍ਰਬੰਧਾਂ ਵਿੱਚ ਦਿਨ-ਰਾਤ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ  ਹੌਸਲਾ ਅਫਜ਼ਾਈ ਸਰਟੀਫਿਕੇਟ  ਅਤੇ ਦਸਤਾਰਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੇ.ਪੀ. ਗਿੱਲ, ਪ੍ਰਦੱਮਣ ਗਿੱਲ, ਸੁਖਪਾਲ ਖੋਖਰ, ਰਾਜੂ ਬਰਾੜ, ਸੁਖਪਾਲ ਜੌਹਲ, ਹਰਪਾਲ ਖੋਖਰ, ਹਰਪ੍ਰੀਤ ਗਿੱਲ, ਬਲਦੇਵ ਬਰਾੜ, ਤਰਨ ਕੰਗ, ਗੁਰਸੇਵਕ ਬਰਾੜ, ਹਰਪ੍ਰੀਤ ਢਿੱਲੋਂ, ਕੁਲਵੰਤ ਨਾਹਲ, ਯਾਦਵਿੰਦਰ ਧਾਲੀਵਾਲ, ਅੰਮ੍ਰਿਤਪਾਲ ਬੋਪਾਰਾਏ, ਜੁਝਾਰ ਸਿੰਘ ਅਤੇ ਟ੍ਰਿਪਲ ਏਟ ਟਰਾਂਸਪੋਰਟ ਦੇ ਯੋਗਦਾਨ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ। ਜੇ.ਪੀ. ਗਿੱਲ ਵੱਲੋਂ ਫਰੇਮਵਰਕ ਅਤੇ ਵਲੰਟੀਅਰਾਂ ਦੀ ਸੇਵਾ, ਜਦਕਿ ਪ੍ਰਦੱਮਣ ਗਿੱਲ ਵੱਲੋਂ ਐਕਸਕੇਵੇਟਰ ਦੀ ਸੇਵਾ ਨਿਭਾਈ ਗਈ।

ਸੇਵਾਦਾਰਾਂ ਦੇ ਸਨਮਾਨ ਸਮਾਗਮ ਦੌਰਾਨ ਕਮੇਟੀ ਵੱਲੋਂ ਸਨਮਾਨ ਪੱਤਰਾਂ ਦੇ ਨਾਲ ਦਸਤਾਰਾਂ ਵੀ ਭੇਟ ਕੀਤੀਆਂ ਗਈਆਂ ਤਾਂ ਜੋ ਸਿੱਖੀ ਹੋਰ ਵਧੇ-ਫੁੱਲੇ ਅਤੇ ਨੌਜਵਾਨ ਪੀੜ੍ਹੀ ਸੇਵਾ ਅਤੇ ਗੁਰੂ ਘਰ ਨਾਲ ਹੋਰ ਮਜ਼ਬੂਤੀ ਨਾਲ ਜੁੜ ਸਕੇ।

ਦਸਮੇਸ਼ ਕਲਚਰ ਸੈਂਟਰ ਦੀ ਕਮੇਟੀ ਵੱਲੋਂ ਪ੍ਰਧਾਨ ਹਰਪਾਲ ਗਰੇਵਾਲ, ਸਕੱਤਰ ਅਮਰਜੀਤ ਬਰਾੜ, ਸੀਨੀਅਰ ਵਾਈਸ ਪ੍ਰਧਾਨ ਯਾਦਵਿੰਦਰ ਜਵੰਦਾ, ਵਾਈਸ ਪ੍ਰਧਾਨ ਜਗਰਾਜ ਸੋਹੀ, ਮੈਂਬਰ ਦੇਵਿੰਦਰ ਖਹਿਰਾ, ਬਲਵਿੰਦਰ ਮਾਂਗਟ ਅਤੇ ਨਵਦੀਪ ਚਾਹਲ ਨੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਸ਼ਕਾਮ ਸੇਵਾ, ਮਿਹਨਤ ਅਤੇ ਸਮਰਪਣ ਸਦਕਾ ਨਗਰ ਕੀਰਤਨ 2026 ਬਹੁਤ ਹੀ ਸਫ਼ਲਤਾਪੂਰਵਕ ਸੰਪੰਨ ਹੋਇਆ। ਕਮੇਟੀ ਨੇ ਭਵਿੱਖ ਵਿੱਚ ਵੀ ਸੰਗਤ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਅਜਿਹੀਆਂ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਜਾਰੀ ਰੱਖਣ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *