Jun 9, 2026

ਐਬਸਫੋਰਡ:- ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਐਬਸਫੋਰਡ ਦੀ ਮੀਟਿੰਗ ਸਾਧੂ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਕੈਨੇਡਾ ਡੇਅ ਮੌਕੇ 1 ਜੁਲਾਈ 2026 ਨੂੰ ਐਬਸਫੋਰਡ ਵਿਖੇ ਹੋਣ ਵਾਲੀ ਪਰੇਡ ਵਿੱਚ ਲੋਕਾਂ ਨੂੰ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਮਾਨ ਨੇ ਦੱਸਿਆ ਕਿ ਇਹ ਪਰੇਡ ਪਹਿਲੀ ਜੁਲਾਈ ਨੂੰ 10. 00 ਵਜੇ ਸੈਵਨ ਓਕ ਦੀ ਅੰਡਰਗਰਾਊਂਡ ਪਾਰਕਿੰਗ (ਬੱਸ ਸਟੈਂਡ ਵਾਲੇ ਪਾਸੇ) ਤੋਂ ਸ਼ੁਰੂ ਹੋਵੇਗੀ । ਇਸ ਪਰੇਡ ਵਿੱਚ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਸੁਸਾਇਟੀ ਦੇ ਵਿਚਾਰਾਂ ਨਾਲ ਸਹਿਮਤੀ ਰੱਖਣ ਵਾਲੇ ਲੋਕ ਤੇ ਵੱਖ-ਵੱਖ ਸੰਸਥਾਵਾਂ ਤੇ ਭਾਈਚਾਰਿਆਂ ਦੇ ਲੋਕ ਸ਼ਾਮਿਲ ਹੋਣਗੇ । ਇਸ ਮੀਟਿੰਗ ਵਿੱਚ ਜਗਰੂਪ ਸਿੰਘ ਧਾਲੀਵਾਲ, ਬਲਦੇਵ ਸਿੰਘ ਗਿੱਲ ਅਤੇ ਬਲਵੰਤ ਸਿੰਘ ਰੁਪਾਲ ਸ਼ਾਮਿਲ ਹੋਏ ।

Leave a Reply

Your email address will not be published. Required fields are marked *