Jun 17, 2026

ਐਡਮਿੰਟਨ (ਗੁਰਪ੍ਰੀਤ ਸਿੰਘ, ਹਰਜੀਤ ਸੰਧੂ))- ਬੀਤੇ ਦਿਨ ਐਡਮਿੰਟਨ ਸ਼ਹਿਰ ਦੇ ਐਕਸਪੋ ਸੈਂਟਰ ਵਿੱਚ ਪੰਜਾਬ ਲੀਜ ਅਤੇ ਸਾਂਝ ਪ੍ਰੋਡਕਸ਼ਨ ਵੱਲੋਂ ਉਘੇ ਪੰਜਾਬੀ ਗਾਇਕ ਅਤੇ ਪੰਜਾਬੀ ਫਿਲਮ ਅਦਾਕਾਰ ਤਰਸੇਮ ਜਸੱੜ ਦਾ ਸ਼ਾਨਦਾਰ ਸ਼ੋਅ  ਕਰਵਾਇਆ ਗਿਆ। ਖਚਾ ਖਚ ਭਰੇ ਹਾਲ ਵਿੱਚ ਜਿਥੇ ਤਰਸੇਮ ਜੱਸੜ ਵੱਲੋਂ ਆਪਣੇ ਮਕਬੂਲ ਗੀਤਾਂ ਰਾਹੀਂ ਸਰੋਤਿਆਂ ਨੂੰ ਨੱਚਣ ਲਈ ਮਜ਼ਬੂਰ ਕੀਤਾ ਉਥੇ ਹੋਰਨਾਂ ਪੰਜਾਬੀ ਗਾਇਕਾਂ ਦੇ ਗੀਤ ਗਾ ਕੇ ਵੀ ਉਨ੍ਹਾਂ ਦੀ ਯਾਦ ਕਰਵਾਈ। ਇਸ ਮੌਕੇ ਮੈਂਬਰ ਪਾਰਲੀਮੈਂਟ ਟਿੱਮ ਉਪਲ, ਮੈਂਬਰ ਪਾਰਲੀਮੈਂਟ ਜਗਸ਼ਰਨ ਸਿੰਘ ਮਾਹਲ ਤੇ ਪ੍ਰਬੰਧਕਾਂ ਵੱਲੋਂ ਗਾਇਕ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼ੋਅ ਦੀ ਸਫਲਤਾ ਲਈ ਪ੍ਰਬੰਧਕਾਂ ਤੇ ਪ੍ਰਮੋਟਰਾਂ ਵੱਲੋਂ ਦਰਸ਼ਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *