Jun 19, 2026

ਪ੍ਰਧਾਨ ਮੰਤਰੀ ਕਾਰਨੀ ਤੇ ਪ੍ਰੀਮੀਅਰ ਡੇਵਿਡ ਈਬੀ ਨੇ ਬੀਸੀ ਪਲੇਸ ਵਿਚ ਬੈਠਕੇ ਮੈਚ ਵੇਖਿਆ-

ਵੈਨਕੂਵਰ- ਕੈਨੇਡਾ ਨੇ ਅੱਜ ਵੀਰਵਾਰ ਵਾਲੇ ਦਿਨ ਫੀਫਾ ਵਰਲਡ ਕੱਪ 2026 ਦੇ ਗਰੁੱਪ ਬੀ ਦੇ ਬੀਸੀ ਪਲੇਸ ਦੇ ਮੈਦਾਨ ਵਿਚ ਖੇਡੇ ਗਏ ਦੂਸਰੇ ਮੈਚ ਦੌਰਾਨ ਕਤਰ ਦੀ ਟੀਮ ਨੂੰ 6-0 ਨਾਲ ਹਰਾਕੇ ਕੈਨੇਡੀਅਨ ਸੋਕਰ ਪ੍ਰੇਮੀਆਂ ਨੂੰ ਰੋਮਾਂਚਿਤ ਕਰ ਦਿੱਤਾ। ਕੈਨੇਡਾ ਦੇ ਤੇਜ਼ ਤਰਾਰ ਖਿਡਾਰੀ ਜੋਨਾਥਨ ਡੇਵਿਡ ਦੇ ਤਿੰਨ ਗੋਲਾਂ ਦੀ ਬਦੌਲਤ ਕੈਨੇਡੀਅਨ ਟੀਮ ਨੇ ਕਤਰ ਦੀ ਟੀਮ ਨੂੰ 0 ਦੇ ਮੁਕਾਬਲੇ 6 ਗੋਲਾਂ ਨਾਲ ਹਰਾਇਆ।ਕਤਰ ਦੀ ਟੀਮ ਨੂੰ ਖੇਡ ਦੌਰਾਨ ਦੋ ਰੈਡ ਕਾਰਡ ਦਿਖਾਏ ਗਏ। ਮੈਚ ਦੌਰਾਨ 24 ਸਾਲਾ ਕੈਨੇਡੀਅਨ ਮਿਡਫੀਲਡਰ ਇਸਮਾਈਲ ਕੋਨੇ ਦੀ ਖੱਬੀ ਲੱਤ ਤੇ ਕਾਫੀ ਸੱਟ ਲੱਗੀ, ਉਸਨੂੰ ਸਟ੍ਰੈਚਰ ‘ਤੇ ਪਾਕੇ ਮੈਦਾਨ ਤੋਂ ਬਾਹਰ ਲਿਜਾਇਆ ਗਿਆ।

ਕੈਨੇਡਾ ਦੀ 6-0 ਨਾਲ ਜਿੱਤ ਵਿਚ ਜੋਨਾਥਨ ਡੇਵਿਡ ਨੇ  ਆਪਣੀ ਹੈਟ੍ਰਿਕ ਪੂਰੀ ਕੀਤੀ। ਕੈਨੇਡਾ ਦੀ  ਟੀਮ ਨੇ  ਵਿਸ਼ਵ ਕੱਪ ਮੈਚ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਬਣਾਇਆ ਹੈ।

ਮੈਚ ਦੌਰਾਨ ਜਿਥੇ ਬੀਸੀ ਪਲੇਸ 50 ਹਜ਼ਾਰ ਤੋਂ ਉਪਰ ਖੇਡ ਪ੍ਰੇਮੀਆਂ ਨਾਲ ਭਰਿਆ ਪਿਆ ਸੀ ਉਥੇ  ਵੀਆਈਪੀ ਬਾਕਸ ਵਿਚ ਰਾਜਸੀ ਅਤੇ ਫੁੱਟਬਾਲ ਹਸਤੀਆਂ ਬੈਠੀਆਂ ਹੋਈਆਂ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਬੀਸੀ ਪ੍ਰੀਮੀਅਰ ਡੇਵਿਡ ਏਬੀ ਨੇ ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਅਤੇ ਕੋਨਕਾਕੈਫ ਦੇ ਪ੍ਰਧਾਨ ਵਿਕਟਰ ਮੋਂਟਾਗਲਿਆਨੀ ਦੇ ਨਾਲ ਬੈਠਕੇ ਹਰੇਕ ਕੈਨੇਡੀਅਨ ਗੋਲਾਂ ਦਾ ਜਸ਼ਨ ਮਨਾਇਆ।

ਹੁਣ ਗਰੁੱਪ ਬੀ ਵਿਚ ਕੈਨੇਡਾ ਦਾ 24 ਜੂਨ ਨੂੰ ਸਵਿਟਜ਼ਰਲੈਂਡ ਵਿਰੁੱਧ ਫੈਸਲਾਕੁੰਨ ਮੈਚ ਹੋਣ ਦੀ ਉਮੀਦ ਹੈ।
ਕੈਨੇਡਾ ਅਤੇ ਕਤਰ ਪਹਿਲਾਂ ਵੀ ਇੱਕ ਵਾਰ ਆਹਮੋ-ਸਾਹਮਣੇ ਹੋਏ ਹਨ, ਕੈਨੇਡਾ ਨੇ ਸਤੰਬਰ 2022 ਵਿੱਚ ਆਸਟਰੀਆ ਵਿੱਚ ਖੇਡੇ ਗਏ ਇੱਕ ਦੋਸਤਾਨਾ ਮੈਚ ਵਿੱਚ  ਕਤਰ ਨੂੰ 2-0 ਨਾਲ ਹਰਾਇਆ ਸੀ, ਜਿਸ ਵਿੱਚ ਸਾਈਲ ਲਾਰਿਨ ਅਤੇ ਜੋਨਾਥਨ ਡੇਵਿਡ ਦੇ ਦੋ ਗੋਲਾਂ ਦੀ ਬਦੌਲਤ 2-0 ਦੀ ਜਿੱਤ ਦਰਜ ਕੀਤੀ ਸੀ। ਇਹ ਜਿੱਤ ਕੈਨੇਡਾ ਦੀ ਆਪਣੇ ਕਿਸੇ ਵੀ ਗਰੁੱਪ ਬੀ ਵਿਰੋਧੀ ਵਿਰੁੱਧ ਦਰਜ ਕੀਤੀ ਗਈ ਇੱਕੋ ਇੱਕ ਜਿੱਤ ਹੈ।

 

Leave a Reply

Your email address will not be published. Required fields are marked *