ਸੁਖਵਿੰਦਰ ਸੁੱਖੀ, ਲੱਖਾ-ਨਾਜ਼ ਦੀ ਜੋੜੀ, ਗੁਰਵਿੰਦਰ ਬਰਾੜ, ਗੋਰਾ ਚੱਕ ਵਾਲਾ ਸਮੇਤ ਕਈ ਕਲਾਕਾਰਾਂ ਨੇ ਲਾਈਆਂ ਰੌਣਕਾਂ- ਇਤਿਹਾਸਕਾਰ ਸੋਹਣ ਸਿੰਘ ਪੂਨੀ ਦੀ ਪੁਸਤਕ ”ਅਮਰੀਕਾ ਦੇ ਗਦਰੀ ਯੋਧੇ” ਰੀਲੀਜ਼ ਕੀਤੀ-
ਪ੍ਰਮੁੱਖ ਹਸਤੀਆਂ ਵਿਚ ਸ਼ਾਮਿਲ ਮੇਅਰ ਬਰੈਂਡ ਲੌਕ, ਸਾਬਕਾ ਮੇਅਰ ਡੱਗ ਮੈਕਲਮ, ਐਮ ਪੀ ਸੁਖ ਧਾਲੀਵਾਲ, ਕੈਬਨਿਟ ਮੰਤਰੀ ਜਗਰੂਪ ਬਰਾੜ, ਰਵੀ ਪਰਮਾਰ,ਮੇਅਰ ਉਮੀਦਵਾਰ ਹੋਣਵੀਰ ਰੰਧਾਵਾ, ਰਿੱਕੀ ਬਾਜਵਾ ਸਮੇਤ ਕਈਆਂ ਨੇ ਮੇਲੇ ਵਿਚ ਹਾਜ਼ਰੀ ਭਰੀ-
ਵੈਨਕੂਵਰ,3 ਅਗਸਤ (ਮਲਕੀਤ ਸਿੰਘ)- ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਅਤੇ ਵਿਦੇਸ਼ਾਂ ‘ਚ ਪੰਜਾਬੀਆਂ ਦੇ ਹੱਕਾਂ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਗਦਰੀ ਬਾਬਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਕੈਨੇਡਾ ਦੇ ਸਰੀ ਸ਼ਹਿਰ ‘ਚ ਮਨਾਇਆ ਜਾਣ ਵਾਲਾ ਪ੍ਰੋ ਮੋਹਣ ਸਿੰਘ ਮੈਮੋਰੀਅਲ ਫਾਊਡੇਸ਼ਨ ਕੈਨੇਡਾ ਵਲੋਂ ਕੌਮਾਤਰੀ ਪੱਧਰ ਦਾ 30ਵਾਂ ‘ਮੇਲਾ ਗਦਰੀ ਬਾਬਿਆਂ ਦਾ’ ਇਸ ਸਾਲ ਵੀ ਸਰੀ ਦੇ ਬੇਅਰ ਕਰੀਕ ਪਾਰਕ ਵਿੱਚ ਧੂਮ ਧੜਕੇ ਨਾਲ ਮਨਾਇਆ ਗਿਆ, ਜੋ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਦੇਰ ਰਾਤ ਸਮਾਪਤ ਹੋਇਆ। ਇਸ ਮੇਲੇ ਦੌਰਾਨ ਬੇਅਰ ਕਰੀਕ ਪਾਰਕ ਦੀ ਹਰਿਆਵਲੀ ਗਰਾਊਂਡ ‘ਚ ਸਜਾਈ ਗਈ ਇੱਕ ਵੱਡ ਆਕਾਰੀ ਸਟੇਜ ਤੋਂ ਉੱਘੇ ਲੋਕ ਗਾਇਕ ਸੁਖਵਿੰਦਰ ਸੁਖੀ, ਗੋਰਾ ਚੱਕ ਵਾਲਾ, ਗੁਰਵਿੰਦਰ ਬਰਾੜ, ਮਨਜੋਤ ਢਿੱਲੋਂ, ਪ੍ਰੀਆ ਨਿਝਰ,ਲਾਡੀ ਪੁਆਧੀ, ਗੋਪੀ ਬਰਾੜ, ਅਨਮੋਲ ਵਿਰਕ, ਰਿਦਮ ਸ਼ਰਮਾ, ਈਸ਼ਾਨ ਸ਼ਰਮਾ, ਫਤਿਹਦੀਪ ਸਿੰਘ, ਦੋਗਾਣਾ ਜੋੜੀ ਲੱਖਾ- ਨਾਜ ਅਤੇ ਅਨਮੋਲ ਰਤਨ ਭੰਗੜਾ ਗੁਰੁਪ ਦੇ ਗੱਭਰੂਆਂ ਵੱਲੋਂ ਪੇਸ਼ ਕੀਤੀਆਂ ਆਪੋ ਆਪਣੀਆਂ ਪੇਸ਼ਕਾਰੀਆਂ ਨਾਲ ਰੰਗਾਰੰਗ ਮਾਹੌਲ ਸਿਰਜਿਆ ਗਿਆ। ਇਸ ਮੌਕੇ ਤੇ ਗੁਰਦੀਪ ਭੁੱਲਰ ਵੱਲੋਂ ਪੇਸ਼ ਕੀਤੀ ਕੋਰਿਉਗਰਾਫੀ ਦਾ ਵੀ ਹਾਜ਼ਰ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਦੁਪਹਿਰ ਇੱਕ ਵਜੇ ਤੋਂ ਰਾਤ 9 ਵਜੇ ਤੱਕ ਨਿਰੰਤਰ ਚੱਲੇ ਇਸ ਮੇਲੇ ਦੀਆਂ ਸੰਗੀਤਕ ਧੁਨਾਂ ਤੇ ਪੰਡਾਲ ਚ ਮੌਜੂਦ ਬਹੁਗਿਣਤੀ ਨੌਜਵਾਨ ਅਤੇ ਬਜ਼ੁਰਗ ਝੂਮਦੇ ਨਜ਼ਰੀਂ ਆਏ। ਮੇਲੇ ਦੌਰਾਨ ਸਰੀ ਦੀਆਂ ਪੰਜਾਬਣਾਂ ਵੱਲੋਂ ਪੇਸ਼ ਗਿੱਧੇ ਨਾਲ ਪੰਜਾਬ ਦੇ ਪੇਂਡੂ ਵਿਰਸੇ ਦੀ ਝਲਕ ਦਿਖਾਈ ਦਿੱਤੀ।
ਅੱਜ ਦੇ ਇਸ ਮੇਲੇ ‘ਚ ਸ਼ਾਮਿਲ ਹੋਣ ਵਾਲੀਆਂ ਵੱਖ- ਵੱਖ ਸ਼ਖਸ਼ੀਅਤਾਂ ਵਿੱਚ ਮੇਅਰ ਬਰੈਂਡਾ ਲੌਕ, ਸਾਬਕਾ ਮੇਅਰ ਡੱਗ ਮੈਕੱਲਮ, ਐਮ ਪੀ ਸੁਖ ਧਾਲੀਵਾਲ, ਮੰਤਰੀ ਜਗਰੂਪ ਬਰਾੜ, ਐਮ ਐਲ ਏ ਅਮਨਦੀਪ ਸਿੰਘ, ਮੇਅਰ ਉਮੀਦਵਾਰ ਹੋਣਵੀਰ ਰੰਧਾਵਾ, ਕੌਂਸਲਰ ਉਮੀਦਵਾਰ ਰਿੱਕੀ ਬਾਜਵਾ, ਮਨਦੀਪ ਨਾਗਰਾ, ਮੀਰਾ ਗਿੱਲ, ਡੱਗ ਐਲਫਰਡ, ਸੁਹਾਨਾ ਗਿੱਲ, , ਆਸ਼ੀਆਨਾ ਹਨੀਫ, ਪਰਮਿੰਦਰ ਚੌਹਾਨ, ਗਗਨ ਨਾਹਲ, ਕੌਂਸਲਰ ਲਿੰਡਾ ਐਨਿਸ, ਸੀਨਾ ਵਰਮਾਨੀ, ਸੁਖਵਿੰਦਰਪਾਲ ਸਿੰਘ ਸਲਾਹਕਾਰ ਕੈਬਨਿਟ ਮੰਤਰੀ ਗਰੈਗ ਰੋਬਰਟਸਨ, ਇੰਗਲੈਂਡ ਤੋਂ ਉੱਘੇ ਸਮਾਜ ਸੇਵੀ ਮੰਗਤ ਸਿੰਘ ਪਲਾਹੀ, ਕੁੰਦਨ ਸਿੰਘ ਰਾਣਾ, ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਅੰਮ੍ਰਿਤ ਢੋਟ, ਗਿਆਨੀ ਨਰਿੰਦਰ ਸਿੰਘ, ਪ੍ਰੀਤਮ ਸਿੰਘ ਭਰੋਵਾਲ, ਗੁਰਮੇਲ ਸਿੰਘ ਧਾਮੀ, ਸੁਰਜੀਤ ਸਿੰਘ ਮਾਧੋਪੁਰੀ, ਪਰਮਿੰਦਰ ਸਵੈਚ, ਸਕੂਲ ਟਰੱਸਟੀ ਗੈਰੀ ਥਿੰਦ, ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਉਘੇ ਬਿਜਨਸਮੈਨ ਹਰਵ ਬਦੇਸ਼ਾ, ਅੰਗਰੇਜ਼ ਬਰਾੜ, ਹਰਪਾਲ ਕੰਗ, ਯੋਧਾ ਚੱਕਰ, ਹਰਵਿੰਦਰ ਤੂਰ ਅਤੇ ਹਰਬੀਰ ਬੱਤਰਾ, ਟੀਵੀ ਹੋਸਟ ਸੀਜੇ ਸਿੱਧੂ, ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ, ਜੋਗਿੰਦਰ ਸਿੰਘ, ਜਰਨੈਲ ਸਿੰਘ ਖੰਡੋਲੀ, ਨਵਪ੍ਰੀਤ ਸਿੰਘ ਰੰਗੀ ਤੇ ਦੇਸ ਪ੍ਰਦੇਸ਼ ਟਾਈਮਜ਼ ਦੇ ਸੰਪਾਦਕ ਸ ਸੁਖਵਿੰਦਰ ਸਿੰਘ ਚੋਹਲਾ ਦੇ ਨਾਮ ਜਿਕਰਯੋਗ ਹਨ। ਮੇਲੇ ਵਿਚ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਸੀਨੀਅਰ ਮੈਂਬਰ ਕਾਮਰੇਡ ਚਿਰੰਜੀ ਲਾਲ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਆਪਣੇ ਸੰਬੋਧਨ ਵਿਚ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਅਤੇ ਵਿਦੇਸ਼ਾਂ ਵਿਚ ਪਰਵਾਸੀ ਭਾਈਚਾਰੇ ਵਲੋਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਅਤੇ ਗਦਰੀ ਮੇਲੇ ਕਰਵਾਏ ਜਾਣ ਲਈ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ।
ਮੇਲੇ ਦੇ ਅਖੀਰ ਵਿੱਚ ਮੇਲੇ ਦੇ ਪ੍ਰਬੰਧਕ ਸ ਸਾਹਿਬ ਸਿੰਘ ਥਿੰਦ, ਗੁਰਬਾਜ ਸਿੰਘ ਬਰਾੜ, ਕਿਰਨਪਾਲ ਸਿੰਘ ਗਰੇਵਾਲ, ਰਮਿੰਦਰ ਧਾਮੀ,ਸੰਦੀਪ ਤੂਰ, ਸੁਖਬੀਰ ਬੀਹਲਾ,ਜਸਪਾਲ ਥਿੰਦ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਅੱਜ ਦੇ ਇਸ ਮੇਲੇ ‘ਚ ਵਿਸ਼ੇਸ਼ ਤੌਰ ਤੇ ਪੁੱਜੇ ਉੱਘੇ ਸੰਗੀਤਕਾਰ ਤੇਜਵੰਤ ਕਿਟੂ ਵੱਲੋਂ ਅਗਲੇ ਸਾਲ ਤੋਂ ਇਸ ਮੇਲੇ ਵਿੱਚ ਸੰਗੀਤਕ ਮੁਕਾਬਲੇ ਕਰਵਾਉਣ ਦਾ ਸੁਝਾਅ ਦਿੰਦਿਆਂਆਪਣੇ ਵੱਲੋਂ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ। ਇਸ ਮੇਲੇ ਦੌਰਾਨ ਪੁੱਜੀਆਂ ਕੁਝ ਹਸਤੀਆਂ ਜਿਹਨਾਂ ਵਿਚ ਡਾ ਹਾਕਮ ਭੁੱਲਰ, ਸੋਹਣ ਸਿੰਘ ਪੂਨੀ, ਕਾਮਰੇਡ ਚਿਰੰਜੀ ਲਾਲ, ਪਰਮਿੰਦਰ ਸਵੈਚ, ਟੋਰਾਂਟੋ ਤੋਂ ਸਤਿੰਦਰਪਾਲ ਸਿੰਘ ਸਿਧਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੇਲੇ ਦੌਰਾਨ ਹੋਰ ਸਟਾਲਾਂ ਤੋਂ ਇਲਾਵਾ ਗੁਲਾਟੀ ਪਬਲਿਸ਼ਰ ਵਲੋਂ ਪੁਸਤਕਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਜਿਥੇ ਉਘੇ ਲੇਖਕ ਤੇ ਕਵੀ ਜਸਵਿੰਦਰ, ਹਰਦਮ ਮਾਨ, ਜਸਵੀਰ ਸਿੰਘ ਭਲੂਰੀਆ, ਪ੍ਰੋ ਅਮਰਜੀਤ ਭੁੱਲਰ ਨੇ ਪਾਠਕਾਂ ਦੀ ਪੁਸਤਕਾਂ ਨਾਲ ਸਾਂਝ ਪੁਆਈ।
ਤਸਵੀਰਾਂ-ਮਹੇਸ਼ਇੰਦਰ ਮਾਂਗਟ, ਰਵੀ ਕਾਂਤ।

























