Aug 4, 2026

ਵੈਨਕੂਵਰ- ‘ਵੈਸਟਜੈੱਟ’ (WestJet) ਦੇ ਚਾਰ ਹਜ਼ਾਰ ਕਾਮਿਆਂ ਨੇ ਦੋ ਅਗਸਤ ਦੀ ਅੱਧੀ ਰਾਤ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹਵਾਈ ਅੱਡਿਆਂ ’ਤੇ ਵੈਸਟਜੈਟ ਦੀ ਉਡਾਣ ਲੈਣ ਵਾਲੇ ਯਾਤਰੀ ਪਰੇਸ਼ਾਨ ਹੋ ਰਹੇ ਹਨ ।

ਆਪਣੀਆਂ ਮੰਗਾਂ ਮਨਵਾਉਣ ਲਈ ਕਾਮਿਆਂ ਨੇ 72 ਘੰਟੇ ਪਹਿਲਾਂ ਨੋਟਿਸ ਦੇ ਦਿੱਤਾ ਸੀ। ਹੜਤਾਲ ਟਾਲਣ ਲਈ ਕੰਪਨੀ ਨੁਮਾਇੰਦਿਆਂ ਦੀ ਕਾਮਿਆਂ ਦੇ ਆਗੂਆਂ ਨਾਲ ਗੱਲਬਾਤ ਚੱਲਦੀ ਰਹੀ ਸੀ, ਪਰ ਦੋਵੇਂ ਧਿਰਾਂ ਆਪਣੀ ਥਾਂ ’ਤੇ ਅੜੀਆਂ ਰਹਿਣ ਕਾਰਨ ਉਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਕਾਮਿਆਂ ਦੀ ਮੁੱਖ ਮੰਗ ਹੈ ਕਿ ਗਰਾਊਂਡ ਡਿਊਟੀ ਸੰਭਾਲਦੇ ਹੀ ਉਨ੍ਹਾਂ ਦੇ ਕੰਮ ਦਾ ਸਮਾਂ ਸ਼ੁਰੂ ਕੀਤਾ ਜਾਵੇ, ਜਦੋਂਕਿ ਹੁਣ ਤੱਕ ਉਨ੍ਹਾਂ ਦੇ ਕੰਮ ਦਾ ਸਮਾਂ ਜਹਾਜ਼ ਦੇ ਉਡਾਣ ਭਰਨ ਵੇਲੇ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ ਕੁੱਝ ਮੰਗਾਂ ਤਨਖਾਹ ਵਾਧੇ ਨਾਲ ਵੀ ਸਬੰਧਤ ਹਨ।

Leave a Reply

Your email address will not be published. Required fields are marked *