Aug 5, 2026

Screenshot

ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ-

ਐਬਸਫੋਰਡ-  ਨਾਮੁਰਾਦ ਬੀਮਾਰੀ ਤੋਂ ਪੀੜਤ ਨੰਨੇ ਬੱਚੇ ਗੁਰਮੋਹ ਦੇ ਇਲਾਜ ਦੀ ਖੋਜ ਅਤੇ ਫੰਡ ਇਕੱਤਰ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਬੇਨਤੀ ਪੱਤਰ ਭੇਜਣ ਲਈ ਜਰਨੀ ਆਫ ਹੋਪ ਦੀ ਸ਼ੁਰੂਆਤ ਕੈਨੇਡਾ ਪਲੇਸ ਤੋਂ ਪਾਰਲੀਮੈਂਟ ਹਾਊਸ ਓਟਵਾ ਲਈ ਸ਼ੁਰੂ ਕੀਤੀ ਗਈ ਹੈ। ਇਸ ਹੋਪ ਆਫ ਜਰਨੀ ਦੇ ਪਹਿਲੇ ਪੜਾਅ ਵਜੋਂ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਬੀਤੇ ਸ਼ਨੀਵਾਰ ਨੂੰ ਹੋਈ ਇਕੱਤਰਤਾ ਮੌਕੇ ਲਿਬਰਲ ਐਮ ਪੀ ਸੁਖ ਧਾਲੀਵਾਲ, ਐਮ ਪੀ ਗੁਰਬਖਸ਼ ਸਿੰਘ ਸੈਣੀ, ਕੰਸਰਵੇਟਿਵ ਐਮ ਪੀ ਸੁਖਮਨ ਗਿੱਲ, ਐਮ ਐਲ ਏ ਬਰੂਸ ਬੈਨਮਨ, ਉਘੇ ਟੀਵੀ ਹੋਸਟ ਪਰਮਵੀਰ ਬਾਠ, ਦਵਿੰਦਰ ਬੈਨੀਪਾਲ, ਜੋਗਰਾਜ ਕਾਹਲੋਂ ਤੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਮੀਤ ਪ੍ਰਧਾਨ ਜਗਦੇਵ ਸਿੰਘ ਮੱਖਣ, ਸਕੱਤਰ ਲਖਵਿੰਦਰ ਸਿੰਘ ਬਰਾੜ ਅਤੇ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਨੰਨੇ ਬੱਚੇ ਗੁਰਮੋਹ ਦੇ ਇਲਾਜ ਤੇ ਖੋਜ ਕਾਰਜ ਲਈ ਵੱਧ ਤੋਂ ਵੱਧ ਫੰਡ ਜੁਟਾਉਣ ਦੀ ਅਪੀਲ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਬੀਸੀ ਪਲੇਸ ਤੋਂ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਓਟਵਾ ਤੱਕ ਪੁੱਜਦਿਆਂ ਵੱਡਾ ਹੁੰਗਾਰਾ ਮਿਲੇਗਾ। ਬੁਲਾਰਿਆਂ ਨੇ  ਬੇਨਤੀ ਪੱਤਰ ਇਕੱਤਰ ਕਰਨ ਅਤੇ ਇਹਨਾਂ ਨੂੰ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਦੀ ਮੁਹਿੰਮ ਦਾ ਸਮਰਥਨ ਕਰਦਿਆਂ ਲੋਕਾਂਂ ਨੂੰ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਅਖੀਰ ਵਿਚ ਇਥੇ ਪੁੱਜੀਆਂ ਸ਼ਖਸੀਅਤਾਂ ਅਤੇ ਮੁਹਿੰਮ ਦਾ ਹਿੱਸਾ ਬਣਨ ਵਾਲੇ ਲੋਕਾਂ ਦਾ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋ ਅਤੇ ਗੁਰਮੋਹ ਦੇ ਪਿਤਾ ਸਟਾਲਨ ਗਿੱਲ ਵੱਲੋਂ ਧੰਨਵਾਦ ਕੀਤਾ ਗਿਆ।

Screenshot
Screenshot
Screenshot
Screenshot
Screenshot
Screenshot

Leave a Reply

Your email address will not be published. Required fields are marked *