Aug 12, 2026

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਬੀਤੀ 8 ਅਗਸਤ ਦਿਨ  ਸ਼ਨੀਵਾਰ ਨੂੰ ਇਕਬਾਲ ਸਿੰਘ ਪਰਮਾਰ ਤੇ ਸੁਰਜੀਤ ਕੌਰ ਪਰਮਾਰ ਦੀ ਬੇਟੀ ਹਰਵੀਨ ਕੌਰ ਦਾ ਅਨੰਦ ਕਾਰਜ ਕਾਕਾ ਸਿਮਰਦੀਪ ਸਿੰਘ ਸਿੱਧੂ ਸਪੁੱਤਰ ਸ ਗੁਰਪਾਲ ਸਿੰਘ ਸਿੱਧੂ ਤੇ ਬਲਜੀਤ ਕੌਰ ਸਿੱਧੂ ਨਾਲ ਅਕਾਲੀ ਸਿੰਘ ਸਿੱਖ ਗੁਰਦੁਆਰੇ ਵੈਨਕੂਵਰ ਵਿਖੇ ਗੁਰ ਮਰਿਆਦਾ ਨਾਲ ਹੋਇਆ।
ਕੀਰਤਨੀ ਜਥੇ ਤੇ ਗਿਆਨੀ ਜੀ ਨੇ ਲਾਵਾਂ ਦਾ ਪਾਠ ਕੀਤਾ। ਬਲਵੀਰ ਸਿੰਘ ਪਰਹਾਰ (ਸੈਕਟਰੀ) ਨੇ ਬਾਖ਼ੂਬੀ  ਸੇਵਾਵਾਂ ਨਿਭਾਈਆਂ। ਕਮਿਊਨਿਟੀ ਦੇ ਪਤਵੰਤੇ ਸਜਣਾਂ ਨੇ ਹਾਜ਼ਰੀਆਂ ਲੁਆਈਆਂ ਜਿਸ ਵਿਚ ਐਮ ਪੀ ਸੁਖ ਧਾਲੀਵਾਲ, ਸਾਬਕਾ ਮੰਤਰੀ ਹੈਰੀ ਬੈਂਸ, ਰੋਸ ਗੁਰੂਘਰ ਤੋ ਕਸ਼ਮੀਰ ਸਿੰਘ ਧਾਲੀਵਾਲ ਅਤੇ ਜੁਗਿੰਦਰ ਸਿੰਘ ਸੁੰੰਨੜ ਸ਼ਾਮਲ ਹਨ। ਇਕਬਾਲ ਸਿੰਘ ਪਰਮਾਰ ਤੇ ਜੁਗਿੰਦਰ ਸਿੰਘ ਸੁੰਨੜ ਨੇ ਇਕੱਠਿਆਂ ਮੇਨ ਲੈਂਡ ਸਾਅ ਮਿਲ ਵਿਚ 35 ਸਾਲ ਕੰਮ ਕੀਤਾ ਹੈ ਤੇ ਬੱਚੀ ਤੇ ਲੜਕੇ ਨੂੰ ਅਸ਼ੀਰਵਾਦ ਦਿੱਤਾ। ਮੇਨ ਲੈਂਡ ਸਾਅ ਮਿਲ ਦੇ ਕੋ-ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਇੰਡੀਆ ਤੋਂ ਨਾਮਵਰ ਗਾਇਕਾ ਅਮਨ ਰੋਜ਼ੀ ਨੇ ਪਰਿਵਾਰ ਦੀਆਂ ਖ਼ੁਸ਼ੀਆਂ ਵਿਚ ਸਾਂਝ ਪਾਉਣ ਲਈ ਹਾਜ਼ਰੀ ਲੁਆਈ ਤੇ ਜਾਗੋ ਤੇ ਘੋੜੀਆਂ ਗਾ ਕੇ ਸਾਕ ਸੰਬੰਧੀਆਂ ‘ਚ ਖ਼ੁਸ਼ੀ ਦਾ ਮਾਹੌਲ ਪੈਦਾ ਕੀਤਾ। ਜਾਗੋ ਵਿਚ ਫਰੇਜਰ ਵੀਊ ਹਾਲ ਵੈਨਕੂਵਰ ਵਿਖੇ ਕਮਿਊਨਿਟੀ ਦੀਆਂ ਖ਼ਾਸ ਹਸਤੀਆਂ ਪਹੁੰਚੀਆਂ ਹੋਈਆਂ ਸਨ। ਇਕਬਾਲ ਸਿੰਘ ਪਰਮਾਰ ਜੋ ਯੂਨੀਅਨ ਦੀਆਂ ਚੇਅਰਮੈਨ ਦੀਆਂ ਸੇਵਾਵਾਂ ਨਿਭਾ ਰਹੇ ਹਨ ਆਪਣੇ ਅਸਰ-ਰਸੂਖ- ਸਦਕਾ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਦੇਸ਼ਾਂ ਵਿਦੇਸ਼ਾਂ ਤੋ ਵੀ ਸਾਕ ਸੰਬੰਧੀਆਂ ਨੇ ਹਾਜ਼ਰੀਆਂ ਲੁਆਈਆਂ ਅਤੇ ਸਭ ਨੇ ਲੜਕੇ ਤੇ ਲੜਕੀ ਦੇ ਗ੍ਰਹਿਸਤ ਜੀਵਨ ਦੀਆਂ ਵਧਾਈਆਂ ਦਿੱਤੀਆਂ।

Leave a Reply

Your email address will not be published. Required fields are marked *