ਬੱਚਿਆਂ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ-
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਹਰ ਸਾਲ-ਸਾਲ ਵਿਚ ਦੋ ਬੱਚਿਆਂ ਦੇ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਮਾਰਚ ਮਹੀਨੇ ਦੀਆਂ ਛੁੱਟੀਆਂ ਵਿਚ ਅਤੇ ਹਫ਼ਤੇ ਦਾ ਕੈਂਪ ਅਗਸਤ ਮਹੀਨੇ ਵਿਚ ਲਗਾਇਆ ਜਾਂਦਾ ਹੈ। ਇਸ 4 ਅਗਸਤ ਤੋਂ 7 ਅਗਸਤ ਤੱਕ 150 ਬੱਚਿਆਂ ਦਾ ਕੈਂਪ ਲਗਾਇਆ ਗਿਆ ਜਿਸ ਵਿਚ 25 ਵਲੰਟੀਅਰਾਂ ਨੇ ਸੇਵਾਵਾਂ ਨਿਭਾਈਆਂ। ਕੈਂਪ ਵਿਚ 6 ਸਾਲ ਤੋਂ 12 ਸਾਲ ਦੇ ਬੱਚੇ ਸ਼ਾਮਲ ਕੀਤੇ ਗਏ। 14 ਤੋਂ 16 ਸਾਲ ਦੇ ਬੱਚੇ ਵਲੰਟੀਅਰ ਸੇਵਾਵਾਂ ਨਿਭਾਉਂਦੇ ਹਨ। 4 ਅਗਸਤ ਸਵੇਰੇ 9 ਵਜੇ ਬੱਚਿਆਂ ਨੇ ਆਪ ਅਰਦਾਸ ਕਰਕੇ ਕੈਂਪ ਦੀ ਅਰੰਭਤਾ ਕੀਤੀ। ਉਸ ਤੋਂ ਬਾਅਦ ਬੱਚਿਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਗਈ। 15 ਅਗਸਤ ਨੂੰ ਨੇੜੇ ਮੋਬਰਲੀ ਪਾਰਕ ਵਿਚ ਖੇਡਾਂ ਕਰਾਈਆਂ ਗਈਆਂ । ਬਾਅਦ ਵਿਚ ਪੀਜਾ ਵੰਡਿਆ ਗਿਆ। 6 ਅਗਸਤ ਨੂੰ ਬੱਚਿਆਂ ਨੂੰ ਇਤਿਹਾਸਕ ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ਦੇ 3 76 ਮੁਸਾਫਰਾਂ ਦੀ ਜਾਣਕਾਰੀ ਦਿੱਤੀ ਗਈ ਤੇ ਮਿਊਜੀਅਮ ਦਾ ਟੂਰ ਜੁਗਿੰਦਰ ਸਿੰਘ ਸੁੰਨੜ ਵੱਲੋਂ ਕਰਵਾਇਆ ਗਿਆ। ਉਸ ਤੋਂ ਬਾਅਦ ਸਿੱਖਾਂ ਦੇ 5 ਤਖਤਾਂ ਦੀ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਛੋਲੇ ਭਠੂਰੇ ਖੁਆਏ ਗਏ। ਅਖੀਰਲੇ ਦਿਨ 7 ਅਗਸਤ ਨੂੰ ਸਰੀ ਦੇ ਫੰਨ ਪਾਰਕ ਵਿਚ ਲਿਜਾਇਆ ਗਿਆ ਅਤੇ ਸਕੇਟਿੰਗ ਕਰਵਾਈ ਗਈ। ਇਸ ਤੋਂ ਬਾਅਦ 2 ਵਜੇ ਮਿਊਜੀਅਮ ਹਾਲ ਵਿਚ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਖੰਡੇ ਦੇ ਨਿਸ਼ਾਨ ਦੇ ਬੈਜ ਦਿੱਤੇ ਗਏ। ਇਨਾਮਾਂ ਦੀ ਵੰਡ ਕੀਤੀ ਗਈ। ਯਾਦਗਾਰੀ ਤਸਵੀਰਾਂ ਲਈਆਂ ਗਈਆਂ। ਗੁਰਦੁਆਰੇ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਨੇ ਬੱਚਿਆਂ ਦੇ ਮਾਤਾ ਪਿਤਾ, ਵਲੰਟੀਅਰਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ। ਸੈਕਟਰੀ ਕਸ਼ਮੀਰ ਸਿੰਘ ਧਾਲੀਵਾਲ ਨੇ ਧੰਨਵਾਦ ਕੀਤਾ। ਵਲੰਟੀਅਰਾਂ ਵਿਚ ਜਿਨ੍ਹਾਂ ਨੇ ਕੈਂਪ ਨੂੰ ਸਫ਼ਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ਉਨ੍ਹਾਂ ਦੇ ਨਾਅ ਹਨ : ਅਜਮੇਰ ਸਿੰਘ ਅਟਵਾਲ, ਜਸਟਿਨ ਸਿੰਘ ਨਿੱਝਰ, ਜੋਰਡਨ ਸਿੰਘ ਨਿੱਝਰ, ਗੁਰਿੰਦਰ ਸਿੰਘ ਰੱਖੜਾ, ਜਸਦੀਪ ਸਿੰਘ ਤੂਰ, ਬਿੰਦਰਜੀਤ ਸਿੰਘ ਕੰਗ, ਵਰਦੀਪ ਸਿੰਘ ਧਾਲੀਵਾਲ, ਤਾਜ ਸਿੰਘ ਜੌਹਲ, ਦਲਵਿੰਦਰ ਸਿੰਘ ਵੜਿੰਗ ਅਤੇ ਮੌਜੀ ਬਰਾੜ। ਇਨ੍ਹਾਂ ਵਲੰਟੀਅਰਾਂ ਨੇ ਦਿਨ ਰਾਤ ਇਕ ਕਰਕੇ ਕੈਂਪ ਨੂੰ ਸਫਲ ਬਣਾਇਆ। ਅਗਲੇ ਸਾਲ ਮਾਰਚ 2027 ਨੂੰ ਕੈਂਪ ਲੱਗੇਗਾ। ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਮੂੰਹ ਮਾਤਾ ਪਿਤਾ ਦਾ ਧੰਨਵਾਦ ਕੀਤਾ ਗਿਆ। ਵਲੰਟਅਰ ਵੀਰਾਂ ਦਾ ਧੰਨਵਾਦ ਕੀਤਾ ਗਿਆ ਜੋ ਲੰਗਰਾਂ ਦੀ ਸੇਵਾ ਨਿਭਾਉਂਦੇ ਹਨ।



