* ਮੇਲਾ ਉਸਤਾਦ ਪੂਰਨਸ਼ਾਹ ਕੋਟੀ, ਜਸਵਿੰਦਰ ਭੱਲਾ ਤੇ ਰਾਜਵੀਰ ਜਵੰਦਾ ਨੂੰ ਰਿਹਾ ਸਮਰਪਿਤ-
* ਹਰਜੀਤ ਹਰਮਨ, ਕਰਮਜੀਤ ਅਨਮੋਲ, ਕੌਰ ਬੀ, ਉਪਿੰਦਰ ਮਠਾੜੂ, ਦਵਿੰਦਰ ਖੰਨੇਵਾਲਾ, ਹਰਦੀਪ ਰਹੇ ਵਿਸ਼ੇਸ਼ ਖਿੱਚ ਦਾ ਕੇਂਦਰ-
ਐਡਮਿੰਟਨ (ਗੁਰਪ੍ਰੀਤ ਸਿੰਘ, ਬਲਵਿੰਦਰ ਬਾਲਮ, ਹਰਜੀਤ ਸੰਧੂ)- ਐਡਮਿੰਟਨ ਸ਼ਹਿਰ ‘ਚ ਬੀਤੇ ਦਿਨੀਂ ਕੈਨੇਡੀਅਨ ਮੌਜਾਇਕ ਆਰਟਿਸਟ ਐਸ਼ੋਸੀਏਸ਼ਨ ਆਫ ਐਡਮਿੰਟਨ, ਪੰਜਾਬ ਯੂਨਾਈਟਿਡ ਸਪੋਰਟਸ ਹੈਰੀਟੇਜ ਐਸ਼ੋਸੀਏਸ਼ਨ ਅਤੇ ਉੱਪਲ ਟਰੱਕਿੰਗ ਲਿਮਟਿਡ ਵਲੋਂ ਸ਼ਹਿਰ ਦੀ ਪੂਸਾ ਗਰਾਊਂਡ ਵਿਖੇ ’14 ਵਾਂ ਮੇਲਾ ਪੰਜਾਬੀਆਂ ਦਾ’ ਕਰਵਾਇਆ ਗਿਆ। ਇਸ ਵਾਰ ਇਹ ਮੇਲਾ ਪ੍ਰਸਿੱਧ ਉਸਤਾਦ ਪੂਰਨਸ਼ਾਹ ਕੋਟੀ, ਅਦਾਕਾਰ ਜਸਵਿੰਦਰ ਭੱਲਾ ਅਤੇ ਗਾਇਕ ਰਾਜਵੀਰ ਜਵੰਦਾ ਦੀ ਯਾਦ ਨੂੰ ਸਮਰਪਿਤ ਰਿਹਾ।
ਇਸ ਵਾਰ ਮੇਲੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਹਰਜੀਤ ਹਰਮਨ, ਕਰਮਜੀਤ ਅਨਮੋਲ, ਕੌਰ ਬੀ, ਹਰਦੀਪ, ਦਵਿੰਦਰ ਖੰਨੇਵਾਲਾ, ਸੁਰਿੰਦਰ ਲਾਡੀ, ਬਲਵੀਰ ਬੋਪਾਰਾਏ, ਉਪਿੰਦਰ ਮਠਾੜੂ, ਤੋਂ ਇਲਾਵਾ ਸੁਖ ਡੀਗੋਹ, ਹਰਵਿੰਦਰ ਉਹੜਪੁਰੀ, ਹਰਜਾਪ ਸਿੰਘ, ਸਾਹਿਲ ਸੂਚ, ਗੁਨਤਾਜ, ਐਸ ਰਿਸ਼ੀ, ਸਿਮਰਨ ਸਹੋਤਾ, ਸਮਰਪਨ, ਗੁਰਵੀਨ ਸਿੱਧੂ, ਸ਼ਫਲ ਸ਼ੇਰ ਸਿੰਘ ਸਮੇਤ ਹੋਰ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ ਤੇ ਮੇਲੇ ਚ ਸ਼ਾਮਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ।
ਇਸ ਤੋਂ ਇਲਾਵਾ ਪਾਕਿਸਤਾਨ ਤੋਂ ਪ੍ਰਸਿੱਧ ਕਾਮੇਡੀਅਨ ਕਲਾਕਾਰ ਸਲੀਮ ਅਲਬੇਲਾ ਤੇ ਸਾਥੀ ਕਲਾਕਾਰ ਨੇ ਵੀ ਰੰਗ ਬੰਨ੍ਹਿਆ। ਮੇਲੇ ਦੌਰਾਨ ਸ਼ਹਿਰ ‘ਚ ਪ੍ਰਸਿੱਧ “ਟਰਬਨ ਕਿੰਗ” ਦੇ ਮਨਜੀਤ ਸਿੰਘ ਫੇਰੂਮਾਨ ਵੱਲੋਂ ਦਸਤਾਰ ਕੋਚ ਨਵਜੋਤ ਸਿੰਘ ਦੇ ਸਹਿਯੋਗ ਨਾਲ ਫਰੀ ਦਸਤਾਰਾਂ ਸਜਾਉਣ ਦੀ ਵੀ ਸੇਵਾ ਕੀਤੀ ਗਈ।
ਮੇਲੇ ਦੇ ਮੁੱਖ ਪ੍ਰਬੰਧਕ ਉਪਿੰਦਰ ਮਠਾਰੂ, ਬਿੰਦਰ ਬਿਰਕ, ਲਾਡੀ ਸੂਸਾਂਵਾਲਾ, ਕੁਲਬੀਰ ਉੱਪਲ, ਹਰਜਿੰਦਰ ਸਿੰਘ ਢੇਸੀ, ਬਲਜੀਤ ਕਲਸੀ, ਸੰਦੀਪ ਪੰਧੇਰ, ਪੰਕਜ ਦੂਆ, ਮਹਿੰਦਰ ਤੂਰ, ਹਰਦੀਪ ਲਾਲੀ, ਪਰਮਜੀਤ ਚੰਨਾ, ਜਰਨੈਲ ਖਹਿਰਾ, ਤੇਜਿੰਦਰਜੀਤ ਸਿੰਘ ਭੱਠਲ, ਕੰਵਲਜੀਤ ਸਿੰਘ, ਗੁਰਜਿੰਦਰ ਮਾਹੀ, ਬਰਿੰਦਰ ਬਮਰਾਹ, ਸੁਨੀਲ ਗੁਜਰਾਲ, ਕਰਨੈਲ ਸਿੰਘ, ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਤੇਜਿੰਦਰ ਪਾਲ ਸਿੰਘ ਰਿਆੜ, ਸਤਨਾਮ ਸਿੰਘ ਗਾਹਲੋਂ, ਮਨਜੀਤ ਸਿੰਘ ਤੇ ਹੋਰਨਾਂ ਵੱਲੋਂ ਮੇਲੇ ‘ਚ ਹਾਜ਼ਰ ਕਲਾਕਾਰਾਂ, ਸਾਹਿਤਕਾਰ, ਗੀਤਕਾਰ, ਪੱਤਰਕਾਰ, ਸੱਭਿਆਚਾਰਕ, ਰਾਜਨੀਤਕ ਆਗੂਆਂ ਸਮਾਜਿਕ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਮੇਲੇ ‘ਚ ਹਾਜ਼ਰ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸੰਚਾਲਨ ਲਾਡੀ ਸੂਸਾਂਵਾਲਾ ਨੇ ਬਾਖੂਬੀ ਨਿਭਾਇਆ।


















