Oct 3, 2026

ਐਡਮਿੰਟਨ (ਗੁਰਪ੍ਰੀਤ ਸਿੰਘ)-ਪੰਧੇਰ ਪ੍ਰੋਡਕਸ਼ਨਜ਼ ਲਿਮਟਿਡ ਅਤੇ 6IX ਮੋਸ਼ਨ ਪਿਕਚਰਜ਼ ਇੰਕ ਵੱਲੋਂ “ਰੰਗਲੇ ਸਰਦਾਰ” ਦਾ ਲਾਈਵ ਪਰਿਵਾਰਕ ਸ਼ੋਅ 23 ਅਗਸਤ 2026, ਦਿਨ ਐਤਵਾਰ ਨੂੰ ਐਡਮਿੰਟਨ ਵਿੱਚ ਕਰਵਾਇਆ ਜਾ ਰਿਹਾ ਹੈ।
ਇਹ ਸ਼ੋਅ ਸ਼ਾਮ 6:00 ਵਜੇ ਕਰਾਈਸਟ ਦਾ ਵੇਅ ਐਡਵੈਂਚਰ ਚਰਚ ( CHRIST THE WAY ADVENTIST CHURCH)  11520 ਐਲਰਸਲੀ ਰੋਡ ਸਾਊਥ ਵੈਸਟ ਐਡਮਿੰਟਨ ਵਿਖੇ ਹੋਵੇਗਾ।
ਐਫੀਸੈਂਟ ਕੁਆਲਟੀ ਹੋਮਜ਼ (EFFICIENT QUALITY HOMES) ਦੇ ਸਹਿਯੋਗ ਨਾਲ ਹੋ ਰਿਹਾ ਇਹ “ਰੰਗਲੇ ਸਰਦਾਰ” ਪੰਜਾਬੀ ਸ਼ੋਅ ਸੰਗੀਤ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ। ਮੁੱਖ ਪ੍ਰਬੰਧਕ ਸੰਦੀਪ ਪੰਧੇਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਕਲਾਕਾਰ ਆਪਣੇ ਰਵਾਇਤੀ ਸਾਜ਼ਾਂ ਅਤੇ ਗੀਤਾਂ ਨਾਲ ਦਰਸ਼ਕਾਂ ਨੂੰ ਪੰਜਾਬ ਦੀ ਰੰਗਲੀ ਵਿਰਾਸਤ ਨਾਲ ਜੋੜਨਗੇ। ਉਨ੍ਹਾ ਕਿਹਾ ਕਿ ਇਹ ਪੂਰੀ ਤਰ੍ਹਾਂ ਪਰਿਵਾਰਕ ਸ਼ੋਅ ਹੈ ਜਿਸ ਵਿੱਚ ਸਾਰੀ ਉਮਰ ਦੇ ਲੋਕ ਸ਼ਾਮਲ ਹੋ ਸਕਦੇ ਹਨ। ਟਿਕਟਾਂ http://www.pandherproductions.com ਤੋਂ ਜਾਂ QR ਕੋਡ ਸਕੈਨ ਕਰਕੇ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਵਧੇਰੇ ਜਾਣਕਾਰੀ ਲਈ ਸੰਦੀਪ ਪੰਧੇਰ ਨਾਲ (639) 470-3000, ਪਵਿੱਤਰਜੀਤ ਸਿੰਘ ਨਾਲ (403) 390-9145, ਅਤੇ ਦਵਿੰਦਰ ਸਿੰਘ ਨਾਲ (416) 837-1731 ਸੰਪਰਕ ਕੀਤਾ ਜਾ ਸਕਦਾ ਹੈ।

error: Content is protected !!