Oct 3, 2026

ਸਰੀ(ਜਸਵੀਰ ਸਿੰਘ ਭਲੂਰੀਆ)-
ਸੰਸਾਰ ਪੱਧਰ ਤੇ ਵੱਖਰੀ ਪਹਿਚਾਣ ਬਣਾ ਚੁੱਕੀ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ,ਪ੍ਰਸਾਰ ਅਤੇ ਪੰਜਾਬੀ ਸੱਭਿਆਚਾਰ ਦਾ ਨਵੀਂ ਪੀੜ੍ਹੀ ਵਿੱਚ ਸੰਚਾਰ ਕਰ ਰਹੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਅਤੇ ਪੰਜਾਬ ਆਰਟਸ ਐਸੋਸੀਏਸ਼ਨ ਟੋਰਾਂਟੋ ਵੱਲੋਂ ਵਿਸ਼ਵ ਪੰਜਾਬੀ ਭਵਨ,ਬਰੈਂਪਟਨ ਵਿਖੇ ਇੱਕ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਸਾਹਿਤ ਸਭਾ ਰਜਿ ਬਾਘਾਪੁਰਾਣਾ ਦੇ ਪ੍ਰਧਾਨ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਮਾਲਵਾ ਜੋਨ ਦੇ ਜ. ਸਕੱਤਰ ਡਾ: ਸਾਧੂ ਰਾਮ ਲੰਗੇਆਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਡਾ: ਦਲਬੀਰ ਸਿੰਘ ਕਥੂਰੀਆ, ਪੰਜਾਬ ਆਰਟਸ ਐਸੋਸੀਏਸ਼ਨ ਟੋਰਾਂਟੋ ਦੇ ਪ੍ਰਧਾਨ ਬਲਜਿੰਦਰ ਸਿੰਘ ਲੇਲਣਾ, ਪ੍ਰਧਾਨ ਪ੍ਰਗਟ ਸਿੰਘ ਬੱਗਾ, ਦਰਸ਼ਨਦੀਪ ਅਰੋੜਾ, ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਡਾ: ਸਾਧੂ ਰਾਮ ਲੰਗੇਆਣਾ ਵੱਲੋਂ ਪੂਰੇ ਇੰਡੀਆ ਅਤੇ ਦੇਸ਼ਾਂ-ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦੀ ਸੇਵਾ ਹਿੱਤ ਕੀਤੇ ਗਏ ਅਤੇ ਕੀਤੇ ਜਾ ਰਹੇ ਵਡਮੁੱਲੇ ਕਾਰਜਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਪੁਰਜ਼ੋਰ ਸ਼ਬਦਾਂ ਵਿੱਚ ਸ਼ਾਲਾਘਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਵਿਦੇਸ਼ ਦੀ ਧਰਤੀ ਕੈਨੇਡਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਅਤੇ ਲੋਈ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਪ੍ਰਬੰਧਕਾਂ ਵੱਲੋਂ ਬਾਲ ਮੁਕੰਦ ਸ਼ਰਮਾਂ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ, ਪਾਲੀ ਭੁਪਿੰਦਰ ਸਿੰਘ ਉੱਘੇ ਨਾਟਕਕਾਰ ਅਤੇ ਨਿਰਦੇਸ਼ਕ, ਅਰਵਿੰਦਰ ਭੱਟੀ ਟੀ ਵੀ ਨਿਊਜ਼ ਐਡੀਟਰ ਅਤੇ ਅਦਾਕਾਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਉਪਰੰਤ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਆਪਣੇ ਸਾਹਿਤਕ ਵਿਚਾਰ ਸਾਂਝੇ ਕਰਦਿਆਂ ਉਕਤ ਦੋਵੇਂ ਸਾਹਿਤਕ ਸਭਾਵਾਂ ਦੇ ਪ੍ਰਬੰਧਕਾਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਹਾਜ਼ਰ ਕਵੀਆਂ ਵੱਲੋਂ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਚਾਰ ਚੰਨ ਲਗਾਏ ਗਏ। ਸਮਾਗਮ ਦੌਰਾਨ ਬਾਬਾ ਗਰੁੱਪ ਦੇ ਚੀਫ ਹੁਸਨੈਨ ਬਾਬਾ(ਪਾਕਿਸਤਾਨ),ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਕੌਮੀ ਪ੍ਰਧਾਨ ਸ਼੍ਰੀਮਤੀ ਰੂਪ ਕਾਹਲੋਂ ਜੀ, ਸੁਰਜੀਤ ਕੌਰ, ਰਿੰਟੂ ਭਾਟੀਆ, ਨਵਦੀਪ ਸ਼ਰਮਾਂ, ਜਗਤਾਰ ਜੱਗਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਹਿਤਕਾਰ ਸਹਿਤ ਪ੍ਰੇਮੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ lਸਟੇਜ ਸਕੱਤਰ ਦੀ ਭੂਮਿਕਾ ਦਰਸ਼ਦੀਪ ਅਰੋੜਾ ਨੇ ਸੁਚੱਜੇ ਢੰਗ ਨਾਲ ਨਿਭਾਈ।
ਤਸਵੀਰ,,,,, ਪ੍ਰਧਾਨ ਡਾ ਦਲਬੀਰ ਸਿੰਘ ਕਥੂਰੀਆ, ਪ੍ਰਧਾਨ ਬਲਜਿੰਦਰ ਸਿੰਘ ਲੇਲਣਾ ਅਤੇ ਬਾਕੀ ਪ੍ਰਬੰਧਕ ਕੈਨੇਡਾ ਦੀ ਧਰਤੀ ਬਰੈਂਪਟਨ ਵਿਖੇ ਡਾ ਸਾਧੂ ਰਾਮ ਲੰਗੇਆਣਾ ਅਤੇ ਬਾਕੀ ਸਖ਼ਸ਼ੀਅਤਾਂ ਨੂੰ ਸਨਮਾਨਿਤ ਕਰਦੇ ਹੋਏ।

error: Content is protected !!