Oct 3, 2026

ਵੈਨਕੂਵਰ ( ਏਜੰਸੀਆਂ)- ਵਿਸ਼ਵ ਪੱਧਰੀ ਏਜੰਸੀ, ਗਲੋਬਲ ਇੰਟੈਲੀਜੈਂਸ ਵੱਲੋਂ ਲੰਮਾ ਸਮਾਂ ਲਾ ਕੇ ਦੁਨੀਆ ਦੇ 206 ਦੇਸ਼ਾਂ ਵਿੱਚੋਂ 80 ਨੂੰ ਸਿਆਣਪ, ਰਹਿਣ-ਸਹਿਣ ਦੇ ਮਿਆਰ, ਪੜ੍ਹਾਈ, ਖੋਜਾਂ ਅਤੇ ਤਕਨਾਲੋਜੀ ਵਗੈਰਾ ਮਾਮਲਿਆਂ ਦੇ ਘੇਰੇ ਵਿੱਚ ਲੈ ਕੇ ਕਰਵਾਏ ਗਏ ਸਰਵੇਖਣ ਵਿੱਚ ਕੈਨੇਡਾ ਦਸਵੇਂ ਨੰਬਰ ’ਤੇ ਆਇਆ ਹੈ। ਇਸ ਦਾ ਗੁਆਂਢੀ ਦੇਸ਼ ਅਮਰੀਕਾ ਤਾਂ ਇਸ ਤੋਂ ਕਾਫ਼ੀ ਪਛੜ ਕੇ 18ਵੇਂ (ਜਾਂ 19ਵੇਂ) ਸਥਾਨ ’ਤੇ ਚਲਾ ਗਿਆ ਹੈ, ਜਦੋਂਕਿ ਸਿੰਗਾਪੁਰ ਨੇ ਸਰਵੇਖਣ ਅਧੀਨ ਸਾਰੇ ਮਾਮਲਿਆਂ ਵਿੱਚ 87 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕਰਕੇ ਫ਼ਖ਼ਰ ਨਾਲ ਆਪਣਾ ਸਿਰ ਉੱਚਾ ਕਰ ਲਿਆ ਹੈ।

ਏਜੰਸੀ ਵੱਲੋਂ ਵਿੱਤੀ ਮੁਕਾਬਲਾ ਵੈੱਬਸਾਈਟ ਰਾਹੀਂ ਕਰਵਾਏ ਸਰਵੇਖਣ ਵਿੱਚ 15 ਸਾਲਾਂ ਤੱਕ ਦੇ ਬੱਚਿਆਂ ਦੀ ਬੁੱਧੀ ਦੇ ਮਾਪ ਟੈਸਟ, ਉਨ੍ਹਾਂ ਦੇ ਵਿਹਾਰ ਅਤੇ ਭਵਿੱਖ ਦੇ ਸੁਪਨਿਆਂ ਸਮੇਤ ਹੋਰ ਕਈ ਪੱਖਾਂ ’ਤੇ ਵਿਚਾਰ ਜਾਣੇ ਗਏ। ਆਮ ਲੋਕਾਂ ਤੋਂ 50 ਸਵਾਲਾਂ ਦੇ ਆਧਾਰ ’ਤੇ ਹਰੇਕ ਦਾ ਮੁਲਾਂਕਣ ਕੀਤਾ ਗਿਆ। ਵਿਗਿਆਨਕ ਪਬਲੀਕੇਸ਼ਨ ਦੇ ਮਾਮਲੇ ਵਿੱਚ ਕੈਨੇਡਾ 6ਵੇਂ ਨੰਬਰ ’ਤੇ ਰਿਹਾ।

Leave a Reply

Your email address will not be published. Required fields are marked *

error: Content is protected !!