Oct 9, 2026

ਵਿੰਨੀਪੈਗ ( ਸ਼ਰਮਾ)–ਮੈਨੀਟੋਬਾ ਦੀ ਰਾਜਧਾਨੀ ਵਿੰਨੀਪੈਗ ਦੇ ਦੱਖਣ ਵਿਚ ਪੁਲਿਸ ਨੇ ਕਾਰਵਾਈ ਕਰਕੇ ਤਸਕਰੀ ਦੇ ਇਕ ਵੱਡੇ ਨੈੱਟਵਰਕ ਨੂੰ ਢਾਹ ਲਾਈ ਹੈ ਅਤੇ 15 ਲੱਖ ਡਾਲਰ ਮੁੱਲ ਦੀ 26 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਸੇਂਟ ਵਿਟਲ ਨੇਬਰਹੁੱਡ ਵਿਚ ਸਾਟਿਨਵੁੱਡ ਪਲੇਸ ਦੇ ਘਰ ਨੂੰ ਮੁਖ ਰੱਖ ਕੇ ਸੰਗਠਿਤ ਅਪਰਾਧ ਯੂਨਿਟ ਵਲੋਂ ਕੀਤੀ ਗਈ ਜਾਂਚ ਪਿੱਛੋਂ ਇਕ 40 ਸਾਲਾ ਵਿਅਕਤੀ ਅਤੇ 32 ਸਾਲਾ ਔਰਤ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਵਿਚ ਇੰਸਪੈਕਟਰ ਜੋਸ਼ ਈਵਾਟਸਕੀ ਨੇ ਦੱਸਿਆ ਕਿ ਉਹ ਇਹ ਕਹਿ ਸਕਦੇ ਹਨ ਕਿ ਇਹ ਸ਼ਹਿਰ ਵਿਚ ਨਸ਼ੇ ਦੀ ਸਪਲਾਈ ਵਿਚ ਮਹੱਤਵਪੂਰਣ ਰੁਕਾਵਟ ਹੈ। ਬਦਕਿਸਮਤੀ ਨਾਲ ਅਸੀਂ ਇਸ ਨੂੰ ਆਖਰੀ ਵਿਘਨ ਨਹੀਂ ਕਹਿ ਸਕਦੇ ਕਿਉਂਕਿ ਵਿਨੀਪੈਗ ਅਤੇ ਮੈਨੀਟੋਬਾ ਵਿਚ ਵੱਡੀ ਮਾਤਰਾ ਵਿਚ ਨਸ਼ੇ ਦੀ ਸਪਲਾਈ ਹੁੰਦੀ ਰਹਿੰਦੀ ਹੈ ਪਰ ਜਦੋਂ ਅਸੀਂ ਇੰਨੀ ਵੱਡੀ ਮਾਤਰਾ ਵਿਚ ਨਸ਼ੀਲਾ ਪਦਾਰਥ ਜ਼ਬਤ ਕਰਦੇ ਹਾਂ ਤਾਂ ਨਿਸ਼ਚਤ ਰੂਪ ਵਿਚ ਕੁਝ ਸਮੇਂ ਲਈ ਸੜਕਾਂ ’ਤੇ ਨਸ਼ਿਆਂ ਦੀ ਉਪਲਬਧਤਾ ਵਿਚ ਫਰਕ ਪੈਂਦਾ ਹੈ।

ਵਿੰਨੀਪੈਗ ਵਿਚ 13 ਬੰਦੂਕਾਂ ਅਤੇ 20 ਹਜ਼ਾਰ ਗੋਲੀਆਂ ਬਰਾਮਦ -ਦੋ ਵਿਅਕਤੀਆਂ ’ਤੇ ਦੋਸ਼ ਆਇਦ-

ਵਿੰਨੀਪੈਗ-ਮੈਨੀਟੋਬਾ ਆਰਸੀਐਮਪੀ ਨੇ ਦੱਸਿਆ ਕਿ ਦੋ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ੱਦੌਰਾਨਂ ਇਕ ਦਰਜਨ ਤੋਂ ਵੀ ਵੱਧ ਬੰਦੂਕਾਂ ਜ਼ਬਤ ਹੋਣ ਪਿੱਛੋਂ ਦੋਵਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਗਿ੍ਰਫਤਾਰ ਕੀਤੇ ਗਏ ਦੋਵੇਂ ਵਿਅਕਤੀ ਪੰਜਾਬੀ ਮੂਲ ਦੇ ਦੱਸੇ ਜਾਂਦੇ ਹਨ।ਕੈਨੇਡਾ ਬਾਰਡਰ ਸਰਵਸਿਜ਼ ਏਜੰਸੀ ਵਲੋਂ ਜਾਣਕਾਰੀ ਸਾਂਝੀ ਕਰਨ ਪਿੱਛੋਂ ਮੈਨੀਟੋਬਾ ਇੰਟੀਗ੍ਰੇਟਿਡ ਲਾਅ ਇਨਫੋਰਸਮੈਂਟ ਟੀਮ ਨੇ 11 ਸਤੰਬਰ ਨੂੰ ਵੈਸਟ ਸੇਂਟ ਪਾਲ ਦੇ ਇਲਾਕੇ ਵਿਚ ਘਰਾਂ ਦੀ ਤਲਾਸ਼ੀ ਲਈ। ਦੋ ਘਰਾਂ ਵਿਚੋਂ 13 ਬੰਦੂਕਾਂ ਬਰਾਮਦ ਕੀਤੀਆਂ ਗਈਆਂ। 13 ਬੰਦੂਕਾਂ ਵਿਚੋਂ ਦੋ ਦੀ ਲੰਬਾਈ ਘਟਾਉਣ ਲਈ ਉਨ੍ਹਾਂ ਨੂੰ ਕੱਟਿਆ ਗਿਆ ਸੀ। ਪੁਲਿਸ ਨੇ ਮਨਾਹੀ ਵਾਲੇ ਕਈ ਉੱਚ ਸਮਰੱਥਾ ਵਾਲੇ ਮੈਗਜ਼ੀਨ ਵੀ ਜ਼ਬਤ ਕੀਤੇ ਜਿਨ੍ਹਾਂ ਵਿਚ ਵਧੇਰੇ ਗੋਲਾ-ਬਾਰੂਦ ਰੱਖਣ ਲਈ ਤਬਦੀਲੀ ਕੀਤੀ ਗਈ ਸੀ ਅਤੇ ਲਗਪਗ 20000 ਗੋਲੀਆਂ ਵੀ ਬਰਾਮਦ ਕੀਤੀਆਂ।

Leave a Reply

Your email address will not be published. Required fields are marked *