Oct 13, 2026

ਵੈਨਕੂਵਰ, (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ‘ਚ ਨਿਤਰੇ ਇਮੈਜਨ ਸਰੀ ਸਲੇਟ ਦੇ ਕੌਂਸਲਰ ਉਮੀਦਵਾਰ ਅਤੇ ਪੰਜਾਬੀ ਭਾਈਚਾਰੇ ਵਿੱਚ ਪ੍ਰਮੁੱਖ ਸ਼ਖਸ਼ੀਅਤ  ਪਰਮਿੰਦਰ ਚੌਹਾਨ ਵੱਲੋਂ ਆਪਣੇ ਸਮਰਥਕਾਂ ਸਮੇਤ ਸਰੀ ਦੇ ਵੱਖ ਵੱਖ ਘਰਾਂ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਹਾਨ ਨੇ ਕਿਹਾ ਕਿ ਵੋਟਰਾਂ ਨਾਲ ਸੰਪਰਕ ਕਰਨ ਦੌਰਾਨ ਉਨਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਨਾਲ ਪੂਰੀ ਤਰ੍ਹਾਂ ਸਾਥ ਦੇਣ  ਦਾ ਭਰੋਸਾ ਪ੍ਰਗਟਾਇਆ ਗਿਆ ਹੈ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੋਸ਼ ਲਾਇਆ ਕੇ  ਸਰੀ ਸਿਟੀ ਕੌਂਸਲ ਦੀਆਂ ਚੋਣਾਂ ਚ ਨਿਤਰੀਆਂ ਵੱਖ ਵੱਖ ਸਲੇਟਾਂ ਦੇ ਕੁਝ ਉਮੀਦਵਾਰਾਂ ਵੱਲੋਂ  ਵੋਟਾਂ ਹਥਿਆਉਣ ਲਈ ਵੋਟਰਾਂ ਨਾਲ ਕਈ ਤਰ੍ਹਾਂ ਦੇ  ਲੁਭਾਵਣੇ ਚੋਣ ਵਾਅਦੇ ਕੀਤੇ ਜਾ ਰਹੇ ਹਨ ਜਿਨਾਂ ਨੂੰ ਪੂਰਾ ਕਰ ਸਕਣਾ ਮੁਸ਼ਕਲ ਹੈ ਉਨਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ  ਸਬਜਬਾਗਾਂ ਤੋਂ ਚੁਕੰਨੇ ਰਹਿਣ ਉਨਾਂ ਇਹ ਵੀ ਕਿਹਾ ਕਿ ਜੇਕਰ ਉਨਾਂ ਦੀ ਇਮੈਜਨ ਸਰੀ ਸਲੇਟ  ਜਿਤਣ ਵਿੱਚ ਕਾਮਯਾਬ ਹੁੰਦੀ ਹੈ ਤਾਂ ਸਿਟੀ ਹਾਲ ਵਿੱਚ ਜਾ ਕੇ ਇੱਕ ਇੱਕ ਡਾਲਰ ਦਾ ਹਿਸਾਬ ਆਮ ਜਨਤਾ ਦੇ ਸਾਹਮਣੇ ਰੱਖਿਆ ਜਾਵੇਗਾ
ਕੈਪਸ਼ਨ ਆਪਣੇ ਸਮਰਥਕਾਂ ਸਮੇਤ ਵੋਟਰਾਂ ਨਾਲ ਸੰਪਰਕ ਕਰਦੇ ਹੋਏ ਕੌਂਸਲਰ ਉਮੀਦਵਾਰ ਪਰਮਿੰਦਰ ਚੌਹਾਨ

Leave a Reply

Your email address will not be published. Required fields are marked *