ਐਨਡੀਪੀ ਆਗੂਆਂ ਦੀ ਕੀਤੀ ਨਿੰਦਾ-
ਵੈਨਕੂਵਰ,ਅਕਤੂਬਰ( ਮਲਕੀਤ ਸਿੰਘ)-ਸਰੀ ਸਿਟੀ ਸੈਂਟਰ ਵਿਧਾਨ ਸਭਾ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਯਾਸੀਨ ਵਾਹਲਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਹੋ ਰਹੀਆਂ ਸੁਬਾਈ ਚੋਣਾਂ ਅਸਲ ਵਿੱਚ ਸਾਡੀ ਆਉਣ ਵਾਲੀ ਪੀੜੀਆਂ ਦੇ ਭਵਿੱਖ ਦੀਆਂ ਚੋਣਾਂ ਹਨ
ਅੱਜ ਆਪਣੇ ਦਫਤਰ ਵਿੱਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਉਨਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੇ ਕਈ ਸਾਲਾਂ ਤੋਂ ਸੱਤਾ ਧਿਰ ‘ਚ ਕਾਬਜ ਰਹੀ ਐਨਡੀਪੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਸਕੂਲਾਂ ਨਾਲ ਜੁੜੀਆਂ ਸਮੱਸਿਆਵਾਂ ‘ਚ ਸੁਧਾਰ ਕੀਤਾ ਜਾਵੇਗਾ। ਪਰੰਤੂ ਅਮਲੀ ਤੌਰ ਤੇ ਅਜਿਹਿਆ ਕੁਝ ਵੀ ਨਹੀਂ ਕੀਤਾ ਗਿਆ ਉਨਾਂ ਇਹ ਵੀ ਦੋਸ਼ ਲਾਇਆ ਕਿ ਐਨਡੀਪੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੀਆਂ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪੱਛੜ ਚੁੱਕੀਆਂ ਹਨ, ਇਕੋਨਮੀ ਵੀ ਪੂਰੀ ਤਰ੍ਹਾਂ ਡੈਡ ਹੋ ਚੁੱਕੀ ਹੈ ਜਿਸ ਕਾਰਨ ਇਸ ਸਾਲ ਵਿੱਚ 60 ਹਜਾਰ ਦੇ ਕਰੀਬ ਲੋਕ ਬੇਰੁਜ਼ਗਾਰ ਹੋ ਗਏ ਹਨ ਉਨਾਂ ਇਹ ਵੀ ਕਿਹਾ ਕਿ ਸੂਬੇ ਦੇ ਲੋਕਾਂ ਤੇ ਥੋਪੀਆਂ ਗਈਆਂ ਇਨਾਂ ਚੋਣਾਂ ਲਈ ਤਕਰੀਬਨ 100 ਮਿਲੀਅਨ ਡਾਲਰ ਦਾ ਬੇਵਜਾ ਆਰਥਿਕ ਬੋਝ ਪਵੇਗਾ
ਯਾਸ਼ੀਨ ਵਾਹਲਾ ਨੇ ਦਾਅਵਾ ਕੀਤਾ ਕਿ ਜੇਕਰ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਮਗਰੋਂ ਕੰਸਰਵੇਟਵ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਇਕੋਨਮੀ ਨੂੰ ਸਥਿਰ ਕੀਤਾ ਜਾਵੇਗਾ ਕਿਉਂਕਿ ਮਹਿੰਗਾਈ ਸਿਖਰ ਛੂ ਰਹੀ ਹੈ, ਇਸ ਦੇ ਨਾਲ ਨਾਲ ਸੂਬੇ ਦੀਆਂ ਨਿਘਰ ਚੁੱਕੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਦੀ ਪਹਿਲ ਕੀਤੀ ਜਾਵੇਗੀ ਅਖੀਰ ‘ਚ ਉਨਾਂ ਕਿਹਾ ਕਿ ਐਨਡੀਪੀ ਪਾਰਟੀ ਵੱਲੋਂ ਬੀਸੀ ਵਿੱਚ ਅਚਨਚੇਤੀ ਸੁਬਾਈ ਚੋਣਾਂ ਕਰਵਾਉਣ ਦਾ ਫਾਰਮੂਲਾ ਉਨਾਂ ਨੂੰ ਹੀ ਪੁੱਠਾ ਪੈ ਗਿਆ ਹੈ ਕਿਉਂਕਿ ਸੂਬੇ ਦੇ ਬਹੁਗਿਣਤੀ ਲੋਕ ਅਚਨਚੇਤੀ ਚੋਣਾਂ ਕਰਵਾਏ ਜਾਣ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ,ਪ੍ਰੀਤ ਧਨੋਆ, ਪ੍ਰੇਮ ਬਿਨੀ,ਅਮਰੀਕ ਸਿੰਘ, ਸਰਬਜੀਤ ਸਿੰਘ, ਜਸਪਾਲ ਥਿੰਦ, ਕ੍ਰਿਸਟੀਨਾ, ਲੁੱਚੀਆਂਨਾ ਅਤੇ ਨਿਹਾਨ ਆਦਿ ਵਰਕਰ ਵੀ ਹਾਜ਼ਰ ਸਨ।
ਕੈਪਸ਼ਨ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ ਸਰੀ ਸਿਟੀ ਸੈਂਟਰ ਵਿਧਾਨ ਸਭਾ ਹਲਕੇ ਤੋਂ ਤੋਂ ਕੰਸਰਵੇਟਿਵ ਦੇ ਉਮੀਦਵਾਰ ਯਾਸ਼ੀਨ ਵਾਹਲਾ
