Screenshot
ਵੈਨਕੂਵਰ ਤੋਂ ਮੌਜੂਦਾ ਮੇਅਰ ਕੈਨ ਸਿਮ ਨੂੰ ਪੀਟ ਫਰਾਈ ਨੇ ਹਰਾਇਆ-
ਵੈਨਕੂਵਰ ( ਦੇ ਪ੍ਰ ਬਿ)- ਬੀਸੀ ਮਿਊਂਸਪਲ ਚੋਣਾਂ ਲਈ ਅੱਜ ਪਈਆਂ ਵੋਟਾਂ ਵਿਚ ਵੈਨਕੂਵਰ, ਰਿਚਮੰਡ. ਸਰੀ, ਲੈਂਗਲੀ , ਲੈਂਗਲੀ ਟਾਉਨਸ਼ਿਪ ਤੇ ਐਬਸਫੋਰਡ ਦੇ ਆਏ ਚੋਣ ਰੁਝਾਨਾਂ ਵਿਚ ਕਾਫੀ ਫੇਰ ਬਦਲ ਨਜ਼ਰ ਆ ਰਹੇ ਹਨ। ਮੌਜੂਦਾ ਮੇਅਰ ਅਤੇ ਕੌਸਲਰਾਂ ਦੇ ਮੁਕਾਬਲੇ ਵੋਟਰਾਂ ਨੇ ਨਵੇਂ ਮੇਅਰ ਅਤੇ ਕੌਂਸਲਰਾਂ ਨੂੰ ਵਧੇਰੇ ਸਮਰਥਨ ਦਿੱਤਾ ਹੈ। ਵੈਨਕੂਵਰ ਦੇ ਚੋਣ ਰੁਝਾਨਾਂ ਵਿਚ ਮੌਜੂਦਾ ਮੇਅਰ ਕੈਨ ਸਿਮ ਦੇ ਮੁਕਾਬਲੇ ਗਰੀਨ ਪਾਰਟੀ ਦੇ ਪੀਟੀ ਫਰਾਈ ਲੀਡ ਕਰ ਰਹੇ ਹਨ। ਉਹਨਾਂ ਨੂੰ ਹੁਣ ਤੱਕ ਕੈਨ ਸਿਮ ਦੀਆਂ 34993 ਦੀਆਂ ਵੋਟਾਂ ਦੇ ਮੁਕਾਬਲੇ ਪੀਟ ਨੂੰ 48690 ਨੂੰ ਵੋਟਾਂ ਮਿਲੀਆਂ ਹਨ। ਸਪੱਸ਼ਟ ਹੈ ਕਿ 13000 ਤੋ ਉਪਰ ਵੋਟਾਂ ਨਾਲ ਲੀਡ ਲੈਣ ਵਾਲੇ ਪੀਟ ਫਰਾਈ ਵੈਨਕੂਵਰ ਦੇ ਅਗਲੇ ਮੇਅਰ ਹੋਣਗੇ। ਰਿਚਮੰਚ ਸਿਟੀ ਕੌਂਸਲ ਦੇ ਰੁਝਾਨਾਂ ਵਿਚ ਰੌਬ ਹਾਵਰਡ 7904 ਵੋਟਾਂ ਨਾਲ ਅਲੈਕਸਾ ਲੂ ਦੀਆਂ 7575 ਵੋਟਾਂ ਦੇ ਮੁਕਾਬਲੇ ਅੱਗੇ ਹਨ। ਕੈਸ਼ ਹੀਡ 4559 ਵੋਟਾਂ ਨਾਲ ਤੀਸਰੇ ਸਥਾਨ ਤੇ ਹਨ।
ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਸੇਫ ਸਰੀ ਕੋਲੀਸ਼ਨ ਦੇ ਡੱਗ ਮੈਕਲਮ ਵੱਡੀ ਲੀਡ ਲੈ ਰਹੇ ਹਨ। ਹੁਣ ਤੱਕ ਉਹਨਾਂ ਨੂੰ 37953 ਵੋਟ ਮਿਲੇ ਹਨ ਜਦੋਂਕਿ ਮੌਜੂਦਾ ਮੇਅਰ ਬਰੈਂਡਾ ਲੌਕ 28376 ਵੋਟਾਂ ਨਾਲ ਦੂਸਰੇ ਸਥਾਨ ਤੇ ਹਨ। ਦੂਸਰੇ ਮੇਅਰ ਉਮੀਦਵਾਰਾਂ ਵਿਚ ਮਾਈਕ ਸਟਾਰਚੱਕ 15622 ਵੋਟਾਂ ਨਾਲ ਤੀਸਰੇ,ਲਿੰਡਾ ਐਨਿਸ 15193 ਵੋਟਾਂ ਨਾਲ ਚੌਥੇ, ਵੈਨ ਵਲੀਟ 14085 ਵੋਟਾਂ ਨਾਲ ਪੰਜਵੇਂ ਤੇ ਹੋਣਵੀਰ ਰੰਧਾਵਾ 9658 ਵੋਟਾਂ ਨਾਲ ਪੰਜਵੇਂ ਸਥਾਨ ਤੇ ਹਨ। ਕੌਸਲਰ ਉਮੀਦਵਾਰਾਂ ਵਿਚ ਸਰੀ ਕੁਨੈਕਟ ਦੇ ਹੈਰੀ ਬੈਂਸ ਸਭ ਤੋਂ ਉਪਰ 28052 ਵੋਟਾਂ ਨਾਲ ਮੂਹਰੇ ਹਨ ਜਦੋਕਿ ਸੇਫ ਸਰੀ ਕੋਲੀਸ਼ਨ ਦੇ ਡਗ ਐਲਫੋਰਡ 27686 ਵੋਟਾਂ ਨਾਲ ਦੂਸਰੇ, ਮੀਰਾ ਗਿੱਲ 26618 ਵੋਟਾਂ ਨਾਲ ਤੀਸਰੇ, ਮਨਦੀਪ ਨਾਗਰਾ 26402 ਵੋਟਾਂ ਨਾਲ ਚੌਥੇ, ਸੁਹਾਨਾ ਗਿੱਲ 24751 ਵੋਟਾਂ ਨਾਲ ਪੰਜਵੇਂ, ਐਲੀਸਨ ਪੈਟਨ 24402 ਵੋਟਾਂ ਨਾਲ ਛੇਵੇ, ਮਾਈਕ ਬੋਸ 24016 ਵੋਟਾਂ ਨਾਲ ਸਤਵੇਂ ਤੇ ਲੌਰੀ ਗੁਏਰਾ 23826 ਵੋਟਾਂ ਨਾਲ ਅਠਵੇ ਸਥਾਨ ਤੇ ਹੈ।
ਡੱਗ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ-
ਸਰੀ ਕੌਂਸਲ ਦੇ ਐਲਾਨੇ ਗਏ ਨਤੀਜਿਆਂ ਤੋਂ ਤੁਰੰਤ ਬਾਦ ਡੱਗ ਮੈਕਲਮ ਤੇ ਉਹਨਾਂ ਦੇ ਸਮਰਥਕਾਂ ਵਿਚਾਲੇ ਖੁਸ਼ੀ ਦੀ ਲਹਿਰ ਦੌੜ ਗਈ। ਬੌਬੇ ਬੈਕੁਇਟ ਹਾਲ ਵਿਚ ਇਕੱਤਰ ਹੋਏ ਸਮਰਥਕ ਖੁਸ਼ੀ ਵਿਚ ਝੂਮ ਉਠੇ ਤੇ ਢੋਲ ਦੇ ਡੱਗੇ ਦੀ ਤਾਲ ਤੇ ਜੰਮਕੇ ਭੰਗੜਾ ਪਾਇਆ। ਇਸ ਮੌਕੇ ਉਘੇ ਕਬੱਡੀ ਪ੍ਰਮੋਟਰ ਬਲਵੀਰ ਸਿੰਘ ਬੈਂਸ ਤੇ ਨੁਨੈਮੋ ਤੋਂ ਉਘੇ ਬਿਜਨਸਮੈਨ ਰਾਜ ਬੰਗਾ ਤੇ ਸਾਥੀਆਂ ਨੇ ਡੱਗ ਮੈਕਲਮ ਦੀ ਜਿਤ ਦੇ ਐਲਾਨ ਤੇ ਖੂਬ ਭੰਗੜੇ ਪਾਏ। ਬਲਵੀਰ ਬੈਂਸ ਤੇ ਰਾਜ ਬੰਗਾ ਨੇ ਸਮੂਹ ਵੋਟਰਾਂ ਨੂੰ ਡੱਗ ਮੈਕਲਮ ਦੀ ਟੀਮ ਦੀ ਜਿੱਤ ਤੇ ਵਧਾਈਆਂ ਦਿੱਤੀਆਂ। ਜਿਕਰਯੋਗ ਹੈ ਕਿ ਡੱਗ ਮੈਕਲਮ ਦੀ ਟੀਮ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਬਲਵੀਰ ਬੈਂਸ ਦੇ ਘਰ ਤੋਂ ਕੀਤੀ ਗਈ ਸੀ ਜਿਸ ਲਈ ਉਹ ਡੱਗ ਦੀ ਟੀਮ ਦੀ ਜਿੱਤ ਤੇ ਬਾਗੋਬਾਗ ਹਨ।



