Nov 4, 2026
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਭਗਤ ਨਾਮਦੇਵ ਜੀ ਜਿਨ੍ਹਾਂ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹਨ ਅਤੇ 18 ਰਾਗਾਂ ਵਿਚ ਬਾਣੀ ਉਚਾਰਨ ਕੀਤੀ ਹੋਈ ਹੈ। ਭਗਤ ਨਾਮਦੇਵ ਜੀ ਮਹਾਰਸ਼ਟਰ ਸੂਬੇ ਨਾਲ ਸਬੰਧਿਤ ਸਨ। ਗੁਰੂ ਗ੍ਰੰਥ ਸਾਹਿਬ ਵਿਚ 15 ਭਗਤਾਂ ਦੀ ਬਾਣੀ ਸ਼ਾਮਿਲ ਕੀਤੀ ਗਈ ਹੈ ਜੋ ਭਾਰਤ ਦੇ ਵੱਖਰੇ-ਵੱਖਰੇ ਸੂਬਿਆਂ  ਨਾਲ ਸਬੰਧਿਤ ਸਨ।  ਇਸ ਸਾਲ ਭਗਤ ਨਾਮਦੇਵ ਸੁਸਾਇਟੀ ਵੱਲੋਂ ਉਪਰਾਲਾ ਕਰ ਕੇ ਸ਼ੁੱਕਰਵਾਰ ਅਖੰਡਪਾਠ ਆਰੰਭ ਕਰ ਕੇ 1 ਨਵੰਬਰ ਐਤਵਾਰ ਨੂੰ ਭੋਗ ਪਾਏ ਗਏ। ਭਗਤ ਨਾਮਦੇਵ ਦੀ ਬਾਣੀ ਦੇ ਆਧਾਰ ਤੇ ਕੀਰਤਨੀ ਜਥੇ ਨੇ ਸ਼ਬਦ ਗਾਇਣ ਕੀਤੇ ਤੇ ਗਿਆਨੀ ਹਰਜਿੰਦਰ ਸਿੰਘ ਨੇ ਸ਼ਬਦ ਦੀ ਵਿਆਖਿਆ ਕੀਤੀ ਜੋ ਭਗਤ ਨਾਮਦੇਵ ਨੇ ਗੁਰੂ ਗ੍ਰੰਥ ਸਾਹਿਬ ਵਿਚ ਉਚਾਰੇ ਸਨ। ਗਿਆਨੀ ਜੀ ਵੱਲੋਂ ਭਗਤ ਨਾਮਦੇਵ ਸੁਸਾਇਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਭਗਤ ਨਾਮਦੇਵ ਸੁਸਾਇਟੀ ਦੇ ਅਹੁਦੇਦਾਰਾਂ ਵਿੱਚ ਬਲਵੰਤ ਸਿੰਘ ਕੈਂਥ , ਦਰਸ਼ਨ ਸਿੰਘ ਕੈਂਥ, ਮਨਜੀਤ ਸਿੰਘ ਮਰਵਾਹਾ ਤੇ ਹੋਰ ਅਨੇਕਾਂ ਸੁਸਾਇਟੀ ਦੇ ਸ਼ਰਧਾਲੂਆਂ ਵੱਲੋਂ ਤਿੰਨੇ ਦਿਨ ਗੁਰੂਘਰ ਵਿਖੇ ਲੰਗਰਾਂ ਦੀ ਸੇਵਾ ਕੀਤੀ ਗਈ। ਤਿੰਨੇ ਦਿਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਸੁਸਾਇਟੀ ਦੇ ਸਮੁੱਚੇ ਪ੍ਰਬੰਧਕਾਂ ਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
– ਵਿਰਦੀ ਪਰਿਵਾਰ ਨੇ ਬੱਚੀ ਸਾਹਿਬ ਕੌਰ ਦਾ 5 ਵਾਂ ਜਨਮ ਦਿਨ ਗੁਰੂ ਘਰ ਵਿਖੇ ਮਨਾਇਆ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਵਿਰਦੀ ਪਰਿਵਾਰ ਜੋ ਗੁਰੂਘਰ ਨਾਲ ਬੜੀ ਦੇਰ ਤੋਂ ਜੁੜਿਆ ਹੋਇਆ ਹੈ। ਪਰਿਵਾਰ ਵਲੋਂ ਬੱਚੀ ਸਾਹਿਬ ਕੌਰ ਦੇ 5ਵੇਂ ਜਨਮ ਦਿਨ ਦੇ ਸਬੰਧ ਵਿਚ ਰੌਸ ਗੁਰੂਘਰ ਵਿਖੇ ਸ਼ੁੱਕਰਵਾਰ ਨੂੰ ਅਖੰਡਪਾਠ ਸਾਹਿਬ ਦੇ ਪਾਠ ਅਰੰਭ ਕਰ ਕੇ 1 ਨਵੰਬਰ ਐਤਵਾਰ ਨੂੰ ਭੋਗ ਪਾਏ ਗਏ। ਗਿਆਨੀ ਹਰਜਿੰਦਰ ਸਿੰਘ ਨੇ ਬੱਚੀ ਦੀ ਲੰਮੀ ਉਮਰ, ਉਚੇਰੀ ਵਿੱਦਿਆ, ਚੰਗੀ ਸਿਹਤ ਦੀ ਅਰਦਾਸ ਬੇਨਤੀ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ, ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਤੇ ਜਰਨੈਲ ਸਿੰਘ ਭੰਡਾਲ (ਸਕੱਤਰ) ਵੱਲੋਂ ਬੱਚੀ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਬੇਟੀ ਸਾਹਿਬਾ ਕੌਰ ਜੋ ਬੇਟੀ ਹੈ ਜਸਪ੍ਰੀਤ ਸਿੰਘ ਵਿਰਦੀ ਅਤੇ ਗੁਰਪ੍ਰੀਤ ਕੌਰ ਵਿਰਦੀ ਦੀ, ਪੋਤਰੀ ਹੈ ਅਮਰੀਕ ਸਿੰਘ ਵਿਰਦੀ ਅਤੇ ਜਸਵੀਰ ਕਰ ਵਿਰਦੀ ਦੀ। ਪਰਿਵਾਰ ਵੱਲੋਂ ਤਿੰਨੇ ਦਿਨ ਗੁਰੂਘਰ ਵਿਖੇ ਸੇਵਾ ਕੀਤੀ ਗਈ।
ਕਿਟਸ ਲੈਨੋ ਸਕੂਲ (ਵੈਨਕੂਵਰ) ਦੇ ਵਿਦਿਆਰਥੀ  ਕਾਮਾਗਾਟਾਮਾਰੂ ਮਿਊਜ਼ੀਅਮ ਵੇਖਣ  ਤੇ ਗੁਰੂਘਰ ਦੇ ਦਰਸ਼ਨ ਲਈ ਪਹੁੰਚੇ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਵੈਨਕੂਵਰ ਅਤੇ ਬਾਹਰਲੇ ਟਾਊਨ ਤੋਂ ਅਕਸਰ ਵਿਦਿਆਰਥੀ ਕਾਮਾਗਾਟਾਮਾਰੂ ਮਿਊਜ਼ੀਅਮ ਵੇਖਣ ਆਉਂਦੇ ਰਹਿੰਦੇ ਹਨ। ਇਨ੍ਹਾਂ ਨੂੰ ਸਕੂਲਾਂ ਵਿਚ ਤੇ ਕਾਲਜਾਂ- ਯੂਨੀਵਰਸਿਟੀਆਂ ਵਿਚ ਇਸ ਇਤਿਹਾਸਕ ਘਟਨਾ ਬਾਰੇ ਦੱਸਿਆ ਜਾਂਦਾ ਹੈ। ਇਸ ਕਰ ਕੇ ਟੀਚਰ ਬੱਚਿਆਂ ਨੂੰ ਜਾਣਕਾਰੀ ਦੇਣ ਵਾਸਤੇ ਆਉਂਦੇ ਹਨ। ਇਸ ਹਫ਼ਤੇ ਕਿਟਸ ਲੈਨੋ ਸਕੂਲ ਫਰੇਜਰ ਕਲੱਬ ਨਾਮ ਦੀ ਸੰਸਥਾ 50 ਦੇ ਕਰੀਬ ਵਿਦਿਆਰਥੀ ਅਤੇ ਅਧਿਆਪਕ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਪਹੁੰਚੇ। ਉਨ੍ਹਾਂ ਨੇ ਗੁਰੂਘਰ ਦੇ ਦਰਸ਼ਨ ਕੀਤੇ। ਗਿਆਨੀ ਜੀ ਹਰਮਿੰਦਰਪਾਲ ਸਿੰਘ ਨੇ ਸਿੱਖ ਧਰਮ ਬਾਰੇ ਅੰਗਰੇਜ਼ੀ ਵਿਚ ਜਾਣਕਾਰੀ ਦਿੱਤੀ। ਉਪਰੰਤ ਕਾਮਾਗਾਟਾਮਾਰੂ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਲੰਗਰ ਹਾਲ ਵਿਚ ਲੰਗਰ ਛਕਿਆ। ਜੋ ਬੱਚਿਆਂ ਤੇ ਟੀਚਰਾਂ ਨੇ ਸ਼ਰਧਾ ਸਤਿਕਾਰ ਨਾਲ ਲੰਗਰ ਛਕਿਆ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਤੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *