Nov 4, 2026
ਅਹਿਮ ਵਿਚਾਰਾਂ ਕੀਤੀਆਂ ਗਈਆਂ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਫਾਈਵ ਰਿਵਰ ਫਿਊਨਰਲ ਹੋਮ (ਸ਼ਮਸ਼ਾਨਘਾਟ) ਜੋ 2002 ਵਿਚ 7410 ਹੋਪਕਿਨ ਰੋਡ ਡੈਲਟਾ ਵਿਖੇ ਆਪਣੀ ਕਮਿਊਨਿਟੀ ਵੱਲੋਂ ਸਥਾਪਿਤ ਕੀਤਾ ਗਿਆ ਸੀ ਜਿਸ ਵਿਚ 10 ਗੁਰੂਘਰਾਂ ਤੇ 1 ਮੰਦਰ ਦੇ 55 ਨੁਮਾਇੰਦੇ ਸ਼ਾਮਲ ਹਨ। ਇਸ ਦੀ ਹਰ ਸਾਲ ਵਿੱਤੀ ਰਿਪੋਰਟ ਅਕਾਊਟੈਂਟ ਵੱਲੋਂ ਮੈਂਬਰਾਂ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਜਿਸ ਵਿਚ ਆਮਦਨ ਤੇ ਖ਼ਰਚ ਦਾ ਹਿਸਾਬ ਕਿਤਾਬ ਦੱਸਿਆਂ ਜਾਂਦਾ ਹੈ।
ਇਸ ਸਾਲ ਜੁਗਿੰਦਰ ਸਿੰਘ ਸੁੰਨੜ (ਪ੍ਰਧਾਨ) ਦੀ ਪ੍ਰਧਾਨਗੀ ਹੇਠ ਬੋਰਡ ਦੇ ਮੈਂਬਰ ਅਤੇ ਸੁਸਾਇਟੀ ਦੇ 46 ਮੈਂਬਰਾਂ ਨੇ ਭਾਗ ਲਿਆ। ਇਸ ਵਿਚ 2025 ਦੇ ਆਮਦਨ ਤੇ ਖ਼ਰਚ ਦਾ ਹਿਸਾਬ ਕਿਤਾਬ ਅਕਾਊਟੈਂਟ ਗੁਰਮਿੰਦਰ ਸਿੰਘ ਪਰਿਹਾਰ ਦੀ ਫ਼ਰਮ ਵੱਲੋਂ ਸਾਰਾ ਲੇਖਾ ਜੋਖਾ ਮੈਂਬਰਾਂ ਸਾਹਮਣੇ ਪੇਸ਼ ਕੀਤਾ ਗਿਆ। ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਗੁਰਮਿੰਦਰ ਸਿੰਘ ਪਰਿਹਾਰ ਵੱਲੋਂ ਤਸੱਲੀ ਬਖ਼ਸ਼ ਦਿੱਤੇ ਗਏ। ਜਸਵਿੰਦਰ ਸਿੰਘ ਬਦੇਸਾ ਸਕੱਤਰ ਵੱਲੋਂ ਵੀ ਇਸ ਸਾਲ ਦੀ ਕਾਰਗੁਜ਼ਾਰੀ ਪੇਸ਼ ਕੀਤੀ ਗਈ। ਜੁਗਿੰਦਰ ਸਿੰਘ ਸੁੰਨੜ ਵੱਲੋਂ ਇਸ ਸਾਲ ਵਿਚ ਹੋਏ ਖ਼ਰਚੇ ਤੇ ਮੁਰੰਮਤ ਦੀ ਜਾਣਕਾਰੀ ਦਿੱਤੀ ਗਈ। ਜਿਵੇਂ ਨਵੀਂ ਛੱਤ ਪਾਈ ਗਈ, ਨਵੀਆਂ ਲਾਈਟਾਂ ਤੇ ਹੋਰ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਸਮੁੱਚੇ ਮੈਂਬਰਾਂ ਵੱਲੋਂ ਮਤਾ ਪਾਸ ਕਰ ਕੇ ਸਰੀ ਦੀ ਨਵੀਂ ਬਣੀ ਮਿਊਂਸਪਲ ਕਮੇਟੀ ਅੱਗੇ ਹੋਰ ਫਿਊਨਰਲ ਹੋਮ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਗਈ। ਇਹ ਕਮਿਊਨਿਟੀ ਵਾਸਤੇ ਬਣਾਈ ਗਈ ਸੰਸਥਾ ਵਿਚ ਬੋਰਡ ਮੈਂਬਰ ਵਲੰਟੀਅਰ ਤੌਰ ਤੇ ਕੰਮ ਕਰਦੇ ਹਨ। ਅਗਲੇ ਸਾਲ 25ਵੀਂ ਵਰੇਗੰਢ ਮਨਾਉਣ ਵਾਸਤੇ ਮਤਾ ਪਾਸ ਕੀਤਾ ਗਿਆ। ਜਿਨ੍ਹਾਂ ਵੀ ਪਰਿਵਾਰਾਂ ਨੇ ਇਸ ਵਿਚ ਯੋਗਦਾਨ ਪਾਇਆ, ਮੋਢੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿਚ ਸਮਾਪਤ ਹੋਈ। ਹਰੇਕ ਮੈਂਬਰ ਦੇ ਸਵਾਲ ਦਾ ਜਵਾਬ ਤਸੱਲੀ ਬਖ਼ਸ਼ ਦਿੱਤਾ ਗਿਆ। ਸੁਸਾਇਟੀ ਦੇ ਪ੍ਰਧਾਨ ਜੁਗਿੰਦਰ ਸਿੰਘ ਸੁੰਨੜ ਵੱਲਂ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *