ਵਿਅੰਗ ਲੇਖਕ ਗੁਰਮੇਲ ਬਦੇਸ਼ਾ ਦਾ ਸਦੀਵੀ ਵਿਛੋੜਾ
ਸਰੀ, 13 ਜੁਲਾਈ (ਹਰਦਮ ਮਾਨ)-ਸਰੀ ਦੇ ਵਸਨੀਕ ਵਿਅੰਗ ਲੇਖਕ ਗੁਰਮੇਲ ਬਦੇਸ਼ਾ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਬੀਮਾਰ ਸਨ ਅਤੇ ਹਸਪਤਾਲ ਵਿਚ ਜ਼ੇਰੇ-ਇਲਾਜ ਸਨ। ਉਹ 55 ਸਾਲਾਂ ਦੇ ਸਨ। ਬਹੁਤ ਹੀ ਹੱਸਮੁੱਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਗੁਰਮੇਲ ਬਦੇਸ਼ਾ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਮੈਂਬਰ ਸਨ। ਕੇਂਦਰੀ ਪੰਜਾਬੀ ਲੇਖਕ…