
ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨਹੀਂ ਰਹੇ..
ਜਲੰਧਰ- ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਖੰਨਵੀ 30 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪੰਜਾਬੀ ਕਹਾਣੀਆਂ ਨਾਲ ਪ੍ਰੇਮ ਪ੍ਰਕਾਸ਼ ਨੇ ਮਾਂ ਬੋਲੀ ਦਾ ਖਜ਼ਾਨਾ ਮਾਲਾਮਾਲ ਕੀਤਾ। ਅਨੇਕਾਂ ਬਾਕਮਾਲ ਕਹਾਣੀਆਂ ਦੇ ਨਾਲ-ਨਾਲ ਕਚਕੜੇ, ਨਮਾਜ਼ੀ, ਸਵੇਤਾਂਬਰ ਨੇ ਕਿਹਾ ਸੀ, ਕੁਝ ਅਣਕਿਹਾ ਵੀ, ਰੰਗਮੰਚ ਤੇ ਭਿਕਸ਼ੂ ਆਦਿ ਕਹਾਣੀ ਸੰਗ੍ਰਹਿਆਂ ਅਤੇ ‘ਬੰਦੇ ਅੰਦਰ ਬੰਦੇ’ ਤੇ ‘ਆਤਮ ਮਾਯਾ’…