Headlines

S.S. Chohla

ਖਾਲਸਾ ਸਾਜਨਾ ਦਿਵਸ ਨਗਰ ਕੀਰਤਨ  ਲਵੀਨੀਓ (ਰੋਮ) ਵਿਖੇ 5 ਮਈ ਨੂੰ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਰਾਜਧਾਨੀ ਰੋਮ ਦੇ ਭਾਰਤੀ ਭਾਈਚਾਰੇ ਦੀ ਵਧ ਵਸੋ ਵਾਲੇ ਪ੍ਰਸਿੱਧ ਸ਼ਹਿਰ ਲਵੀਨੀਓ ਵਿੱਚ ਸਥਿਤ ਪੁਰਾਤਨ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਸਮੂਹ ਪ੍ਰਬੰਧਕ ਕਮੇਟੀ ਵਲੋ ਇਲਾਕੇ ਦੀਆਂ ਸਮੂਹ ਸੰਗਤਾ, ਸੇਵਾਦਾਰਾਂ ਤੇ ਇਲਾਕੇ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ 5 ਮਈ ਦਿਨ ਐਤਵਾਰ ਨੂੰ ਲਵੀਨੀਓ ਸ਼ਹਿਰ ਵਿਖੇ ਖਾਲਸਾ ਸਾਦਨਾ ਦਿਵਸ…

Read More

ਹਰਪ੍ਰੀਤ ਕੌਰ ਬੈਲਜੀਅਮ ਬਣੀ ਮਿਸ ਪੰਜਾਬਣ ਯੂਰਪ 2024

ਮਿਸ ਅਤੇ ਮਿਸੇਜ ਪੰਜਾਬਣ ਯੂਰਪ ਦਾ ਗਰੈਂਡ ਫਾਈਨਲ ਇਟਲੀ ਵਿਖੇ ਸੰਪੰਨ – ਪਵਨਦੀਪ ਕੌਰ ਅਤੇ ਵੰਦਨਾ ਸ਼ਰਮਾ ਸਿਰ ਸਜਿਆ ਮਿਸੇਜ ਪੰਜਾਬਣ ਯੂਰਪ ਦਾ ਤਾਜ – ਬਰੇਸ਼ੀਆ ਇਟਲੀ(ਗੁਰਸ਼ਰਨ ਸਿੰਘ ਸੋਨੀ) ਡਿਜੀਟਲ ਮੀਡੀਆ ਹਾਊਸ ਵਲੋਂ ਮਿਸ ਅਤੇ ਮਿਸੇਜ ਪੰਜਾਬਣ ਯੂਰਪ ਦਾ ਗਰੈਂਡ ਫਾਈਨਲ ਇਟਲੀ ਦੇ ਕਿੰਗ ਪੈਲੇਸ , ਕਰੇਮੋਨਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਯੂਰਪ ਅਤੇ ਇੰਗਲੈਂਡ…

Read More

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦਾ ਸਾਲਾਨਾ ਇਨਾਮ ਵੰਡ ਸਮਾਗਮ ਆਯੋਜਿਤ

ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ- ਵਿਦਿਆਰਥੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਜ਼ਿੰਦਗੀ ਵਿੱਚ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਰਹਿਣ ਯਤਨਸ਼ੀਲ-ਜਥੇ.ਕਰਮੂੰਵਾਲਾ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,27 ਅਪ੍ਰੈਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਸ਼ਨੀਵਾਰ ਨੂੰ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ…

Read More

ਜਸਵਿੰਦਰ ਹੇਅਰ ਬਣੇ ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਨਵੇਂ ਪ੍ਰਧਾਨ

ਸਰੀ, 29 ਅਪ੍ਰੈਲ (ਹਰਦਮ ਮਾਨ)- ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਦੇ ਸਰੀ ਯੂਨਿਟ ਦੀ ਜਨਰਲ ਬਾਡੀ ਦੀ ਮੀਟਿੰਗ ਬੀਤੇ ਦਿਨ ਸੁਸਾਇਟੀ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਦੀ ਪ੍ਰਧਾਨਗੀ ਹੇਠ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਜੋਸ਼ੀਲੇ ਮਾਹੌਲ ਵਿੱਚ ਹੋਈ। ਇਸ ਮੀਟਿੰਗ ਵਿਚ ਕਈ ਨਵੇਂ ਮੈਂਬਰਾਂ ਸਮੇਤ ਕਰੀਬ ਦੋ ਦਰਜਨ ਮੈਂਬਰਾਂ ਨੇ ਹਿੱਸਾ ਲਿਆ ਅਤੇ ਕਾਫੀ ਮੈਂਬਰ ਦੇਸ਼ ਤੋਂ ਬਾਹਰ ਹੋਣ ਕਾਰਨ ਅਤੇ ਹੋਰ ਮਜਬੂਰੀਆਂ ਕਾਰਨ ਹਾਜਰ ਨਾ ਹੋ ਸਕੇ। ਮੀਟਿੰਗ ਦੀ ਸ਼ੁਰੂਆਤ ਅਵਤਾਰ ਬਾਈ ਦੇ ਸਵਾਗਤ ਸ਼ਬਦਾਂ ਨਾਲ ਹੋਈ। ਉਪਰੰਤ ਸਕੱਤਰ ਗੁਰਮੇਲ ਗਿੱਲ ਨੇ ਪਿਛਲੇ ਸੈਸ਼ਨ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਕੁੱਝ ਸੋਧਾਂ ਸਮੇਤ ਸਰਬਸੰਮਤੀ ਨਾਲ ਪਾਸ ਕਰ ਲਿਆ ਗਿਆ। ਇਸ ਤੋਂ ਬਾਅਦ ਨਵੇਂ ਅਹੁਦੇਦਾਰਾਂ ਅਤੇ ਐਗਜ਼ੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਜਸਵਿੰਦਰ ਹੇਅਰ – ਪ੍ਰਧਾਨ, ਅਨੁਜ ਸੂਦ – ਮੀਤ ਪ੍ਰਧਾਨ, ਗੁਰਮੇਲ ਗਿੱਲ – ਸਕੱਤਰ, ਨਿਰਮਲ ਕਿੰਗਰਾ – ਸਹਾਇਕ ਸਕੱਤਰ, ਹਰਪਾਲ ਗਰੇਵਾਲ – ਖਜ਼ਾਨਚੀ ਅਤੇ ਰਾਮਜੀਤ ਤਰਕ, ਇਕਬਾਲ ਬਰਾੜ, ਸੁੱਖੀ ਗਰਚਾ, ਠਾਣਾ ਸਿੰਘ ਤੇ ਪਰਮਜੀਤ ਸਿੱਧੂ ਐਗਜ਼ੈਕਟਿਵ ਕਮੇਟੀ ਮੈਂਬਰ ਚੁਣੇ ਗਏ। ਇਸ ਉਪਰੰਤ 19 ਮਈ ਨੂੰ ਤਰਕਸ਼ੀਲ ਸੁਸਾਇਟੀ ਦੇ ਹੋ ਰਹੇ ਕੌਮੀ ਡੈਲੀਗੇਟ ਇਜਲਾਸ ਲਈ 6 ਡੈਲੀਗੇਟਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਅੰਤ ਵਿਚ ਧੰਨਵਾਦੀ ਮਤਾ ਪੇਸ਼ ਕੀਤਾ ਗਿਆ ਅਤੇ ਸਾਰੇ ਮੈਂਬਰਾਂ ਵੱਲੋਂ ਅੰਧਵਿਸ਼ਵਾਸ਼ਾਂ ਦੇ ਹਨੇਰੇ ਨੂੰ ਦੂਰ ਕਰਨ ਲਈ ਨਿੱਠ ਕੇ ਕੰਮ ਕਰਨ ਦੇ ਅਹਿਦ ਨਾਲ ਮੀਟਿੰਗ ਸਮਾਪਤ ਹੋਈ।

Read More

..ਬਾਕੀ “ਮੋਦੀ-ਸ਼ਾਹੇ” ਦਾ        

ਸਤਵੰਤ ਸ. ਦੀਪਕ, ਵੈਨਕੂਵਰ, ਬੀ ਸੀ, (604 910 9953)              ਭਾਰਤ ਦੀ 18ਵੀਂ ਲੋਕ ਸਭਾ ਲਈ ਚੋਣ ਪ੍ਰੋਗਰਾਮ ਦਾ ਐਲਾਨ ਭਾਰਤ ਦੇ ਚੋਣ ਕਮਿਸ਼ਨ ਦੁਆਰਾ 16 ਮਾਰਚ, 2024 ਨੂੰ ਕੀਤਾ ਗਿਆ, ਅਤੇ ਲੱਗਦੇ ਹੱਥ ਹੀ ਚੋਣ ਜ਼ਾਬਤੇ (Model Code of Conduct) ਦਾ ਐਲਾਨ ਕਰ ਕੇ ਵਿਰੋਧੀ ਪਾਰਟੀਆਂ ਦਾ ਨਮਦਾ ਕੱਸ ਦਿੱਤਾ ਹੈ। ਇਸ ਐਲਾਨ ਦੇ ਨਾਲ਼…

Read More

ਕੈਨੇਡਾ ਦਾ “ਟੋਬਾ ਗੋਲਡ ਕੱਪ 2024” ਫ਼ੀਲਡ  ਹਾਕੀ ਟੂਰਨਾਮੈਂਟ  ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਜਿੱਤਿਆ

ਵਿੰਨੀਪੈਗ-(ਸੁਰਿੰਦਰ ਮਾਵੀ) -ਮੌਜੂਦਾ ਸਮੇਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆ ਸਾਹਮਣੇ ਸਭ ਤੋਂ ਵੱਡੀ ਚੁਨੌਤੀ, ਆਪਣੀ ਨਵੀਂ ਪੀੜੀ ਨੂੰ ਸਾਂਭਣ ਦੀ ਹੈ। ਨਸ਼ਾ, ਗੈਂਗਵਾਰ, ਮਾਰ-ਧਾੜ ਸਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ ਵਿਚ ਧਸਦੀ ਜਾ ਰਹੀ ਜਵਾਨੀ ਨੂੰ ਜੇਕਰ ਕਿਸੇ ਸਾਰਥਿਕ ਪਾਸੇ ਨਾ ਲਾਇਆ ਗਿਆ ਤਾਂ  ਇਹ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਭਵਿੱਖ ਖ਼ਤਰੇ ਵਿਚ ਹੈ। ਇਨ੍ਹਾਂ ਕੁਰੀਤੀਆਂ…

Read More

ਕਲੋਨਾ ਕਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ

ਕਲੋਨਾ, 29 ਅਪ੍ਰੈਲ (ਹਰਦਮ ਮਾਨ)-ਬੀ.ਸੀ. ਦੇ ਸ਼ਹਿਰ ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 14ਵਾਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿਚ ਤਕਰੀਬਨ ਪੰਜ ਹਜਾਰ ਲੋਕ ਬੜੇ ਉਤਸ਼ਾਹ ਅਤੇ ਉਮਾਹ ਨਾਲ ਸ਼ਾਮਲ ਹੋਏ। ਨਗਰ ਕੀਤਰਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਮੋਟਰ ਸਾਈਕਲ ਸਵਾਰ ਅਤੇ ਅੰਗਰੇਜ਼ੀ ਬੈਂਡ ਪਾਰਟੀ ਨਗਰ ਕੀਰਤਨ ਦੀ ਸ਼ੋਭਾ ਵਿਚ ਵਾਧਾ ਕਰ ਰਹੇ ਸਨ। ਸ਼ਰਧਾਲੂਆਂ…

Read More

ਲੋਕ ਸਭਾ ਚੋਣਾਂ-ਪ੍ਰਧਾਨ ਮੰਤਰੀ ਨੇ ਸੁਰ ਕਿਉਂ ਬਦਲੇ ?

ਰਾਜੇਸ਼ ਰਾਮਚੰਦਰਨ– ਚੋਣਾਂ ਦੇ ਲੰਮੇ ਪ੍ਰੋਗਰਾਮ ਦਾ ਦੂਜਾ ਗੇੜ ਖ਼ਤਮ ਹੋ ਗਿਆ ਹੈ ਤੇ ਪਹਿਲਾਂ ਆਖੀ ਇਕ ਗੱਲ ਸੱਚ ਹੋਣ ਦਾ ਅਹਿਸਾਸ ਹੋ ਰਿਹਾ ਹੈ। ਭਾਜਪਾ ਆਪਣੇ ਰਵਾਇਤੀ ਵੰਡਪਾਊ ਰੌਂਅ ਵਿਚ ਪਰਤ ਆਈ ਹੈ ਅਤੇ ਵਿਰੋਧੀ ਧਿਰ ਆਪਣੇ ਹੀ ਜਾਲ ਵਿਚ ਉਲਝੀ ਪਈ ਹੈ। ਇਸ ਤਰ੍ਹਾਂ ਚੋਣਾਂ ਦਾ ਜਾਣਿਆ-ਪਛਾਣਿਆ ਪਰ ਵਾਹਵਾ ਪ੍ਰੇਸ਼ਾਨਕੁਨ ਪਿੜ ਬੱਝ ਗਿਆ…

Read More

ਸੰਪਾਦਕੀ- ਪ੍ਰਧਾਨ ਮੰਤਰੀ ਮੋਦੀ ਦੇ ਨਫਰਤੀ ਭਾਸ਼ਨ ਤੇ ਚੋਣ ਕਮਿਸ਼ਨ ਚੁੱਪ ਕਿਉਂ…?

ਸੁਖਵਿੰਦਰ ਸਿੰਘ ਚੋਹਲਾ—— ਭਾਰਤ ਵਿਚ 18ਵੀਆਂ ਲੋਕ ਸਭਾ ਚੋਣਾਂ ਲਈ ਮੈਦਾਨ ਭਖਿਆ ਪਿਆ ਹੈ। ਭਾਰਤੀ ਚੋਣ ਕਮਿਸ਼ਨ ਦੇ ਮੁਖੀ ਰਾਜੀਵ ਕੁਮਾਰ ਵਲੋਂ ਮੁਲਕ ਵਿਚ 19 ਅਪ੍ਰੈਲ ਤੋਂ 1 ਜੂਨ ਤੱਕ 7 ਪੜਾਵੀ ਲੋਕ ਸਭਾ ਚੋਣਾਂ ਦੇ ਐਲਾਨ ਉਪਰੰਤ 19 ਅਪ੍ਰੈਲ ਤੇ 26 ਅਪ੍ਰੈਲ ਨੂੰ ਦੋ ਗੇੜਾਂ ਦੀਆਂ ਵੋਟਾਂ ਪੈ ਚੁੱਕੀਆਂ ਹਨ ਤੇ ਹੁਣ 7, 13, …

Read More

ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਸਰੀ-ਨਿਊਟਨ ਤੋਂ ਕੰਸਰਵੇਟਿਵ ਉਮੀਦਵਾਰ ਨਾਮਜ਼ਦ

ਸਰੀ ( ਦੇ ਪ੍ਰ ਬਿ)- ਉਘੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੂੰ ਸਰੀ-ਨਿਊਟਨ ਤੋਂ  ਫੈਡਰਲ ਕੰਸਰਵੇਟਿਵ ਪਾਰਟੀ ਵਲੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਪੰਜਾਬੀਆਂ ਦੀ ਪ੍ਰਭਾਵਸ਼ਾਲੀ ਵਸੋਂ ਵਾਲੇ ਇਸ ਹਲਕੇ ਤੋਂ  ਪਿਕਸ ਦੇ ਡਾਇਰੈਕਟਰ ਜਗਤਾਰ ਸਿੰਘ ਧਾਲੀਵਾਲ ਸਮੇਤ ਕੁਝ ਹੋਰ  ਕੰਸਰਵੇਟਿਵ ਨੌਮੀਨੇਸ਼ਨ ਦੌੜ ਵਿਚ ਸ਼ਾਮਿਲ ਸਨ ਪਰ ਬੀਤੇ ਦਿਨ ਪਾਰਟੀ ਵਲੋਂ ਹਰਜੀਤ…

Read More