Headlines

S.S. Chohla

ਐਮ ਐਲ ਏ ਦਿਲਜੀਤ ਬਰਾੜ ਨੂੰ ਮੈਨੀਟੋਬਾ ਅਸੰਬਲੀ ਦੇ ਸਪੀਕਰ ਦੀ ਜਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ

ਵਿੰਨੀਪੈਗ ( ਸ਼ਰਮਾ)-ਵਿਧਾਨ ਸਭਾ ਹਲਕਾ ਬਰੋਅ ਤੋਂ ਐਨ ਡੀ ਪੀ ਦੇ ਦੂਸਰੀ ਵਾਰ ਐਮ ਐਲ ਏ ਚੁਣੇ ਗਏ ਪੰਜਾਬੀ ਮੂਲ ਦੇ ਆਗੂ ਦਿਲਜੀਤਪਾਲ ਸਿੰਘ ਬਰਾੜ ਮੈਨੀਟੋਬਾ ਨੂੰ ਅਸੰਬਲੀ ਵਿਚ ਸਹਾਇਕ ਡਿਪਟੀ ਸਪੀਕਰ ਦੀ ਜਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ। ਸਦਨ ਵਿਚ ਸਪੀਕਰ ਤੇ ਡਿਪਟੀ ਸਪੀਕਰ ਦੀ ਗੈਰ ਹਾਜਰੀ ਕਾਰਣ ਉਹਨਾਂ ਨੂੰ ਇਕ ਦਿਨ ਸਭਾ ਦੀ ਕਾਰਵਾਈ…

Read More

ਨਾਵਲ ‘ਮੌਤ ਦਾ ਰੇਗਿਸਤਾਨ’ ਦੇ ਲਿਖਾਰੀ ਚਰਨਜੀਤ ਸਿੰਘ ਸੁੱਜੋਂ ਦਾ ਸਨਮਾਨ

ਸਰੀ : ਪੰਥਕ ਲੇਖਕ ਅਤੇ ਮਾਂ ਬੋਲੀ ਪੰਜਾਬੀ ਦੇ ਹਿਤੈਸ਼ੀ ਭਾਈ ਚਰਨਜੀਤ ਸਿੰਘ ਸੁਜੋਂ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਭਾਈ ਸੁੱਜੋ ਓਹੀ ਸ਼ਖਸੀਅਤ ਹਨ, ਜਿਨਾਂ ਨੇ ਅੱਜ ਤੋਂ ਡੇਢ ਦਹਾਕਾ ਪਹਿਲਾਂ ”ਮੌਤ ਦਾ ਰੇਗਿਸਤਾਨ’ ਨਾਵਲ ਲਿਖਿਆ ਸੀ, ਜਿਸ ਵਿੱਚ ਵਿਦੇਸ਼ਾਂ ਦੀ ਧਰਤੀ ‘ਤੇ ਜਾਣ ਲਈ ਮਜਬੂਰ ਅਤੇ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਬਦਨੀਤੀਆਂ…

Read More

ਜੱਸਾ ਸਿੰਘ ਰਾਮਗੜ੍ਹੀਆ ਬਾਰੇ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਪੁਸਤਕ ਦਾ ਲੋਕ ਅਰਪਣ ਸਮਾਰੋਹ

ਸਰੀ, 6 ਦਸੰਬਰ (ਹਰਦਮ ਮਾਨ)- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਕੀਤੀ ਗਈ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੀ ਪੁਸਤਕ ‘ਸ੍ਰ. ਜੱਸਾ ਸਿੰਘ ਰਾਮਗੜ੍ਹੀਆ’ ਨੂੰ ਲੋਕ ਅਰਪਣ ਕਰਨ ਲਈ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਵਿਖੇ ਸਮਾਗਮ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਉਜਾਗਰ ਸਿੰਘ ਨੇ ਦੱਸਿਆ ਹੇ ਕਿ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਦੀ ਬਹਾਦਰੀ ਦੀ ਪੰਜਾਬੀਆਂ ਨੂੰ ਕਦਰ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਸਿੱਖ ਰਾਜ ਸਥਾਪਤ ਕਰਨ ਦਾ ਮੁੱਢ ਬੰਨ੍ਹਿਆਂ ਸੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਖੋਜਾਰਥੀ ਵਿਦਿਆਰਥੀਆਂ ਲਈ ਸਹਾਇਕ ਸਾਬਤ ਹੋਵੇਗੀ ਅਤੇ ਖੋਜਾਰਥੀਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਨਾਮਵਰ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਕਿਹਾ ਕਿ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਨੇ ਇਹ ਪੁਸਤਕ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਜੱਸਾ ਸਿੰਘ ਰਾਮਗੜ੍ਹੀਆ ਦੇ ਜਦੋਜਹਿਦ ਵਾਲੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖ ਮਿਸਲਾਂ ਨੂੰ ਇਕ ਪਲੇਟਫਾਰਮ ‘ਤੇ ਇਕੱਠਾ ਕਰਨ ਵਿਚ ਉਨ੍ਹਾਂ ਦਾ ਯੋਗਦਾਨ ਕਾਬਲੇ ਤਾਰੀਫ਼ ਰਿਹਾ ਹੈ। ਜੱਸਾ ਸਿੰਘ ਰਾਮਗੜ੍ਹੀਆ ਸਿੱਖਾਂ ਦੇ ਰਾਸ਼ਟਰੀ ਧਰੋਹਰ, ਪੰਜਾਬੀਅਤ ਦੇ ਮੁੱਦਈ ਅਤੇ ਪ੍ਰੇਰਨਾ ਸਰੋਤ ਹਨ। ਇਸ ਪੁਸਤਕ ਰਾਹੀਂ ਸਾਡੀ ਵਿਰਾਸਤ ਨੂੰ ਸਾਂਭਿਆ ਗਿਆ ਹੈ। ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਕੇਹਰ ਸਿੰਘ (ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ) ਨੇ ਕਿਹਾ ਕਿ ਸ਼ਾਹਮੁਖੀ ਲਿਪੀ ਵਿਚ ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ ਨਾਲ ਸੰਸਾਰ ਵਿਚ ਵਸਦੇ ਸ਼ਾਹਮੁਖੀ ਦੇ ਪਾਠਕਾਂ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਯੋਗਦਾਨ ਬਾਰੇ ਵੱਡਮੁੱਲੀ ਜਾਣਕਾਰੀ ਮਿਲੇਗੀ ਅਤੇ ਉਹ ਉਨ੍ਹਾਂ ਦੇ ਜੀਵਨ ਤੋਂ ਖ਼ੁਦਮੁਖਤਾਰੀ  ਅਤੇ ਸਵੈਮਾਣ ਨਾਲ ਜ਼ਿੰਦਗੀ ਜਿਓਣ ਦੀ ਪ੍ਰੇਰਨਾ ਲੈ ਸਕਣਗੇ। ਉਨ੍ਹਾਂ ਕਿਹਾ ਕਿ ਧਾਰਮਿਕ ਵੰਡੀਆਂ ਨੇ ਜ਼ੁਬਾਨ ਨੂੰ ਨੁਕਸਾਨ ਪਹੁੰਚਾਇਆ ਹੈ। ਡਾ.ਦਰਸ਼ਨ ਸਿੰਘ ਆਸ਼ਟ ਨੇ ਇਸ ਪੁਸਤਕ ਉੱਪਰ ਕੀ ਨੋਟ ਭਾਸ਼ਣ ਪੜ੍ਹਦਿਆਂ ਕਿਹਾ ਕਿ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਸਿੱਖ ਵਿਰਾਸਤ ਦੀਆਂ ਪ੍ਰਮਾਣਿਤ ਪਰੰਪਰਾਵਾਂ ਅਤੇ ਸੰਘਰਸ਼ਮਈ ਇਤਿਹਾਸਿਕ ਘਾਲਣਾਵਾਂ ਨੂੰ ਇਤਿਹਾਸਿਕ ਪਰਿਪੇਖ ਤੋਂ ਲਿਖ ਕੇ ਬਿਹਤਰੀਨ ਕਾਰਜ ਕੀਤਾ ਹੈ, ਜਿਸ ‘ਤੇ ਸਿੱਖ ਜਗਤ ਨੂੰ ਹਮੇਸ਼ਾ ਮਾਣ ਰਹੇਗਾ। ਉਨ੍ਹਾਂ ਦਾ ਇਹ ਵਡਮੁੱਲਾ ਯੋਗਦਾਨ ਇਤਿਹਾਸ ਦਾ ਹਿੱਸਾ ਬਣ ਗਿਆ ਹੈ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਫ਼ਾਊਂਡਰ ਤੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ ਨੇ ਆਪਣੇ ਇਕ ਸੰਦੇਸ਼ ਵਿੱਚ ਕਿਹਾ ਕਿ ਸ਼ਾਹਮੁਖੀ ਲਿਪੀ ਵਾਲੀ ਇਹ ਪੁਸਤਕ ਲਹਿੰਦੇ ਪੰਜਾਬ ਦੇ ਆਲਮੀ ਤੇ ਅਦਬੀ ਜਗਤ ਲਈ ਲਾਹੇਵੰਦ ਸਾਬਤ ਹੋਵੇਗੀ। ਲਹਿੰਦੇ ਪੰਜਾਬ ਦੇ 13 ਕਰੋੜ ਪੰਜਾਬੀ ਜੱਸਾ ਸਿੰਘ ਰਾਮਗੜ੍ਹੀਆ ਦੇ ਜਦੋਜਹਿਦ ਵਾਲੇ ਜੀਵਨ ਤੋਂ ਪ੍ਰੇਰਨਾ ਲੈ ਸਕਣਗੇ। ਅਵਤਾਰ ਸਿੰਘ ਤੇ ਉਜਾਗਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।…

Read More

ਐਬਸਫੋਰਡ ਦੇ ਇਕ ਦੰਦਾਂ ਦੇ ਡਾਕਟਰ ਨੂੰ ਛੇੜਛਾੜ ਦੇ ਦੋਸ਼ਾਂ ਹੇਠ ਮੁਅੱਤਲੀ ਦੀ ਸਜ਼ਾ ਤੇ ਜੁਰਮਾਨਾ

ਐਬਸਫੋਰਡ-ਐਬਟਸਫੋਰਡ ਦੇ ਇਕ ਦੰਦਾਂ ਦੇ ਡਾਕਟਰ ਨੂੰ ਇਕ ਮਹਿਲਾ ਸਟਾਫ ਮੈਂਬਰ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ 6 ਮਹੀਨੇ ਲਈ ਪ੍ਰੈਕਟਿਸ ਤੋਂ ਮੁਅੱਤਲ ਕਰਨ ਅਤੇ 2000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਸਬੰਧੀ ਬੀ ਸੀ ਕਾਲਜ ਆਫ਼ ਓਰਲ ਹੈਲਥ ਪ੍ਰੋਫੈਸ਼ਨਲਜ਼ (BCCOHP) ਨੇ ਪਹਿਲੀ  ਨਵੰਬਰ ਨੂੰ ਡਾਕਟਰ ਨਾਲ ਹੋਏ ਸਹਿਮਤੀ ਸਮਝੌਤੇ ਉਪਰੰਤ ਪਹਿਲੀ ਦਸੰਬਰ…

Read More

ਪ੍ਰਮਜੀਤ ਸਿੰਘ ਢਾਡੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ- ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਿਤਾ ਚੌਕ 6 ਦਸੰਬਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਇੰਗਲੈਂਡ ਨਿਵਾਸੀ ਭਾਈ ਪ੍ਰਮਜੀਤ ਸਿੰਘ ਢਾਡੀ ਦੀ ਗ੍ਰਿਫ਼ਤਾਰੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਡੀਜੀਪੀ ਪੰਜਾਬ ਨੂੰ ਕਿਹਾ ਕਿ ਭਾਈ ਢਾਡੀ ਦੀ ਨਜਾਇਜ਼ ਗ੍ਰਿਫ਼ਤਾਰੀ ਨਾਲ ਸਿੱਖ ਮਨਾਂ ਵਿਚ…

Read More

ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਜੇ ਮਿਨਹਾਸ ਵੱਲੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਦੌਰਾ

ਸਰੀ, 6 ਦਸੰਬਰ (ਹਰਦਮ ਮਾਨ)- ਕੈਨੇਡਾ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨੇ ਬੀਤੇ ਦਿਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਆਦਮਪੁਰ ਦਾ ਦੌਰਾ ਕੀਤਾ। ਇਸ ਮੌਕੇ ਕੁਲਜੀਤ ਸਿੰਘ ਮਿਨਹਾਸ ਕੈਨੇਡਾ, ਪਰਮਜੀਤ ਕੌਰ ਮਿਨਹਾਸ, ਸਤਨਾਮ ਸਿੰਘ ਮਿਨਹਾਸ, ਮਨਜੀਤ ਸਿੰਘ ਪਰਮਾਰ ਜਰਮਨ ਅਤੇ ਜਸਵਿੰਦਰ ਕੌਰ ਪਰਮਾਰ ਵੀ ਉਨ੍ਹਾਂ ਦੇ ਨਾਲ ਸਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਧਰਮਜੀਤ ਸਿੰਘ ਪਰਮਾਰ, ਬਾਬਾ ਜਨਕ…

Read More

ਟਿੱਕਾ ਅਤੇ ਅਜੈਬੀਰ ਪਾਲ ਰੰਧਾਵਾ ਦੀ ਪ੍ਰੇਰਣਾ ਸਦਕਾ ਦਰਜਨਾਂ ਆਗੂ ਭਾਜਪਾ ‘ਚ ਹੋਏ ਸ਼ਾਮਲ

ਪੰਜਾਬ ਦੇ ਭਲੇ ਲਈ ਸੂਝਵਾਨ ਲੋਕ ਇਸ ਵਾਰ ਭਾਜਪਾ ਦਾ ਹੀ ਸਾਥ ਦੇਣਗੇ-ਕੇ.ਡੀ ਭੰਡਾਰੀ, ਸ਼੍ਰੀ ਨਿਵਾਸੁਲੂ ਰਾਕੇਸ਼ ਨਈਅਰ ਚੋਹਲਾ ਅੰਮ੍ਰਿਤਸਰ,6 ਦਸੰਬਰ – ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਅੱਜ ਅੰਮ੍ਰਿਤਸਰ ਵਿਖੇ ਉਸ ਵਕਤ ਕਰਾਰਾ ਝਟਕ ਲਗਾ ਜਦੋਂ ਇਨ੍ਹਾਂ ਪਾਰਟੀਆਂ ਨਾਲ ਸੰਬੰਧਿਤ 5 ਦਰਜਨ ਤੋਂ ਵੱਧ ਸਰਗਰਮ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਕੋਰ ਕਮੇਟੀ ਮੈਂਬਰ…

Read More

ਗੁਰਪ੍ਰੀਤ ਸਿੰਘ ਸਹੋਤਾ ਬੀ ਸੀ ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਜਰਨੈਲ ਸਿੰਘ ਆਰਟਿਸਟ ਜਨਰਲ ਸਕੱਤਰ ਚੁਣੇ ਗਏ

ਸਰੀ ( ਧਾਲੀਵਾਲ, ਢਿੱਲੋਂ)-ਅੱਜ ਇਥੇ ਪੰਜਾਬੀ ਪ੍ਰੈੱਸ ਕਲੱਬ ਆਫ ਬੀ ਸੀ ਦੀ ਇਕੱਤਰਤਾ ਦੌਰਾਨ ਕਲੱਬ ਦੇ ਸੀਨੀਅਰ ਮੈਂਬਰ ਗੁਰਪ੍ਰੀਤ ਸਿੰਘ ਸਹੋਤਾ ਨੂੰ ਸਾਲ 2024-25 ਲਈ ਕਲੱਬ ਦਾ ਨਵਾਂ ਪ੍ਰਧਾਨ ਚੁਣਿਆ ਗਿਆ।  ਚੜ੍ਹਦੀ ਕਲਾ ਨਿਊਜ਼  ਦੇ ਸੰਪਾਦਕ ਅਤੇ ਚੈਨਲ ਪੰਜਾਬੀ ਦੇ ‘ਸਹੋਤਾ ਸ਼ੋਅ ‘ ਦੇ ਸੰਚਾਲਕ ਗੁਰਪ੍ਰੀਤ ਸਿੰਘ ਲੱਕੀ ਸਹੋਤਾ ਪੰਜਾਬੀ ਪ੍ਰੈਸ ਕਲੱਬ ਦੇ ਮੁਢਲੇ ਮੈਂਬਰਾਂ…

Read More

ਬੀ ਸੀ ਕੰਸਰਵੇਟਿਵ ਪਾਰਟੀ ਵਲੋਂ ਸਰੀ ਦੇ ਕਾਰੋਬਾਰੀਆਂ ਨਾਲ ਹੰਗਾਮੀ ਮੀਟਿੰਗ

ਸ਼ਹਿਰੀਆਂ ਤੇ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਲੈਕੇ ਚਿੰਤਾ ਜਿਤਾਈ- ਸਰੀ-ਪਿਛਲੇ ਦਿਨੀਂ ਸਰੀ ਵਿਚ ਵਾਪਰੀਆਂ ਲੁੱਟ ਖੋਹ ਅਤੇ ਡਰ ਭੈਅ ਦੀਆਂ ਖਬਰਾਂ ਉਪਰੰਤ ਬੀ.ਸੀ. ਕੰਜ਼ਰਵੇਟਿਵ ਆਗੂ, ਜੌਨ ਰਸਟੈਡ ਅਤੇ ਐਬਟਸਫੋਰਡ ਤੋਂ ਵਿਧਾਇਕ ਬਰੂਸ ਬੈਨਮੈਨ ਨੇ ਸਰੀ ਦੇ ਕਾਰੋਬਾਰੀਆਂ ਨਾਲ ਇਕ ਹੰਗਾਮੀ ਮੀਟਿੰਗ ਕੀਤੀ ਤੇ ਕਾਰੋਬਾਰੀਆਂ ਦੀਆਂ ਸ਼ਿਕਾਇਤਾਂ ਤੇ ਡਰ ਭਰੀਆਂ ਕਹਾਣੀਆਂ ਸੁਣੀਆਂ।  ਕਾਰੋਬਾਰੀਆਂ ਨੇ ਦੱਸਿਆ ਕਿ …

Read More