Headlines

S.S. Chohla

ਨਸ਼ਿਆਂ ਖਿਲਾਫ ਲੁਧਿਆਣਾ ਵਿਖੇ ਹੋਈ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ

25000 ਤੋਂ ਵੱਧ ਨੌਜਵਾਨਾਂ ਨੇ ਵਿਸ਼ਾਲ ਰੈਲੀ ਵਿੱਚ ਸ਼ਿਰਕਤ ਕਰਕੇ ਦਿੱਤਾ ਨਸ਼ਿਆਂ ਖਿਲਾਫ਼ ਸੁਨੇਹਾ- ਲੁਧਿਆਣਾ, 16 ਨਵੰਬਰ:- ਇਕ ਇਤਿਹਾਸਕ ਉਪਰਾਲਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਅੱਜ ਪੰਜਾਬ ਪੁਲਿਸ ਵੱਲੋਂ ਇੱਥੇ ਕੱਢੀ ਗਈ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਜਾਗਰੂਕ ਕਰਕੇ…

Read More

ਸਿਖਿਆ ਅਤੇ ਬਾਲ ਸਾਹਿਤ ਸਬੰਧੀ ਵਿਚਾਰ ਚਰਚਾ ਅਤੇ ਕਵੀ ਦਰਬਾਰ

ਪਠਾਨਕੋਟ ( ਬਾਲਮ)-ਸਭ ਰੰਗ ਸਾਹਿਤ ਸਭਾ ਅਤੇ ਕਲਮਾਂ ਦਾ ਕਾਫ਼ਿਲਾ ਪਠਾਨਕੋਟ ਦੇ ਸਹਿਯੋਗ ਨਾਲ ਪਾਲ ਟੈਕ ਲੋਨ, ਡਲਹੌਜੀ ਰੋਡ ਪਠਾਨਕੋਟ ਵਿਖੇ ਸਿਖਿਆ ਅਤੇ ਬਾਲ ਸਾਹਿਤ ਵਿਚ ਦੂਰੀ ਪ੍ਰਤੀ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਪਾਲ ਗੁਰਦਾਸਪੁਰੀ, ਬਿਸ਼ਨਦਾਸ, ਰਾਜ ਗੁਰਦਾਸਪੁਰੀ ਅਤੇ ਅਸ਼ੋਕ ਚਿੱਤਰਕਾਰ ਨੇ ਕੀਤੀ ਜਦੋਂਕਿ ਵਿਸ਼ੇਸ ਮਹਿਮਾਨ ਵਜੋਂ ਬਲਵਿੰਦਰ…

Read More

ਇਟਲੀ ਚ ਦੀਵਾਲੀ ਮੌਕੇ ਦੋਸਤਾਂ ਹੱਥੋਂ ਦੋਸਤ ਦਾ ਕਤਲ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) -ਪੂਰੀ ਦੁਨੀਆਂ ਵਿੱਚ ਦੀਵਾਲੀ ਜਾਂ ਬੰਦੀਛੋੜ ਦਿਵਸ ਭਾਰਤੀਆਂ ਨੇ ਪੂਰੇ ਜਸ਼ਨਾਂ ਨਾਲ ਮਨਾਇਆ ਪਰ ਅਫ਼ਸੋਸ ਇਟਲੀ ਦੇ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਬੇਲਾਫਾਰਨੀਆਂ ਵਿਖੇ ਭਾਰਤੀ ਲੋਕਾਂ ਨੇ ਦੀਵਾਲੀ ਦੀ ਚੱਲ ਰਹੀ ਪਾਰਟੀ ਵਿੱਚ ਕਿਸੇ ਗੱਲ ਨੂੰ ਲੈ ਹੋਏ ਤਕਰਾਰ ਦੌਰਾਨ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ…

Read More

ਹੁੰਦਲ ਪਰਿਵਾਰ ਨੂੰ ਸਦਮਾ- ਪਰਦੁਮਨ ਸਿੰਘ ਹੁੰਦਲ ਦਾ ਸਦੀਵੀ ਵਿਛੋੜਾ

ਵੈਨਕੂਵਰ ( ਦੇ ਪ੍ਰ ਬਿ)- ਇਥੋਂ ਦੇ ਹੁੰਦਲ ਪਰਿਵਾਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ  ਪਰਿਵਾਰ ਦੇ ਸਤਿਕਾਰਯੋਗ ਸ ਪਰਦੁਮਨ ਸਿੰਘ ਹੁੰਦਲ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 98 ਸਾਲ ਦੇ ਸਨ। ਉਹ ਪੰਜਾਬ ਦੇ ਜਿਲਾ ਜਲੰਧਰ ਦੇ ਪਿੰਡ ਜਲਭੇ ਨਾਲ ਸਬੰਧਿਤ ਸਨ। ਉਹ 1959 ਵਿਚ ਵੈਨਕੂਵਰ ਆਏ ਸਨ। ਬਹੁਤ ਹੀ ਮਿਲਾਪੜੇ ਤੇ ਧਾਰਮਿਕ ਬਿਰਤੀ…

Read More

ਜਾਗੋ ਇੰਟਰਨੈਸ਼ਨਲ ਦਾ ਨਵਾਂ ਅੰਕ ਲੋਕ ਅਰਪਣ

ਨੈਤਿਕ ਅਤੇ ਰੂਹਾਨੀ ਜਾਗਰਤੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਦਾ ਸਮਾਧਾਨ — ਡਾ. ਸਵਰਾਜ ਸਿੰਘ ਪਟਿਆਲਾ-ਪੰਜਾਬੀ ਮਾਹ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਵੱਲੋਂ ਮਾਤਭਾਸ਼ਾ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮਾਧਾਨ ਬਾਰੇ ਇੱਕ ਗੰਭੀਰ ਚਰਚਾ ਦਾ ਆਯੋਜਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਡਾ. ਨਰਵਿੰਦਰ ਸਿੰਘ ਕੌਸ਼ਲ,…

Read More

ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਦਾ ਨਾਵਲ ‘ਬਾਗੀ ਘਰਾਂ ਦੀ ਚੁੱਪ’ ਲੋਕ ਅਰਪਣ

ਪ੍ਰੈਸ ਕਲੱਬ ਚੋਹਲਾ ਸਾਹਿਬ ਅਤੇ ਉੱਘੀਆਂ ਸਖਸ਼ੀਅਤਾਂ ਨੇ ਭਰੀ ਹਾਜ਼ਰੀ – ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,11 ਨਵੰਬਰ – ਉੱਘੀ ਲੇਖਿਕਾ ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਦੀ ਤੀਜੀ ਪੁਸਤਕ (ਨਾਵਲ) ‘ਬਾਗੀ ਘਰਾਂ ਦੀ ਚੁੱਪ’ ਨੂੰ ਪ੍ਰੈਸ ਕਲੱਬ ਚੋਹਲਾ ਸਾਹਿਬ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਵੱਲੋਂ ਦੇਸ਼ ਭਗਤ ਗ਼ਦਰੀ ਬਾਬਾ ਸੁੱਚਾ ਸਿੰਘ ਯਾਦਗਾਰੀ ਹਾਲ ਚੋਹਲਾ ਸਾਹਿਬ ਵਿਖੇ ਲੋਕ ਅਰਪਣ ਕੀਤਾ…

Read More

ਬੁੱਢਾ ਦਲ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ

ਨਿਹੰਗ ਸਿੰਘਾਂ ਦੇ ਸੁੰਦਰ ਸੱਜੇ ਹੋਏ ਹਾਥੀਆਂ, ਨੱਚਦਿਆਂ ਘੋੜਿਆਂ, ਢੋਲ ਨਗਾਰਿਆਂ ਤੇ ਨਰਸਿੰਿਙਆਂ ਨੇ ਲੋਕਾਂ ਲਈ ਖਿੱਚ ਦਾ ਕੇਂਦਰ ਰਹੇ ਅੰਮ੍ਰਿਤਸਰ:- 13 ਨਵੰਬਰ -ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਸਮੂੰਹ ਨਿਹੰਗ ਸਿੰਘ ਦਲਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ…

Read More

ਅਮਰੀਕਾ ਦੇ ‘ਵੈਟਰਨ ਡੇ’ ਸਮਾਰੋਹ ’ਚ ਓਹਾਇਓ ਦੇ ਸਿੱਖਾਂ ਨੇ ਕੀਤਾ ਫ਼ੌਜੀਆਂ ਦਾ ਧੰਨਵਾਦ ਅਤੇ ਦਿੱਤੀ ਸ਼ਰਧਾਂਜਲੀ

ਜੱਦ ਦੂਜੀ ਵਿਸ਼ਵ ਜੰਗ ਦੇ ਅਮਰੀਕਾ ਦੇ ਫ਼ੌੌਜੀ ਨੇ ਸਿੱਖ ਨੂੰ ਕਿਹਾ, ‘ਤੁਸੀਂ ਬਹੁਤ ਹੀ ਬਹਾਦਰ ਕੌਮ ਹੋ’ ਡੇਟਨ  ( ਸਮੀਪ ਸਿੰਘ ਗੁਮਟਾਲਾ)- ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਇਓ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਨਾਲ ਲੱਗਦੇ ਬੀਵਰਕਰੀਕ ਸ਼ਹਿਰ ਵਿਖੇ ਵੈਟਰਨਜ਼ ਡੇ ‘ਤੇ, ਫ਼ੌਜ ਵਿੱਚ ਸੇਵਾ ਕਰਨ ਵਾਲਿਆਂ ਨੂੰ ਧੰਨਵਾਦ, ਅਤੇ ਸ਼ਰਧਾਂਜਲੀ ਦੇਣ ਲਈ ਠੰਢ ਦੇ…

Read More

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਸਮੇਤ ਦਲਾਂ ਦੇ ਮੁਖੀਆਂ ਦਾ ਸਨਮਾਨ

ਅੰਮ੍ਰਿਤਸਰ:- 13 ਨਵੰਬਰ -ਬੰਦੀ ਛੋੜ ਦਿਵਸ ਦਿਵਾਲੀ ਮੌਕੇ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜਾਏ ਸੰਖੇਪ ਸਮਾਗਮ ਦੌਰਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਸਮੇਤ ਗੁਰੂ ਸਾਹਿਬਾਨ ਵਲੋਂ ਸਾਜੇ ਨਿਵਾਜੇ ਨਿਹੰਗ ਸਿੰਘ…

Read More

ਦੀਵਾਲੀ ਮੌਕੇ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਤੇ ਹਿੰਦੂ ਮੰਦਿਰਾਂ ਚ ਲੱਗੀਆਂ ਭਾਰੀ ਰੌਣਕਾਂ

* ਸੰਗਤਾਂ ਵੱਲੋਂ ਕੀਤੀ ਗਈ ਆਤਿਸ਼ਬਾਜੀ ਤੇ ਦੀਪਮਾਲਾ *  ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਸਨਾਤਨ ਧਰਮ ਦੇ ਪੈਰੋਕਾਰਾਂ ਤੇ ਸਿੱਖ ਸੰਗਤਾਂ ਵੱਲੋਂ ਦੀਵਾਲੀ ਅਤੇ ਬੰਦੀਛੋੜ ਦਿਵਸ ਵੱਖ-ਵੱਖ ਧਾਰਮਿਕ ਅਸਥਾਨਾਂ ਵਿਖੇ ਬਹੁਤ ਹੀ ਸ਼ਾਨੋ ਸੌ਼ਕਤ ਨਾਲ ਮਨਾਏ ਗਏ।ਇਸ ਮੌਕੇ ਇਟਲੀ ਵਿਖੇ ਵੀ ਸੰਗਤ ਸਵੇਰੇ ਤੋਂ ਹੀ ਗੁਰਦੁਆਰਾ ਸਾਹਿਬ ਤੇ ਹਿੰਦੂ…

Read More