Headlines

S.S. Chohla

ਲੋਅਰ ਮੇਨਲੈਂਡ ਵਿਚ ਜਬਰੀ ਵਸੂਲੀ ਤੇ ਹੋਰ ਘਟਨਾਵਾਂ ਦੇ ਠੋਸ ਨਤੀਜੇ ਦੇਵਾਂਗੇ- ਸਰੀ ਆਰ ਸੀ ਐਮ ਪੀ ਚੀਫ ਬਰਾਇਨ ਐਡਵਰਡ

ਲੋਕਾਂ ਨੂੰ ਪੁਲਿਸ ਫੋਰਸ ਵਿਚ ਯਕੀਨ ਰੱਖਣ ਦਾ ਸੱਦਾ- ਸਰੀ ਵਿਚ ਬਿਜਨੈਸ ਭਾਈਚਾਰੇ ਵਲੋਂ ਵਿਸ਼ਾਲ ਇਕਤਰਤਾ- ਸਰੀ ( ਦੇ ਪ੍ਰ ਬਿ)- ਵੈਨਕੂਵਰ,ਸਰੀ ਤੇ ਐਬਸਫੋਰਡ ਵਿਚ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ ਲਈ ਧਮਕੀ ਪੱਤਰ, ਫੋਨ ਕਾਲਾਂ ਤੇ ਡਰਾਉਣ ਧਮਕਾਉਣ ਲਈ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਵਾਧੇ ਉਪਰ ਗਹਿਰੀ ਚਿੰਤਾ ਜ਼ਾਹਰ ਕਰਦਿਆਂ ਤੇ ਲੋਅਰ ਮੇਨਲੈਂਡ ਵਿਚ ਅਮਨ ਕਨੂੰਨ…

Read More

ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ-ਦੇਬੀ ਮਖਸੂਸਪੁਰੀ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਕਲਾਕਾਰ,ਖਿਡਾਰੀ ਤੇ ਪੱਤਰਕਾਰ  ਲੋਕ ਸਮਾਜ ਦੇ ਸਾਂਝੇ ਹੁੰਦੇ ਹਨ ਕਿਉਂਕਿ ਇਹਨਾਂ ਲੋਕਾਂ ਲਈ ਸਾਰੀ ਦੁਨੀਆਂ ਇੱਕ ਸਮਾਨ ਹੈ ਸਭ ਧਰਮ ਇੱਕ ਹੈ ਤੇ ਇਹ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਸਮਾਜ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਆਪਣੇ ਵਿਚਰਨ ਵਾਲੇ ਖੇਤਰਾਂ ਵਿੱਚ ਦਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ,ਲੇਖਕ,ਗੀਤਕਾਰ ਤੇ…

Read More

ਡਾ ਦਵਿੰਦਰ ਸਿੰਘ ਮਾਂਗਟ ਦੀ ਸਿੰਘ ਸਭਾ ਲਹਿਰ ਦੇ ਇਤਿਹਾਸ ਸਬੰਧੀ ਨਵੀਂ ਪੁਸਤਕ ਦਾ ਰੀਲੀਜ਼ ਸਮਾਰੋਹ 13 ਜਨਵਰੀ ਨੂੰ

ਸਰੀ- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਨਵੇਂ ਸਾਲ ਦੀ ਮਾਸਿਕ ਮਿਲਣੀ 13 ਜਨਵਰੀ,2024 ਨੂੰ ਦਿਨ ਸ਼ਨਿੱਚਰਵਾਰ ਬਾਅਦ ਦੁਪਹਿਰ 12:30 ਵਜੇ ਸੀਨੀਅਰ ਸੈਂਟਰ 7050 120 ਸਟ੍ਰੀਟ ਸਰ੍ਹੀ ਵਿਖੇ ਹੋਵੇਗੀ, ਜਿਸ ਵਿੱਚ ਲੇਖਕ ਦਵਿੰਦਰ ਸਿੰਘ ਮਾਂਗਟ ਦੀ ਅੰਗਰ੍ਰੇਜ਼ੀ ਦੀ ਪੁਸਤਕ “ਔਰੀਜਨ ਔਫ ਦ ਸਿੰਘ ਸਭਾ ਮੂਵਮੈਂਟ” ਐਂਡ ਇਟਸ ਲੀਗੈਸੀ” ( “Origin of the Singh Sabha Movement…

Read More

ਕੈਲਗਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿੱਚ ਦੋ ਧੜਿਆਂ ਚ ਲੜਾਈ-ਕਈ ਜ਼ਖਮੀ

ਕੈਲਗਰੀ ( ਦੇ ਪ੍ਰ ਬਿ)-ਕੈਲਗਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਐਤਵਾਰ ਦੀ ਸ਼ਾਮ ਨੂੰ  ਦੋ ਧੜਿਆਂ ਵਿਚਾਲੇ ਹੱਥੋਪਾਈ ਤੇ ਲੜਾਈ ਹੋਣ ਦੀ ਖਬਰ ਹੈ। ਇਹ ਲੜਾਈ ਸ਼ਾਮ 7.45 ਵਜੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੋਈ ਜਿਸ ਦੌਰਾਨ ਘੱਟੋ ਘੱਟ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਤੇ ਕਈ ਹੋਰਾਂ ਦੇ ਗੁੱਝੀਆਂ ਸੱਟਾਂ ਵੱਜੀਆਂ। ਇਸ ਮੌਕੇ ਪੁਲਿਸ…

Read More

ਸਰੀ ਆਰ ਸੀ ਐਮ ਪੀ ਵਲੋਂ 27 ਦਸੰਬਰ ਨੂੰ ਹੋਈ ਗੋਲਬਾਰੀ ਵਿਚ ਵਰਤੀ ਕਾਰ ਦੀ ਤਸਵੀਰ ਜਾਰੀ

ਸਰੀ- ਸਰੀ ਪੁਲਿਸ ਨੇ ਬੀਤੇ ਦਿਨੀਂ 80 ਐਵਨਿਊ ਦੇ 14900 ਬਲਾਕ ਵਿਖੇ ਸਥਿਤ ਇਕ ਘਰ ਉਪਰ ਹੋਈ ਗੋਲੀਬਾਰੀ ਦੀ ਜਾਂਚ ਦੇ ਸਬੰਧ ਵਿਚ ਇਕ ਨੀਲੇ ਰੰਗ ਦੀ ਹੈਚਬੈਕ ਕਾਰ ਦੀ ਫੋਟੋ ਜਾਰੀ ਕੀਤੀ ਹੈ। ਪੁਲਿਸ ਨੇ 27 ਦਸੰਬਰ ਨੂੰ ਸਵੇਰੇ 8:03 ਵਜੇ ਉਕਤ ਰਿਹਾਇਸ਼ ‘ਤੇ ਗੋਲੀਬਾਰੀ ਹੋਣ ਦੀ ਸੂਚਨਾ ਉਪਰੰਤ ਪਹੁੰਚ ਕੀਤੀ ਸੀ। ਪੁਲਿਸ ਅਫਸਰ…

Read More

ਸੰਪਾਦਕੀ-ਕੌਣ ਨੇ ਇਹ ਅੱਲੜ ਉਮਰ ਦੇ ਗੈਂਗਸਟਰ……?

ਕੈਨੇਡਾ ਵਿਚ ਜਬਰੀ ਵਸੂਲੀ,ਗੋਲੀਬਾਰੀ ਤੇ ਅਗ਼ਜਨੀ ਦੀਆਂ ਵਾਰਦਾਤਾਂ.. -ਸੁਖਵਿੰਦਰ ਸਿੰਘ ਚੋਹਲਾ- ਕੈਨੇਡਾ ਵਿਚ ਜਿਥੇ ਇਕ ਪਾਸੇ ਮਹਿੰਗਾਈ ਤੇ ਆਰਥਿਕ ਮੰਦੀ ਕਾਰਣ ਆਮ ਲੋਕਾਂ ਦਾ ਜਿਊਣਾ ਦੁਸ਼ਵਾਰ ਹੋਇਆ ਪਿਆ ਹੈ, ਉਥੇ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ, ਧਮਕੀਆਂ, ਗੋਲੀਬਾਰੀ ਤੇ ਅਗਜ਼ਨੀ ਦੀਆਂ ਘਟਨਾਵਾਂ ਨੇ ਸਹਿਮ ਦੇ ਛਾਏ ਹੇਠ ਜਿਉਣ ਲਈ ਮਜਬੂਰ ਕਰ ਛੱਡਿਆ ਹੈ। ਆਮ ਲੋਕਾਂ ਨੂੰ…

Read More

ਭਾਰਤੀ ਉਤਪਾਦਾਂ ਨੂੰ ਵੈਸਟਰਨ ਕੈਨੇਡਾ ਵਿਚ ਉਤਸ਼ਾਹਿਤ ਕਰਨ ਲਈ ਇੰਡੀਆ ਕੌਂਸਲੇਟ ਵੈਨਕੂਵਰ ਨੂੰ ਗੋਲਡ ਮੈਡਲ

ਨਵੀਂ ਦਿੱਲੀ ( ਦਿਓਲ)- ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (ਡੀ.ਪੀ.ਆਈ.ਆਈ.ਟੀ.) ਵੱਲੋਂ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ ਇਕ ਸਮਾਰੋਹ ਦੌਰਾਨ, ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਜਨਰਲ ਨੂੰ ਵੈਸਟਰਨ ਕੈਨੇਡਾ ਵਿਚ ਇਕ ਜਿਲਾ ਇਕ ਉਤਪਾਦ ਨੂੰ ਉਤਸ਼ਾਹਿਤ ਕਰਨ ਲਈ  ਮਿਸ਼ਨ ਕੈਟਾਗਰੀ ਵਿੱਚ ਸੋਨ ਤਗਮਾ ਪ੍ਰਦਾਨ ਕੀਤਾ ਗਿਆ ਹੈ। ਇਹ ਐਵਾਰਡ ਵਿਦੇਸ਼ ਮੰਤਰੀ  ਐਸ ਜੈਸ਼ੰਕਰ,…

Read More

ਪਿਕਸ ਤੇ ਫਰੇਜ਼ਰ ਵੈਲੀ ਯੂਨੀਵਰਸਿਟੀ ਇੰਡੀਆ ਵਿਚਾਲੇ ਸਮਝੌਤਾ

ਅੰਤਰਰਾਸ਼ਟਰੀ ਪੇਸ਼ੇਵਰਾਂ ਦੇ ਕੈਨੇਡਾ ਪ੍ਰਵਾਸ ਵਿਚ ਸਹਾਇਤਾ- ਸਰੀ- ਕੈਨੇਡਾ ਪਰਵਾਸ ਦੇ ਚਾਹਵਾਨ ਅੰਤਰਰਾਸ਼ਟਰੀ ਪੇਸ਼ੇਵਰਾਂ ਦੀ ਸਹਾਇਤਾ ਨੂੰ ਮੁੱਖ ਰੱਖਦਿਆਂ ਸਰੀ, ਬੀ.ਸੀ. ਵਿੱਚ ਸਥਿਤ ਦੱਖਣੀ ਏਸ਼ੀਆਈ ਭਾਈਚਾਰੇ ਦੀ ਸੇਵਾ ਕਰਨ ਵਾਲੀ ਕੈਨੇਡਾ ਦੀ ਸਭ ਤੋਂ ਵੱਡੀ ਗੈਰ-ਲਾਭਕਾਰੀ ਸੰਸਥਾ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ( ਪਿਕਸ ) ਨੇ ਅਧਿਕਾਰਤ ਤੌਰ ‘ਤੇ  ਫਰੇਜ਼ਰ ਵੈਲੀ ਯੂਨੀਵਰਸਿਟੀ ਇੰਡੀਆ ਨਾਲ ਸਮਝੌਤਾ…

Read More

ਐਨ ਆਰ ਆਈ ਸਭਾ ਪੰਜਾਬ ਦੀ ਚੋਣ ਵਿਚ ਪਰਵਿੰਦਰ ਕੌਰ ਪ੍ਰਧਾਨ ਬਣੀ

23 ਹਜ਼ਾਰ ਵੋਟਰਾਂ ਵਿੱਚੋਂ ਸਿਰਫ਼ 168 ਵੋਟਾਂ ਹੀ ਭੁਗਤੀਆਂ- ਜਲੰਧਰ ( ਅਨੁਪਿੰਦਰ ਸਿੰਘ)- ਐੱਨ ਆਰ ਆਈ ਸਭਾ ਪੰਜਾਬ ਦੇ ਨਵੇਂ ਪ੍ਰਧਾਨ ਦੀ ਚੋਣ ਦੌਰਾਨ ਬੀਬੀ ਪਰਵਿੰਦਰ ਕੌਰ ਜੇਤੂ ਰਹੀ ਜਦੋਂਕਿ ਮੁੱਖ ਵਿਰੋਧੀ ਉਮੀਦਵਾਰ ਜਸਬੀਰ ਸਿੰਘ ਗਿੱਲ ਨੇ ਵੋਟਾਂ ਵਿਚ ਧੋਖਾਧੜੀ ਦੇ ਦੋਸ਼ ਲਗਾਉਂਦਿਆਂ ਸਭਾ ਦੇ ਬਾਹਰ ਧਰਨਾ ਲਗਾ ਦਿੱਤਾ। ਸਭਾ ਦੇ ਕੁੱਲ 23 ਹਜ਼ਾਰ 600…

Read More

ਸਾਬਕਾ ਪੁਲਿਸ ਕਪਤਾਨ ਸੰਤ ਸਿੰਘ ਧਾਲੀਵਾਲ ਦਾ ਅਲਬਰਟਾ ਵਿਧਾਨ ਸਭਾ ਵਿਚ ਸਨਮਾਨ

ਐਡਮਿੰਟਨ ( ਦੇ ਪ੍ਰ ਬਿ)–ਬੀਤੇ ਦਿਨੀਂ ਪੰਜਾਬ ਤੋਂ ਕੈਨੇਡਾ ਦੌਰੇ ਤੇ ਪੁੱਜੇ ਸਾਬਕਾ ਪੁਲਿਸ ਕਪਤਾਨ ਸ ਸੰਤ ਸਿੰਘ ਧਾਲੀਵਾਲ ਦਾ ਐਡਮਿੰਟਨ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਐਡਮਿੰਟਨ ਤੋਂ ਵਿਧਾਇਕ ਜਸਵੀਰ ਸਿੰਘ ਦਿਓਲ ਵਲੋਂ ਉਹਨਾਂ ਦਾ ਅਲਬਰਟਾ ਵਿਧਾਨ ਸਭਾ ਦੀ ਬਿਲਡਿੰਗ ਦਾ ਟੂਰ ਲਗਵਾਇਆ ਗਿਆ ਤੇ ਵਿਧਾਨ ਸਭਾ ਦੇ ਇਤਿਹਾਸ ਤੇ ਹੋਰ ਵਿਧਾਨਕ ਕਾਰਵਾਈਆਂ ਬਾਰੇ ਜਾਣਕਾਰੀ…

Read More