
ਕ੍ਰਿਕੇਟ ਸੇਵਾਵਾਂ ਸ਼ੁਰੂ ਕਰਨ ਲਈ ਪਿਕਸ ਸੋਸਾਇਟੀ ਅਤੇ ਐਲ ਐਮ ਐਸ ਕੈਨੇਡਾ ਬਣੇ ਸਾਂਝੀਦਾਰ
ਸਰੀ, 2 ਮਈ (ਹਰਦਮ ਮਾਨ)-ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਪਿਕਸ) ਸੋਸਾਇਟੀ ਨੇ ਬੀਤੇ ਦਿਨੀਂ ਲਾਸਟ ਮੈਨ ਸਟੈਂਡਸ ਕੈਨੇਡਾ DEI ਫਾਊਂਡੇਸ਼ਨ (LMS ਕੈਨੇਡਾ) ਨਾਲ ਇੱਕ ਇਤਿਹਾਸਕ ਸਾਂਝੇਦਾਰੀ ਉਪਰ ਦਸਤਖਤ ਕੀਤੇ ਹਨ ਜਿਸ ਤਹਿਤ ਨਵੇਂ ਆਏ ਖਿਡਾਰੀਆਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਪਿਕਸ ਦੇ ਸਾਰੇ ਹਿੱਸੇਦਾਰਾਂ ਲਈ ਖੇਡਾਂ, ਵਿਸ਼ੇਸ਼ ਕਰਕੇ ਕ੍ਰਿਕਟ ਨਾਲ ਸਬੰਧਤ ਸੇਵਾਵਾਂ ਨੂੰ ਪ੍ਰਫੁੱਲਤ ਕਰਨਾ ਹੈ। ਇਸ ਸੰਬੰਧ ਵਿਚ ਕਰਵਾਏ ਗਏ ਸਮਾਗਮ ਵਿੱਚ ਪਿਕਸ ਦੇ ਭਾਸ਼ਾ, ਨਿਪਟਾਰਾ ਅਤੇ…