Headlines

S.S. Chohla

ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ (2024) ਕੈਨੇਡੀਅਨ ਪੱਤਰਕਾਰਾ ਨਵਜੋਤ ਢਿੱਲੋਂ ਨੂੰ

ਜਲੰਧਰ- ਪੰਜਾਬੀ ਪੱਤਰਕਾਰੀ  ਦੇ ਬਾਬਾ ਬੋਹੜ, ਕਮਿਊਨਿਸਟ ਆਗੂ ਤੇ  ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਮੁੱਖ ਸੰਪਾਦਕ ਰਹੇ ਮਰਹੂਮ ਸ ਜਗਜੀਤ ਸਿੰਘ ਆਨੰਦ ਦੀ ਯਾਦ ਵਿਚ ਹਰ ਸਾਲ ਦਿੱਤਾ ਜਾਂਦਾ ਸਿਮਰਤੀ ਪੁਰਸਕਾਰ ਇਸ ਵਾਰ ਕੈਨੇਡਾ ਤੋਂ ਉਘੀ ਰੇਡੀਓ ਹੋਸਟ ਤੇ ਸੀਨੀਅਰ ਪੱਤਰਕਾਰਾ ਨਵਜੋਤ ਢਿੱਲੋਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਕਾਮਰੇਡ ਜਗਜੀਤ ਸਿੰਘ ਆਨੰਦ ਦੀ ਯਾਦ…

Read More

ਗਜ਼ਲ ਮੰਚ ਸਰੀ’ ਨੇ ਆਪਣੀ ਵੈਬਸਾਈਟ ਲਾਂਚ ਕਰਕੇ ਡਿਜੀਟਲ ਦੁਨੀਆਂ ਵਿਚ ਕਦਮ ਧਰਿਆ

ਸਰੀ, 30 ਜਨਵਰੀ (ਹਰਦਮ ਮਾਨ)-ਵੈਨਕੂਵਰ ਦੇ ਪੰਜਾਬੀ ਸਾਹਿਤਿਕ ਖੇਤਰ ਵਿੱਚ ਸਰਗਰਮ ਸੰਸਥਾ ‘ਗਜ਼ਲ ਮੰਚ ਸਰੀ’ ਵੱਲੋਂ ਆਪਣੀ ਸਰਗਰਮੀਆਂ ਨੂੰ ਹੋਰ ਵਿਸ਼ਾਲ ਕਰਦਿਆਂ ਮੰਚ ਦੀ ਆਪਣੀ ਇੱਕ ਵੈਬਸਾਈਟ ਬਣਾਈ ਗਈ ਹੈ ਅਤੇ ਇਸ ਵੈਬਸਾਈਟ ਨੂੰ ਲਾਂਚ ਕਰਨ ਲਈ ਬੀਤੇ ਦਿਨ ਸਿਟੀ ਸੈਂਟਰ ਲਾਇਬਰੇਰੀ ਸਰੀ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਖੇਤਰ ਦੀਆਂ ਬਹੁਤ ਸਾਰੀਆਂ ਸਾਹਿਤਿਕ ਸ਼ਖਸ਼ੀਅਤਾਂ ਨੇ…

Read More

ਕਹਾਣੀਕਾਰ ਗੁਰਮੀਤ ਕੜਿਆਲਵੀ, ਬਹਾਦਰ ਡਾਲਵੀ ਐਵਾਰਡ ਨਾਲ ਸਨਮਾਨਿਤ

ਮੋਗਾ/ਕੈਲਗਰੀ-ਬਹਾਦਰ ਡਾਲਵੀ ਪਰਿਵਾਰ ਵੱਲੋਂ ਪ੍ਰਸਿਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ ‘ਬਹਾਦਰ ਡਾਲਵੀ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਗਮ ਪੰਜਾਬੀ ਗਾਇਕ ਡਾਕਟਰ ਬਲਜੀਤ ਦੇ ਦਫ਼ਤਰ ਸ਼ਹਿਰ ਮੋਗਾ ਵਿਖੇ ਹੋਇਆ। ਪ੍ਰੋਗਰਾਮ ਦੀ ਸੰਚਾਲਨਾ ਪ੍ਰਸਿੱਧ ਭੰਗੜਾ ਕੋਚ ਤੇ ਐਕਟਰ ਮਨਿੰਦਰ ਮੋਗਾ ਨੇ ਆਰੰਭ ਕਰਵਾਈ। ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਨੇ ਬਹਾਦਰ ਡਾਲਵੀ ਯਾਦਗਾਰੀ ਐਵਾਰਡ ਆਰੰਭ ਕਰਨ ਬਾਰੇ…

Read More

ਉਘੇ ਸਿੱਖ ਪ੍ਰਚਾਰਕ ਭਾਈ ਬਲਬੀਰ ਸਿੰਘ ਚੰਗਿਆੜਾ ਦੀ ਕਿਤਾਬ “ਢਾਡੀ ਪਰੰਪਰਾ ਦੇ ਪ੍ਰਚਾਰਕ ਸਿਤਾਰੇ” ਰੀਲੀਜ਼

ਅੰਮ੍ਰਿਤਸਰ:- 30 ਜਨਵਰੀ ( ਬੇਦੀ )- ਸਿੱਖ ਧਰਮ ਦੇ ਅੰਤਰਰਾਸ਼ਟਰੀ ਪ੍ਰਚਾਰਕ ਭਾਈ ਬਲਬੀਰ ਸਿੰਘ ਚੰਗਿਆੜਾ ਦੀ ਦੂਜੀ ਕਿਤਾਬ “ਢਾਡੀ ਪਰੰਪਰਾ ਦੇ ਪ੍ਰਚਾਰਕ ਸਿਤਾਰੇ” ਸੰਪਾਦਕ ਦਿਲਜੀਤ ਸਿੰਘ ਬੇਦੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਮੁਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲੋਕ ਅਰਪਣ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ…

Read More

ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਰਾਜ ਸਭਾ ਮੈਂਬਰ ਨਾਮਜ਼ਦ

ਸੰਧੂ ਸਮੇਤ ਤਿੰਨ ਮੈਂਬਰਾਂ ਨੇ ਹਲਫ ਲਿਆ- ਨਵੀਂ ਦਿੱਲੀ ( ਦਿਓਲ)-ਚੰਡੀਗੜ੍ਹ ਯੂਨੀਵਰਸਿਟੀ ਦੇ ਬਾਨੀ ਚਾਂਸਲਰ ਸ ਸਤਨਾਮ ਸਿੰਘ ਸੰਧੂ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ  ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਤਨਾਮ ਸਿੰਘ ਸੰਧੂ ਨੂੰ ਸੰਸਦ ਦੇ ਉਪਰਲੇ ਸਦਨ ਲਈ…

Read More

ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸਰੀ ਵੱਲੋਂ ਤਿੰਨ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ

ਸਰੀ, (ਮਹੇਸ਼ਇੰਦਰ ਸਿੰਘ ਮਾਂਗਟ)- ਸਰੀ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਵੱਲੋਂ ਸਮਾਗਮ ਦੌਰਾਨ ਕਈ ਚੈਰੀਟੇਬਲ ਸੰਸਥਾਵਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਭੇਟ ਕੀਤਾ। ਇਹ ਸਮਾਗਮ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਸਿੱਖ ਭਾਈਚਾਰੇ ਦੀ ਚੱਲ ਰਹੀ ਵਚਨਬੱਧਤਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਫੰਡ, ਕੁੱਲ $15,000 ਹਰੇਕ, ਨੂੰ ਦਸੰਬਰ 2023…

Read More

ਮੈਨੀਟੋਬਾ ਹਿੰਦੂ ਸੀਨੀਅਰਜ਼ ਸੁਸਾਇਟੀ ਨੇ ਭਾਰਤ ਦਾ 75ਵਾਂ ਗਣਤੰਤਰ ਦਿਵਸ ਮਨਾਇਆ

ਵਿੰਨੀਪੈਗ- ਮੈਨੀਟੋਬਾ ਹਿੰਦੂ ਸੀਨੀਅਰਜ਼ ਸੁਸਾਇਟੀ ਨੇ ਭਾਰਤ ਦਾ 75ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਚੇਨ ਜੈਨੀਫਰ, ਦਿਲਜੀਤ ਬਰਾੜ ਐਮ.ਐਲ.ਏ, ਜੇ.ਡੀ. ਦੇਵਗਨ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ। । ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਜਾਵਲਨ (ਪਵਿੱਤਰ ਮੋਮਬੱਤੀ ਨੂੰ ਜਗਾਉਣਾ) ਨਾਲ ਕੀਤੀ।  ਫਿਰ ਸੁਸਾਇਟੀ ਵੱਲੋਂ ਮੁੱਖ ਮਹਿਮਾਨਾਂ ਨੂੰ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਸਵਤੰਤਰ ਪ੍ਰਭਾਕਰ ਨੇ ਸੁਸਾਇਟੀ ਦੀ ਸਥਾਪਨਾ ਦੇ ਇਤਿਹਾਸ ਅਤੇ ਉਦੇਸ਼ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸੁਸਾਇਟੀ ਹਿੰਦੂ ਭਾਈਚਾਰੇ ਦੇ ਬਜ਼ੁਰਗਾਂ ਦੀਆਂ ਜ਼ਰੂਰਤਾਂ ਅਤੇ ਭਲਾਈ ਲਈ ਸਥਾਪਤ ਇੱਕ ਗੈਰ–ਮੁਨਾਫਾ ਸੰਗਠਨ ਹੈ। ਸ਼੍ਰੀਮਤੀ ਕਮਲੇਸ਼ ਅਰੋੜਾ ਨੇ ਦਿਨ ਦੇ ਮੁੱਖ ਮਹਿਮਾਨਾਂ ਨੂੰ ਸੰਖੇਪ ਜਾਣ–ਪਛਾਣ ਦਿੱਤੀ। ਵਿਜੇ ਪ੍ਰਭਾਕਰ ਨੇ ਭਾਰਤੀ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਨੂੰ 1947 ਵਿੱਚ ਆਜ਼ਾਦੀ ਮਿਲੀ ਸੀ ਪਰ ਇਹ ਅਜੇ ਵੀ ਬ੍ਰਿਟਿਸ਼ ਕਾਨੂੰਨਾਂ ਦੁਆਰਾ ਚਲਾਇਆ ਜਾ ਰਿਹਾ ਹੈ। ਫਿਰ ਭਾਰਤ ਦਾ ਸੰਵਿਧਾਨ ਬਣਾਉਣ ਲਈ ਡਾ. ਬੀ. ਆਰ. ਅੰਬੇਡਕਰ ਦੀ ਪ੍ਰਧਾਨਗੀ ਹੇਠ ਇੱਕ ਸੰਵਿਧਾਨਕ ਕਮੇਟੀ ਬਣਾਈ ਗਈ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ। ਭਾਰਤ ਸੰਪੂਰਨ ਪ੍ਰਭੂਸੱਤਾ ਵਾਲਾ ਗਣਤੰਤਰ ਰਾਸ਼ਟਰ ਬਣ ਗਿਆ। ਸ਼੍ਰੀ ਭਦਰੇਸ਼ ਭੱਟ, ਰਾਜਪਾਲ ਪਾਂਡੇ ਅਤੇ ਸ਼੍ਰੀਮਤੀ ਗੰਗਾ ਕ੍ਰਿਸ਼ਨਮੂਰਤੀ ਨੇ ਵੀ ਭਾਰਤੀ ਗਣਤੰਤਰ ਦਿਵਸ ਦੇ ਸ਼ੁਭ ਮੌਕੇ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸੁਸਾਇਟੀ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਅਦੀਸ਼ਾ ਗੁਪਤਾ ਨੇ ਜਨ ਗਣ ਮਨ– ਭਾਰਤ ਦਾ ਰਾਸ਼ਟਰੀ ਗੀਤ ਅਤੇ ਓ ਕੈਨੇਡਾ– ਕੈਨੇਡਾ ਦਾ ਰਾਸ਼ਟਰੀ ਗੀਤ ਪੇਸ਼ ਕੀਤਾ। ਸਵਾਸਤਿਕਾ ਕੁਮਾਰ ਨੇ ਦੇਸ਼ ਭਗਤੀ ਦੇ ਗੀਤ “ਵੰਦੇ ਮਾਤਰਮ” ‘ਤੇ ਡਾਂਸ ਆਈਟਮ ਪੇਸ਼ ਕੀਤਾ। ਇਸ ਡਾਂਸ ਪਰਫਾਰਮੈਂਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਆਰੀਆ ਸ਼੍ਰੀ ਵਾਸਤਵ ਨੇ ਦੇਸ਼ ਭਗਤੀ ਦਾ ਗੀਤ ਗਾਇਆ। ਇੱਕ ਹੋਰ ਦੇਸ਼ ਭਗਤੀ ਗੀਤ “ਏ ਮੇਰੇ ਵਤਨ ਕੇ ਲੋਗੋ” ਆਰਜ਼ੂ, ਤਸਵੀਰ ਅਤੇ ਮਹਿਨਾਜ਼ ਦੇ ਸਮੂਹ ਦੁਆਰਾ ਗਾਇਆ ਗਿਆ ਸੀ। ਸਮ੍ਰਿਤੀ ਪਾਂਡੇ ਨੇ ਤਾਇਕਵਾਂਡੋ ਵਿੱਚ ਵੀ ਆਪਣਾ ਪ੍ਰਦਰਸ਼ਨ ਦਿੱਤਾ। ਦੇਸ਼ ਭਗਤੀ ਦੇ ਵਿਸ਼ੇ ‘ਤੇ ਰਿਦਮ ਡਾਂਸ ਅਕੈਡਮੀ ਵੱਲੋਂ ਡਾਂਸ ਬਹੁਤ ਹੀ ਸ਼ਾਨਦਾਰ ਸੀ। ਝੰਕਰ ਸਮੂਹ ਦੁਆਰਾ ਪੇਸ਼ ਕੀਤਾ ਗਿਆ ਕਥਕ ਨਾਚ ਦਿਨ ਦਾ ਪਲ ਸੀ। -2- -2- ਮੁੱਖ ਮਹਿਮਾਨਾਂ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ। ਦਿਲਜੀਤ ਬਰਾੜ ਅਤੇ ਜੇਡੀ ਦੇਵਗਨ ਨੇ ਭਾਰਤ ਦੇ ਗਣਤੰਤਰ ਦਿਵਸ ਦੇ ਇਸ ਪਵਿੱਤਰ ਮੌਕੇ ‘ਤੇ ਸਾਰੇ ਭਾਰਤੀਆਂ ਨੂੰ ਵਧਾਈ ਦਿੱਤੀ। ਐਮ.ਐਲ.ਏ. ਚੇਨ ਜੈਨੀਫਰ ਨੇ ਇਸ ਸਮਾਰੋਹ ਦੇ ਆਯੋਜਨ ਲਈ ਮੈਨੀਟੋਬਾ ਹਿੰਦੂ ਸੀਨੀਅਰਜ਼ ਸੁਸਾਇਟੀ ਦੀ ਸ਼ਲਾਘਾ ਕੀਤੀ। ਸਾਰੇ ਐਮ.ਐਲ.ਏ ਨੇ ਮੈਨੀਟੋਬਾ ਦੇ ਮਾਣਯੋਗ ਪ੍ਰੀਮੀਅਰ ਸ਼੍ਰੀ ਵਾਬ ਕਿਨਿਊ ਵੱਲੋਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਸਮਾਰੋਹ ਵਿੱਚ ਭਾਰਤੀ ਭਾਈਚਾਰੇ ਦੇ ਕਈ ਮੈਂਬਰ ਮੌਜੂਦ ਸਨ – ਉਨ੍ਹਾਂ ਵਿੱਚੋਂ ਕੁਝ ਹਨ– ਸਾਲਿਸਿਟਰ ਅਤੇ ਬੈਰਿਸਟਰ ਅਵਨੀਸ਼ ਜੌਲੀ, ਅਰੁਣਾ ਪ੍ਰਭਾਕਰ, ਅਜੇ ਗੁਪਤਾ, ਨਵਨੀਤ ਚਲੋਤਰਾ, ਸੌਮਾਇਆ, ਇੰਦਰੇਸ਼ ਪਾਂਡੇ, ਮਹਿੰਦਰ ਜੋਸ਼ੀ, ਵੀਨਾ ਜੋਸ਼ੀ, ਰਜਨੀ ਸ਼ਰਮਾ, ਆਸ਼ੀਸ਼ ਪਾਂਡਿਆ, ਸਾਲਿਸਿਟਰ ਅਤੇ ਬੈਰਿਸਟਰ ਕੇਤਕੀ ਪੁਰੋਹਿਤ , ਨੀਰਜ ਰਾਜਾ , ਨਿਸ਼ਾ ਆਦਿ। 

Read More

ਸੰਪਾਦਕੀ-ਭਗਵਾਨ ਰਾਮ ਨਵੇਂ ਪਾਂਡਿਆਂ ਦੇ ਹੱਥ ਵਿਚ….

‘’ਸਾਮਨਾ’’ ਦੇ ਸੰਪਾਦਕੀ ਲੇਖ ਦੇ ਹਵਾਲੇ ਨਾਲ- -ਸੁਖਵਿੰਦਰ ਸਿੰਘ ਚੋਹਲਾ- ਆਯੁਧਿਆ ਵਿਚ ਰਾਮ ਮੰਦਿਰ ਦੀ ਸਥਾਪਤੀ ਉਪਰੰਤ 22 ਜਨਵਰੀ ਨੂੰ ਰਾਮ ਲੱਲਾ ਦੀ ਮੂਰਤੀ ਵਿਚ ਪ੍ਰਾਣ ਪ੍ਰਤਿਸ਼ਠਾ ਦੀਆਂ ਸਾਰੀਆਂ ਧਾਰਮਿਕ ਰਸਮਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਇਕ ਰਾਜ ਪ੍ਰੋਹਿਤ ਵਾਂਗ ਨਿਭਾਈਆਂ ਗਈਆਂ। ਮੰਦਿਰ ਦੇ ਮੁੱਖ ਪੁਜਾਰੀ ਦੀਆਂ ਹਦਾਇਤਾਂ ਮੁਤਾਬਿਕ ਸਾਰੀਆਂ ਧਾਰਮਿਕ ਰਸਮਾਂ ਦਾ ਨਿਰਵਾਹ ਕਰਦਿਆਂ ਉਹ…

Read More

ਅਲਬਰਟਾ ਤੋਂ ਮਾਈ ਰੇਡੀਓ (580 AM)ਦੇ ਸੀਈਓ ਗੁਰਸ਼ਰਨ ਬੁੱਟਰ ਨਾਲ ਇਕ ਮਿਲਣੀ

ਸਰੀ- ਬੀਤੇ ਦਿਨੀਂ ਐਡਮਿੰਟਨ ਤੋਂ ਮਾਈ ਰੇਡੀਓ (580 AM) ਦੇ ਸੀਈਓ ਸ ਗੁਰਸ਼ਰਨ ਸਿੰਘ ਬੁੱਟਰ ਦੇ ਮਾਣ ਵਿਚ ਉਘੇ ਬਿਜਨੈਸਮੈਨ ਜਤਿੰਦਰ ਸਿੰਘ ਜੇ ਮਿਨਹਾਸ ਵਲੋਂ ਇਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਨੇਡਾ -ਭਾਰਤ ਸਬੰਧ, ਰਾਜਸੀ ਸਥਿਤੀ , ਸਮਾਜਿਕ ਸਰੋਕਾਰਾਂ, ਇਮੀਗ੍ਰੇਸ਼ਨ ਨੀਤੀ ਅਤੇ ਸਾਉਥ ਏਸ਼ੀਅਨ ਭਾਈਚਾਰੇ ਵਿਚ ਨਿੱਤ ਵਧ ਰਹੀਆਂ ਚਿੰਤਾਜਨਕ ਘਟਨਾਵਾਂ ਬਾਰੇ ਚਰਚਾ…

Read More

ਕਲਾਕਾਰਾਂ ਵੱਲੋਂ ਪ੍ਰੋ.ਨਿਰਮਲ ਰਿਸ਼ੀ ਤੇ ਪ੍ਰੋ ਪ੍ਰਾਣ ਸ਼ਭਰਵਾਲ ਨੂੰ ਪਦਮ ਸ੍ਰੀ ਐਵਾਰਡ ਲਈ ਮੁਬਾਰਕਾਂ

ਟੋਰਾਂਟੋ ( ਸੇਖਾ )-ਭਾਰਤ ਸਰਕਾਰ ਵੱਲੋਂ ਸਿਰਮੌਰ ਥੀਏਟਰ ਤੇ ਫਿਲਮ ਅਭਿਨੇਤਰੀ ਪ੍ਰੋ. ਨਿਰਮਲ ਰਿਸ਼ੀ ਤੇ ਪਟਿਆਲਾ ਦੇ ਥੀਏਟਰ ਮਹਾਂਰਥੀ ਪ੍ਰਾਣ ਸੱਭਰਵਾਲ ਨੂੰ ਭਾਰਤ ਸਰਕਾਰ ਵੱਲੋ  “ਪਦਮ ਸ਼੍ਰੀ” ਪੁਰਸਕਾਰ ਦੇ ਐਲਾਨ ਤੇ ਕੈਨੇਡਾ ਤੋ ਗਾਇਕ  ਗਿੱਲ ਹਰਦੀਪ , ਗੀਤਕਾਰ ਮੱਖਣ ਬਰਾੜ , ਬਲਜਿੰਦਰ ਸੇਖਾ , ਦਿਲਖੁਸ਼ ਥਿੰਦ , ਹੈਰੀ ਸੰਧੂ , ਲਖਵਿੰਦਰ ਸੰਧੂ ,ਪੰਜਾਬੀ ਆਰਟਸ ਐਸੋਸੀਏਸ਼ਨ…

Read More