Headlines

S.S. Chohla

ਸਰੀ ਪੁਲਿਸ ਵਲੋਂ 2024 ਲਈ ਰੱਖੇ ਗਏ 142 ਮਿਲੀਅਨ ਡਾਲਰ ਦੇ ਆਰਜੀ ਬਜਟ ਦਾ ਖੁਲਾਸਾ

ਸਰੀ- ਸਰੀ ਪੁਲਿਸ ਬੋਰਡ ਦੇ ਪ੍ਰਸ਼ਾਸਕ ਮਾਈਕ ਸਰ ਨੇ ਬੀਤੇ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ  ਸਰੀ ਪੁਲਿਸ ਸਰਵਿਸ ਦੇ 2024 ਲਈ ਆਰਜ਼ੀ ਬਜਟ ਦੇ ਵੇਰਵਿਆਂ ਦਾ ਖੁਲਾਸਾ ਕੀਤਾ। ਉਹਨਾਂ ਦੱਸਿਆ ਕਿ ਸਰੂ ਪੁਲਿਸ ਦਾ ਆਰਜੀ ਬਜਟ 30 ਨਵੰਬਰ ਨੂੰ ਸਿਟੀ ਆਫ ਸਰੀ ਨੂੰ ਪੇਸ਼ ਕੀਤਾ ਗਿਆ ਸੀ ਪਰ ਸਿਟੀ ਵਲੋਂ ਅਜੇ ਤੱਕ ਕੋਈ ਜਵਾਬ…

Read More

ਬੀ ਸੀ ਸਰਕਾਰ ਵਲੋਂ ਸਕੂਲਾਂ ਵਿਚ ਸੈਲਫੋਨ ਦੀ ਵਰਤੋਂ ਤੇ ਪਾਬੰਦੀ ਲਈ ਵਿਚਾਰਾਂ

ਵਿਕਟੋਰੀਆ-ਬ੍ਰਿਟਿਸ਼ ਕੋਲੰਬੀਆ ਸਰਕਾਰ ਸਕੂਲਾਂ ਵਿੱਚ ਸੈਲਫੋਨ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਵਿਚਾਰ ਕਰ ਰਹੀ ਹੈ। ਇਸਦਾ ਖੁਲਾਸਾ ਕਰਦਿਆਂ ਬੀ ਸੀ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਸੈਲਫੋਨ ਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਾਰਣ ਬੱਚਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਦੀ ਕੋਸ਼ਿਸ਼ ਵਜੋਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਤੰਬਾਕੂ ਤੇ ਉਪੀਐਡ ਦੀ ਵਰਤੋਂ ਕਾਰਣ ਹੋਣ…

Read More

ਆਪ ਆਗੂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਬਰੈਂਪਟਨ ਵਿਚ ਲਈਆਂ ਲਾਵਾਂ

ਸ਼ੇਰਗਿੱਲ ਦੇ ਵਿਆਹ ਤੇ ਲੱਗੀਆਂ ਰੌਣਕਾਂ-ਪੰਜਾਬ ਤੋਂ ਕੈਬਨਿਟ ਮੰਤਰੀ ਤੇ ਹੋਰ ਆਗੂ ਵਿਸ਼ੇਸ਼ ਤੌਰ ਤੇ ਪੁੱਜੇ- ਬਰੈਂਪਟਨ (ਸੇਖਾ)- ਬੀਤੇ ਸ਼ਨੀਵਾਰ 20 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦਾ ਸ਼ੁਭ ਵਿਆਹ ਇਥੇ ਬਰੈਂਪਟਨ ਦੇ ਗੁਰੂ ਘਰ ਨਾਨਕ ਸਰ ਠਾਠ ਈਸ਼ਰ ਦਰਬਾਰ ਵਿਖੇ ਬੀਬੀ ਸੁਖਮਨ ਸੇਖੋਂ ਸਪੁੱਤਰੀ ਸ ਹਰਿੰਦਰਜੀਤ ਸਿੰਘ ਸੇਖੋ ਅਤੇ…

Read More

ਵਿੰਨੀਪੈਗ ਹਿੰਦੂ ਕਮਿਊਨਿਟੀ ਵਲੋਂ ਰਾਮ ਮੰਦਿਰ ਦੇ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ

ਵਿੰਨੀਪੈਗ ( ਸ਼ਰਮਾ)- ਆਯੁਧਿਆ ਵਿਖੇੇ ਭਗਵਾਨ ਰਾਮ ਮੰਦਿਰ ਦੇ ਉਦਘਾਟਨ ਅਤੇ ਰਾਮ ਲੱਲਾ ਮੂਰਤੀ ਦੇ ਪ੍ਰਾਣ  ਪ੍ਰਤਿਸ਼ਠਾ ਪ੍ਰੋਗਰਾਮ ਮੌਕੇ ਹਿੰਦੂ ਕਮਿਊਨਿਟੀ ਵਿੰਨੀਪੈਗ ਵਲੋਂ ਪੰਜਾਬ ਕਲਚਰ ਸੈਂਟਰ ਵਿਖੇ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਡਿਤ ਕਪਿਲ ਸ਼ਰਮਾ ਦੁਆਰਾ ਵਿਸ਼ੇਸ਼ ਪੂਜਾ ਉਪਰੰਤ ਭਜਨ ਬੰਦਗੀ ਕੀਤੀ ਗਈ। ਵਿੰਨੀਪੈਗ ਦੇ ਮੇਅਰ  ਸਕਾਟ ਗਲਿੰਘਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।…

Read More

ਉਘੇ ਰੇਡੀਓ ਹੋਸਟ ਡਾ ਜਸਬੀਰ ਸਿੰਘ ਰੋਮਾਣਾ ਨੂੰ ਸਦਮਾ-ਮਾਤਾ ਦਾ ਦੇਹਾਂਤ

ਸਰੀ ( ਦੇ ਪ੍ਰ ਬਿ)-ਰੇਡੀਓ ਸ਼ੇਰੇ ਪੰਜਾਬ ਵੈਨਕੂਵਰ ਦੇ ਸੀਨੀਅਰ ਹੋਸਟ ਡਾ ਜਸਬੀਰ ਸਿੰਘ ਰੋਮਾਣਾ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ  ਸ੍ਰੀਮਤੀ ਬਲਬੀਰ ਕੌਰ ਰੋਮਾਣਾ (ਸੁਪਤਨੀ ਸ ਮਹਿੰਦਰ ਸਿੰਘ ਰੋਮਾਣਾ)  ਪੰਜਾਬ ਵਿਚ 15 ਜਨਵਰੀ ਨੂੰ ਅਚਾਨਕ ਸਵਰਗ ਸਿਧਾਰ ਗਏ। ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਸਹਿਜਪਾਠ ਦੇ ਭੋਗ ਮਿਤੀ 25 ਜਨਵਰੀ…

Read More

ਆਈ.ਐਸ.ਯੂ. ਫਾਉਂਡੇਸ਼ਨ ਨੇ ਸਾਲਾਨਾ ਜਨਰਲ ਮੀਟਿੰਗ ਮੌਕੇ ਲੋਹੜੀ ਦਾ ਤਿਉਹਾਰ ਮਨਾਇਆ

ਸਰੀ, 23 ਜਨਵਰੀ (ਹਰਦਮ ਮਾਨ)-ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਫਾਉਂਡੇਸ਼ਨ ਵੱਲੋਂ ਬੀਤੇ ਦਿਨੀਂ ਆਪਣੀ ਸਾਲਾਨਾ ਜਨਰਲ ਮੀਟਿੰਗ ਮੌਕੇ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਿਲ ਹੋਏ। ਇੰਪਾਇਰ ਬੈਂਕੁਇਹਾਅਸਸਰੀ ਵਿਚ ਹੋਏ ਇਸ ਪ੍ਰੋਗਰਾਮ ਵਿੱਚ ਰਜਨੀਸ਼ ਕੌਰ, ਜੋਬਨਪ੍ਰੀਤ ਸਿੰਘ। ਲਵਪ੍ਰੀਤ ਕੌਰ, ਨਵਜੋਤ ਗਿੱਲ, ਜਸਵਿੰਦਰ ਚਾਹਲ ਅਤੇ ਸ਼ੇਹਨੂਰ ਰੰਧਾਵਾ ਨੇ ਵੱਖ-ਵੱਖ ਮਨੋਰੰਜਕ ਖੇਡਾਂ…

Read More

ਗੁ. ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

  * ਭਾਰਤੀ ਦੂਤਾਵਾਸ ਰੋਮ ਦੇ ਉੱਚ ਅਧਿਕਾਰੀ ਨੇ ਕੀਤੀ ਪਰਿਵਾਰ ਸਮੇਤ ਸ਼ਮੂਲੀਅਤ * ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸਿੰਘ ਸਭਾ ਅਪ੍ਰੀਲੀਆ ਵਿਖੇ ਪੋਂਹ ਮਹੀਨੇ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦਿਆ ਵਿਸ਼ੇਸ਼ ਤੌਰ ਤੇ ਲੜੀਵਾਰ 40 ਸ੍ਰੀ ਸੁਖਮਨੀ ਸਾਹਿਬ ਜੀ ਜੇ ਜਾਪਾਂ ਦੀ…

Read More

ਆਯੁਧਿਆ ਵਿਚ ਰਾਮ ਲੱਲਾ ਦੀ ਮੂਰਤੀ ਸਥਾਪਨਾ ਤੇ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਕ ਪਲ

ਅਯੁੱਧਿਆ ( ਗੂਗਲ ਸਰੋਤ)-ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ ਨਗਰੀ ਵਿਚ ਨਵ ਨਿਰਮਤ ਵਿਸ਼ਾਲ ਰਾਮ ਮੰਦਰ ਦੇ ਗਰਭ ਗ੍ਰਹਿ ’ਚ ਰਾਮ ਲੱਲਾ ਦੇ ਨਵੇਂ ਸਰੂਪ ਦੀ ਸਥਾਪਨਾ ਉਪਰੰਤ ਭਾਰੀ ਗਿਣਤੀ ਵਿਚ ਸ਼ਰਧਾਲੂਆਂ ਦੀ ਹਾਜ਼ਰੀ ’ਚ ਪ੍ਰਾਣ ਪ੍ਰਤਿਸ਼ਠਾ ਹੋਈ । ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਫ਼ੌਜ ਦੇ ਹੈਲੀਕਾਪਟਰਾਂ ਨੇ ਨਵੇਂ ਬਣੇ ਰਾਮ ਜਨਮਭੂਮੀ ਮੰਦਰ ’ਤੇ ਫੁੱਲਾਂ ਦੀ…

Read More

ਇਟਲੀ ਚ, ਫੈਕਟਰੀ ‘ਚੋਂ ਕੱਢੇ 60 ਪੰਜਾਬੀ ਕਾਮੇ ਪਿਛਲੇ 96 ਦਿਨਾਂ ਤੋਂ ਧਰਨੇ ਤੇ 

* ਇਟਾਲੀਅਨ ਸੰਸਥਾ ਆਰਚੀ ਵੱਲੋਂ ਫੈਕਟਰੀ ਵਿਖੇ ਪਹੁੰਚ ਕੇ ਵੀਰਾਂ ਲਈ ਤਿਆਰ ਕੀਤਾ ਗਿਆ ਦੁਪਹਿਰ ਦਾ ਖਾਣਾ *  ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਕਰੇਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੂਸ ਮੀਟ ਦੀ ਫੈਕਟਰੀ ਵਿੱਚੋਂ 60 ਪੰਜਾਬੀ ਕਾਮਿਆਂ ਨੂੰ ਕੱਢ ਦਿੱਤਾ ਗਿਆ ਸੀ। ਜਿਸ ਦੇ ਰੋਸ ਵਜੋਂ ਉਹ ਕਾਮੇ ਪਿਛਲੇ ਤਕਰੀਬਨ 96 ਦਿਨਾਂ ਤੋਂ…

Read More

ਹੜਤਾਲ ਕਾਰਨ ਮੈਟਰੋ ਵੈਨਕੂਵਰ ਖੇਤਰ ਵਿਚ ਬੱਸ ਸੇਵਾ ਮੁਕੰਮਲ ਠੱਪ ਰਹੀ

ਤਿੰਨ ਲੱਖ ਤੋਂ ਵਧੇਰੇ ਕੰਮਕਾਜੀ ਲੋਕ, ਵਿਦਿਆਰਥੀ ਅਤੇ ਆਮ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ- ਹਰਦਮ ਮਾਨ ਸਰੀ, 22 ਜਨਵਰੀ 2024-ਕੋਸਟ ਮਾਊਂਟੇਨ ਬੱਸ ਕੰਪਨੀ ਦੇ ਯੂਨੀਅਨ ਦੇ ਹੜਤਾਲ ਕਾਰਨ ਅੱਜ ਮੈਟਰੋ ਵੈਨਕੂਵਰ ਖੇਤਰ ਵਿੱਚ ਬੱਸ ਸੇਵਾ ਪੂਰੀ ਤਰ੍ਹਾਂ ਠੱਪ ਰਹੀ ਜਿਸ ਕਾਰਨ ਹਰ ਰੋਜ਼ ਸਫਰ ਕਰਨ ਵਾਲੇ 3 ਲੱਖ ਤੋਂ ਵਧੇਰੇ ਕੰਮਕਾਜੀ ਲੋਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ…

Read More