
ਪ੍ਰਸਿਧ ਪੰਜਾਬੀ ਕਵੀ ਸੁਰਜੀਤ ਪਾਤਰ ਦਾ ਸਦੀਵੀ ਵਿਛੋੜਾ
ਜਲੰਧਰ ( ਦੇ ਪ੍ਰ ਬਿ)-ਪੰਜਾਬੀ ਦੇ ਨਾਮਵਰ ਕਵੀ ਸੁਰਜੀਤ ਪਾਤਰ ਦੇ ਦੁਖਦਾਈ ਵਿਛੋੜੇ ਦੀ ਖਬਰ ਹੈ। ਉਹ ਚੰਗੇ ਭਲੇ ਰਾਤ ਨੂੰ ਲੁਧਿਆਣਾ ਵਿਖੇ ਆਪਣੇ ਘਰ ਸੁੱਤੇ ਸਨ ਪਰ ਸਵੇਰ ਨੂੰ ਉਠੇ ਨਹੀਂ ਸਕੇ। ਉਹ 79 ਸਾਲ ਦੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਨੇ…