Headlines

S.S. Chohla

ਟਰੂਡੋ ਸਰਕਾਰ ਵਲੋਂ ਸੂਬਿਆਂ ਨੂੰ ਹੈਲਥ ਕੇਅਰ ਲਈ 46 ਬਿਲੀਅਨ ਡਾਲਰ ਦੀ ਪੇਸ਼ਕਸ਼

ਓਟਵਾ- ਫੈਡਰਲ ਸਰਕਾਰ ਨੇ ਪ੍ਰੀਮੀਅਰਾਂ ਨੂੰ ਹੈਲਥ ਕੇਅਰ ਲਈ ਅਗਲੇ 10 ਸਾਲਾਂ ਵਿੱਚ $46-ਬਿਲੀਅਨ ਦੀ ਪੇਸ਼ਕਸ਼ ਕੀਤੀ ਹੈ ਜਦੋਂਕਿ ਪ੍ਰੀਮੀਅਰ ਵਲੋ ਪ੍ਰਤੀ ਸਾਲ $28-ਬਿਲੀਅਨ ਦੀ ਮੰਗ ਕੀਤੀ ਜਾ ਰਹੀ ਹੈ। ਇਥੇ ਪ੍ਰਧਾਨ ਮੰਤਰੀ ਦੀ ਪ੍ਰੀਮੀਅਰਾਂ ਨਾਲ ਮੀਟਿੰਗ ਦੌਰਾਨ ਉਕਤ ਪੇਸ਼ਕਸ਼ ਕਰਦਿਆਂ ਕਿਹਾ ਗਿਆ ਕਿ ਅਗਲੇ ਦਹਾਕੇ ਦੌਰਾਨ, ਫੈਡਰਲ ਫੰਡ ਦਾ ਅੱਧਾ ਹਿੱਸਾ ਕੈਨੇਡਾ ਹੈਲਥ ਟ੍ਰਾਂਸਫਰ…

Read More

ਪੱਤਰਕਾਰ ਗੌਰੀ ਲੰਕੇਸ਼ ਦੇ ਜਨਮ ਦਿਨ ਮੌਕੇ ਸਰੀ ਵਿਚ ਬੀਬੀਸੀ ਡਾਕੂਮੈਂਟਰੀ ਦਿਖਾਈ ਗਈ

ਸਰੀ( ਦੇ ਪ੍ਰ ਬਿ)- ਕੈਨੇਡਾ ਦੇ ਆਨਲਾਈਨ ਪਰਚੇ ‘ਰੈਡੀਕਲ ਦੇਸੀ’ ਵਲੋਂ ਬੀਬੀਸੀ ਦੀ ਦੋ ਐਪੀਸੋਡ ਵਿਚ ਤਿਆਰ ਕੀਤੀ ਦਸਤਾਵੇਜ਼ੀ ਫਿਲਮ ‘ਇੰਡੀਆ: ਦਿ ਮੋਦੀ ਕੁਐਸਚਨ’ ਸਰੀ ਸਥਿਤ ਸਟਰਾਬੈਰੀ ਹਿੱਲ ਲਾਏਬ੍ਰੇਰੀ ਵਿਖੇ ਦਿਖਾਈ ਗਈ। ਇਸ ਦਸਤਾਵੇਜ਼ੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਢੰਗ-ਤਰੀਕਿਆਂ, ਖਾਸਕਰ 2002 ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ (ਜਦੋਂ ਉਹ ਉੱਥੇ ਮੁੱਖ…

Read More

ਤੁਰਕੀ ਤੇ ਸੀਰੀਆ ਤੇ ਭੁਚਾਲ ਕਾਰਣ ਹਜ਼ਾਰਾਂ ਲੋਕਾਂ ਦੀ ਮੌਤ

ਤੁਰਕੀ- ਤੁਰਕੀ ਅਤੇ ਸੀਰੀਆ ਵਿਚ ਇਕ ਭਾਰੀ ਭੁਚਾਲ ਕਾਰਣ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਤੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਹੈ। ਇਹ ਭੁਚਾਲ 7.8 ਤੀਬਰਤਾ ਦੀ ਗਤੀ ਤੇ ਦਰਜ ਕੀਤਾ ਗਿਆ। ਇਸ ਦੌਰਾਨ 3,400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਹਜ਼ਾਰਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।…

Read More

ਗੁਰੂ ਨਾਨਕ ਫੂਡ ਬੈਂਕ ਵਲੋਂ ਨਵੇਂ ਇਮੀਗ੍ਰਾਂਟਸ ਲਈ ਓਰੀਐਂਟੇਸ਼ਨ ਕੋਰਸ 12 ਫਰਵਰੀ ਤੋਂ

ਫੋਨ ਨੰਬਰ 604-580-1313 ‘ਤੇ ਕਾਲ ਕਰੋ  ਜਾਂ ਸਾਡੀ ਵੈੱਬਸਾਈਟ www.gnfb.ca ਰਜਿਸਟਰ ਕਰੋ- ਸਰੀ ( ਦੇ ਪ੍ਰ ਬਿ)- ਗੁਰੂ ਨਾਨਕ ਫੂਡ ਬੈਂਕ ਵਲੋਂ ਕੈਨੇਡਾ ਆਉਣ ਵਾਲੇ ਇਮੀਗਰਾਂਟਸ ਅਤੇ ਕੌਮਾਂਤਰੀ ਵਿਦਿਆਰਥੀਆਂ ਲਈ ਇਕ ਓਰੀਐੰੰਟੇਸ਼ਨ ਕੋਰਸ ਸੈਸ਼ਨ 12 ਫਰਵਰੀ, 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਫੂਡ ਬੈਂਕ ਦੇ ਸੈਕਟਰੀ ਨੀਰਜ ਵਾਲੀਆ ਵਲੋ  ਇਥੇ ਜਾਰੀ ਇਕ ਪ੍ਰੈਸ ਜਾਣਕਾਰੀ…

Read More

ਜਦੋਂ ਧਾਰਮਿਕ ਕਮੇਟੀ ਦੀ ਚੋਣ ਸੁਰੱਖਿਆ ਗਾਰਡਾਂ ਦੀ ਨਿਗਰਾਨੀ ਹੇਠ ਹੋਈ…

ਐਬਟਸਫੋਰਡ (ਦੇ ਪ੍ਰ ਬਿ)- ਬੀਤੇ ਦਿਨ ਇਕ ਸਥਾਨਕ ਗੁਰਦੁਆਰਾ ਸਾਹਿਬ ਵਿਚ ਇਕ ਸਹਾਇਕ ਧਾਰਮਿਕ ਕਮੇਟੀ ਦੀ ਚੋਣ ਸੁਰੱਖਿਆ ਗਾਰਡ ਤਾਇਨਾਤ ਕਰਕੇ ਮੁਕੰਮਲ ਕਰਵਾਈ ਗਈ। ਪ੍ਰਬੰਧਕਾਂ ਵੱਲੋ ਮੁੱਖ ਦਰਬਾਰ ਹਾਲ ਵਿਚ ਕਰਵਾਈ ਗਈ ਇਸ ਚੋਣ ਦੌਰਾਨ ਜਿਥੇ ਸੁਰੱਖਿਆ ਗਾਰਡ ਹਾਜ਼ਰੀਨ ਮੈਂਬਰਾਂ ਵਿਚਾਲੇ ਤਕਰਾਰਬਾਜ਼ੀ ਦੌਰਾਨ ਉਹਨਾਂ ਨੂੰ ਸ਼ਾਂਤ ਕਰਦੇ ਨਜ਼ਰ ਆਏ , ਉਥੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ…

Read More

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ

ਪ੍ਰਧਾਨ, ਉਪ ਪ੍ਰਧਾਨ, ਸੈਕਟਰੀ, ਖਜ਼ਾਨਚੀ ਸਮੇਤ 13 ਅਹੁਦੇਦਾਰਾਂ ਦੀ ਹੋਵੇਗੀ ਚੋਣ- ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ 5 ਮਾਰਚ ਨੂੰ ਹੋਣ ਜਾ ਰਹੀ ਚੋਣ ਲਈ ਬੀਤੇ ਦਿਨ ਵੱਖ-ਵੱਖ ਉਮੀਦਵਾਰਾਂ ਵਲੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ, ਉਪ ਪ੍ਰਧਾਨ, ਸੈਕਟਰੀ, ਰਿਕਾਰਡ ਸੈਕਟਰੀ, ਖਜਾਨਚੀ, ਸਹਾਇਕ ਖਜਾਨਚੀ…

Read More

ਸਰੀ ਦੇ ਲੇਖਕਾਂ ਨੇ ਸ਼ਾਇਰ ਦਰਸ਼ਨ ਬੁੱਟਰ ਨੂੰ ਇਪਸਾ ਐਵਾਰਡ ਮਿਲਣ ‘ਤੇ ਦਿੱਤੀਆਂ ਵਧਾਈਆਂ

ਸਰੀ 6 ਫਰਵਰੀ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਅਤੇ ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਸ਼ਰੋਮਣੀ ਪੰਜਾਬੀ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੂੰ ਇਪਸਾ ਵੱਲੋਂ ਸੱਤਵਾਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਦਰਸ਼ਨ ਬੁੱਟਰ ਨੂੰ ਮੁਬਾਰਕਬਾਦ ਦਿੱਤੀ ਹੈ। ਵੱਖ ਵੱਖ ਬਿਆਨਾਂ ਰਾਹੀਂ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ…

Read More

 ਸਬਾਊਦੀਆ ਵਿਖੇ ਧੂਮ-ਧਾਮ ਨਾਲ ਮਨਾਇਆ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਪੁਰਬ

ਰੋਮ ਇਟਲੀ (ਗੁਰਸ਼ਰਨ ਸਿੰਘ ਸਿਆਣ)- ਜੱਗ ਫੁੱਲਵਾੜੀ ਦਾ ਉਹ ਮਾਲੀ ਆ ਗਿਆ,ਸਾਰਿਆਂ ਦਾ ਬਣਕੇ ਉਹ ਵਾਲੀ ਆ ਗਿਆ ,ਸਾਨੂੰ ਉਨੱਤੀ ਦੇ ਰਾਹੇ ਪਾ ਗਿਆ ਦਿਓ ਨੀਂ ਵਧਾਈਆਂ ਸਈਓ ਰਲ ਮਿਲਕੇ ,ਗੁਰੂ ਰਵਿਦਾਸ ਜੱਗ ਉੱਤੇ ਆ ਗਿਆ ,ਕਾਂਸ਼ੀ ਵਿੱਚ ਚੰਨ ਚੜ੍ਹਿਆ ਮਾਤਾ ਕਲਸਾ ਨੂੰ ਮਿਲਣ ਵਧਾਈਆਂ ,ਤੇ ਸਾਨੂੰ ਗਿੱਦੜੋਂ ਸ਼ੇਰ ਬਣਾਇਆ ਸਾਡੇ ਸਤਿਗੁਰੂ ਨੇ ਆਢਾ ਮਨੂੰਬਾਦ…

Read More

ਜੰਡਿਆਲੀ ਕਬੱਡੀ ਕੱਪ ਦਾ ਪੋਸਟਰ ਜਾਰੀ

ਸ਼ਹੀਦ ਰਜੇਸ਼ ਕੁਮਾਰ, ਨਵਜੋਤ ਸਿੰਘ ਨਿੰਮਾ ਅਤੇ ਰਣਯੋਧ ਸਿੰਘ ਯੋਧਾ ਦੀ ਯਾਦ ਨੂੰ ਸਮਰਪਿਤ ਹੋਵੇਗਾ ਕਬੱਡੀ ਕੱਪ- ਸਰੀ 6 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ)- ਲੁਧਿਆਣਾ -ਚੰਡੀਗੜ੍ਹ ਰੋਡ ਤੇ ਲੁਧਿਆਣਾ ਤੋਂ ਦਸ ਕੁ ਕਿਲੋਮੀਟਰ ਦੂਰ ਪੈਂਦੇ ਪਿੰਡ ਜੰਡਿਆਲੀ ਵਿਖੇ ਐਨ ਆਰ ਆਈ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਰਜੇਸ਼ ਕੁਮਾਰ, ਨਵਜੋਤ ਸਿੰਘ ਨਿੰਮਾ ਅਤੇ ਰਣਯੋਧ…

Read More

ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਨੇ ਲੋਕਾਂ ਦਾ ਜਿਊਣਾ ਦੁਭਰ ਕੀਤਾ- ਜਸਰਾਜ ਹੱਲਣ

ਓਟਵਾ- ਕੈਲਗਰੀ ਤੋ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ ਨੇ ਸਪੀਕਰ ਨੂੰ ਸੰਬੋਧਨ ਕਰਦਿਆਂ ਲਿਬਰਲ ਸਰਕਾਰ ਦੀਆਂ ਪਿਛਲੇ 8 ਸਾਲ ਤੋ ਅਸਫਲ ਨੀਤੀਆਂ ਕਾਰਮ ਲੋਕਾਂ ਨੂੰ ਪੈ ਰਹੀ ਮਹਿੰਗਾਈ ਦੀ ਮਾਰ, ਉਚ ਵਿਆਜ ਦਰਾਂ  ਅਤੇ ਮੌਰਗੇਜ਼ ਦਰਾਂ ਵਿਚ ਵਾਧੇ ਉਪਰ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਲਗਾਤਰਾ ਵਿਆਜ ਦਰਾਂ ਤੇ ਮੌਰਗੇਜ਼ ਦਰਾਂ ਵਿਚ ਵਾਧੇ ਕਾਰਣ…

Read More