Headlines

S.S. Chohla

ਰਾਵਲਪਿੰਡੀ (ਪਾਕਿਸਤਾਨ) ਵਿਖੇ ਅੰਤਰ-ਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਦਾ ਸਨਮਾਨ

ਸਰੀ, 2 ਅਪ੍ਰੈਲ (ਹਰਦਮ ਮਾਨ)- ਪੋਠੋਹਾਰ ਇਲਾਕੇ ਦੀ ਨਾਮਵਰ ਸਮਾਜਿਕ ਸੰਸਥਾ ‘ਗੱਖੜ ਫੈਡਰੇਸਨ’ ਵੱਲੋਂ ਗੌਲਫ ਕੱਲਬ ਰਾਵਲਪਿੰਡੀ ਵਿਖੇ ਕਰਵਾਏ ਗਏ ਇਕ ਸਮਾਰੋਹ ਵਿਚ ਸਰੀ ਨਿਵਾਸੀ ਅੰਤਰ-ਰਾਸ਼ਟਰੀ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੂੰ ਉਨ੍ਹਾਂ ਦੀਆਂ ਵਿਸ਼ਵ ਭਰ ਵਿਚ ਖੇਡ ਅਤੇ ਸਮਾਜ ਸੇਵਾਵਾਂ ਲਈ ਉਚੇਚਾ ਸਨਮਾਨ ਦਿੱਤਾ ਗਿਆ। ਇਸ ਸਮਾਗਮ ਵਿਚ ਗੱਖੜ ਭਾਈਚਾਰੇ ਦੀਆਂ 35 ਤੋਂ ਵੱਧ ਨਾਮਵਰ ਸ਼ਖਸੀਅਤਾਂ ਨੇ ਹਿੱਸਾ ਲਿਆ। ਪਾਕਿਸਤਾਨੀ ਫੌਜ ਅਤੇ ਏਅਰਫੋਰਸ ਦੇ ਵੱਡੇ…

Read More

ਸਰੀ ‘ਚ ਕ੍ਰਿਸ਼ਨ ਭਨੋਟ ਦਾ ਗ਼ਜ਼ਲ ਸੰਗ੍ਰਿਹ ‘ਗਹਿਰੇ ਪਾਣੀਆਂ ਵਿਚ’ ਅਤੇ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’ ਰਿਲੀਜ਼

ਸਰੀ, 2 ਅਪ੍ਰੈਲ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨ ਨਿਊਟਨ ਲਾਇਬਰੇਰੀ ਵਿਚ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਦੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦਾ ਗ਼ਜ਼ਲ ਸੰਗ੍ਰਹਿ ‘ਗਹਿਰੇ ਪਾਣੀਆਂ ਵਿਚ’ ਅਤੇ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’ ਲੋਕ ਅਰਪਣ ਕੀਤੇ ਗਏ ਅਤੇ ਇਨ੍ਹਾਂ ਦੋਹਾਂ ਪੁਸਤਕਾਂ ਉੱਪਰ ਵਿਚਾਰ ਚਰਚਾ ਹੋਈ। ਇਸ ਸਮਾਗਮ ਦੀ ਪ੍ਰਧਾਨ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਡਾ. ਪਿਰਥੀਪਾਲ…

Read More

ਕਿਊਬਿਕ ਨੇੜੇ ਦਲਦਲੀ ਇਲਾਕੇ ਵਿੱਚੋਂ ਮਿਲੀਆਂ 6 ਲਾਸ਼ਾਂ

ਕਿਊਬਿਕ-ਐਕਵੇਸੇਜ਼ਨ, ਕਿਊਬਿਕ ਨੇੜੇ ਵੀਰਵਾਰ ਦੁਪਹਿਰ ਨੂੰ ਦਲਦਲੀ ਇਲਾਕੇ ਵਿੱਚ ਮਿਲੀਆਂ ਛੇ ਵਿਅਕਤੀਆਂ ਦੀਆਂ ਲਾਸ਼ਾਂ ਦੇ ਮਾਮਲੇ ਦੀ ਐਕਵੇਸੇਜ਼ਨ ਮੋਹਾਕ ਪੁਲਿਸ ਸਰਵਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਐਕਵੇਸੇਜ਼ਨ, ਅਮਰੀਕੀ ਸਰਹੱਦ ਦੇ ਕਾਫੀ ਨੇੜੇ ਸਥਿਤ ਹੈ। ਪੁਲਿਸ ਨੇ ਦੱਸਿਆ ਕਿ ਪਹਿਲੀ ਲਾਸ਼ ਸ਼ਾਮੀਂ 5:00 ਵਜੇ ਮਿਲੀ। ਉਨ੍ਹਾਂ ਦੱਸਿਆ ਕਿ ਮਰੀਨ ਯੂਨਿਟ ਵੱਲੋਂ ਕੋਸਟ ਗਾਰਡ ਤੇ ਦ…

Read More

ਅਮਰੀਕਾ: ਤੂਫਾਨ ਨੇ ਅਰਕਨਸਾਸ ਤੇ ਇਲੀਨੌਇਸ ’ਚ ਤਬਾਹੀ ਮਚਾਈ; ਚਾਰ ਮੌਤਾਂ, ਕਈ ਜ਼ਖ਼ਮੀ

ਲਿਟਿਲ ਰੌਕ-ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਅਰਕਨਸਾਸ ਅਤੇ ਇਲੀਨੌਇਸ ਵਿੱਚ ਤੂਫਾਨ ਨਾਲ ਹੋਈ ਤਬਾਹੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਇਸ ਤੂਫਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਾਉਣ, ਵਾਹਨਾਂ ਦੇ ਪਲਟਣ ਅਤੇ ਦਰੱਖਤ ਡਿੱਗਣ ਦੀਆਂ ਖਬਰਾਂ ਹਨ। ਲਿਟਲ ਰੌਕ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 24 ਤੋਂ…

Read More

ਕਿਸ਼ਤੀ ਹਾਦਸਾ: ਕੈਨੇਡਾ ਦੀ ਸਰਹੱਦ ਨੇੜੇ ਮ੍ਰਿਤਕ ਮਿਲੇ 8 ਪਰਵਾਸੀਆਂ ਵਿੱਚ ਭਾਰਤੀ ਵੀ ਸ਼ਾਮਲ

ਟੋਰਾਂਟੋ-ਕੈਨੇਡਿਆਈ ਪੁਲੀਸ ਦੋ ਹੋਰ ਪਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਿਹੜੇ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਸੇਂਟ ਲਾਰੈਂਸ ਨਦੀ ਵਿੱਚ ਡੁੱਬ ਗਏ ਸਨ। ਪੁਲੀਸ ਨੇ ਦੱਸਿਆ ਕਿ ਵੀਰਵਾਰ ਨੂੰ ਪਰਵਾਸੀਆਂ ਨਾਲ ਭਰੀ ਕਿਸ਼ਤੀ ਦੇ ਪਲਟਣ ਦੀ ਘਟਨਾ ਵਿੱਚ ਮ੍ਰਿਤਕਾਂ ਦੀ ਗਿਣਤੀ ਅੱਠ ਹੋ ਗਈ ਹੈ, ਜਿਸ…

Read More

ਟਰੰਪ ਨੇ ਦਾਨ ’ਚ 40 ਲੱਖ ਡਾਲਰ ਇਕੱਠੇ ਕੀਤੇ

ਵਾਸ਼ਿੰਗਟਨ-ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੇ ਚੋਣ ਪ੍ਰਚਾਰ ਦੌਰਾਨ 2016 ’ਚ ਇਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਮਾਮਲੇ ’ਚ ਡੋਨਲਡ ਟਰੰਪ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੇ ਜਾਣ ਮਗਰੋਂ ਸਾਬਕਾ ਰਾਸ਼ਟਰਪਤੀ ਨੇ 24 ਘੰਟਿਆਂ ’ਚ 40 ਲੱਖ ਡਾਲਰ ਤੋਂ ਵਧ ਦੀ ਰਕਮ ਇਕੱਤਰ ਕੀਤੀ ਹੈ। ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਲਈ ਇਸ…

Read More

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਰੋਮ, 2 ਅਪਰੈਲ-ਇਟਲੀ ’ਚ ਜਲਦ ਹੀ ਸਰਕਾਰੀ ਕੰਮਾਂ ਲਈ ਅੰਗਰੇਜ਼ੀ ’ਤੇ ਪਾਬੰਦੀ ਲੱਗਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਪਾਰਟੀ ਨੇ ਸੰਸਦ ’ਚ ਅੰਗਰੇਜ਼ੀ ਸਮੇਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਵਿਰੁੱਧ ਬਿੱਲ ਪੇਸ਼ ਕੀਤਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਦੀ ਉਲੰਘਣਾ ਕਰਨ ’ਤੇ 1 ਲੱਖ ਯੂਰੋ (89 ਲੱਖ 33 ਹਜ਼ਾਰ…

Read More

ਦੇਸ਼ ਦੀ ਤਰੱਕੀ ’ਚ ਸਿੱਖਾਂ ਦਾ ਅਹਿਮ ਯੋਗਦਾਨ: ਖੱਟਰ

ਨਵੀਂ ਦਿੱਲੀ, 1 ਅਪਰੈਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੇ ਇੱਕ ਸਮਾਗਮ ਦੌਰਾਨ ਡਾ. ਪ੍ਰਭਲੀਨ ਦੀ ਲਿਖੀ ‘ਸਿੱਖ ਬਿਜ਼ਨਸ ਲੀਡਰਜ਼ ਆਫ਼ ਇੰਡੀਆ’ ਕੌਫੀ ਟੇਬਲ ਬੁੱਕ ਰਿਲੀਜ਼ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਉੱਦਮੀਆਂ ਨੂੰ ਹਰਿਆਣਾ ਵਿੱਚ ਸਨਅਤ ਲਗਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹਰਿਆਣਾ ਵਿੱਚ…

Read More

ਪ੍ਰਧਾਨ ਮੰਤਰੀ ਦਾ ਸਿੱਖਿਅਤ ਹੋਣਾ ਜ਼ਰੂਰੀ: ਕੇਜਰੀਵਾਲ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 1 ਅਪਰੈਲ ਗੁਜਰਾਤ ਹਾਈ ਕੋਰਟ ਵੱਲੋਂ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ’ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 21ਵੀਂ ਸਦੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਪੜ੍ਹੇ-ਲਿਖੇ ਹੁੰਦੇ ਤਾਂ ਦੇਸ਼ ਵਿੱਚ ਨੋਟਬੰਦੀ ਨਾ ਹੁੰਦੀ, ਜੀਐੱਸਟੀ…

Read More

ਦੇਸ਼ ਵਿਚ ਚੌਵੀ ਘੰਟਿਆਂ ਵਿੱਚ 3824 ਨਵੇਂ ਕੇਸ

ਨਵੀਂ ਦਿੱਲੀ-ਦੇਸ਼ ਦੇ ਕਈ ਖੇਤਰਾਂ ਵਿਚ ਕਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ। ਇਥੇ ਕਰੋਨਾ ਦੇ ਨਵੇਂ 3824 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਵਲੋਂ ਦਿੱਤੀ ਗਈ। ਸਿਹਤ ਵਿਭਾਗ ਨੇ ਲੋਕਾਂ ਨੂੰ ਇਹਤਿਹਾਤ ਵਰਤਣ ਦੀ ਵੀ ਸਲਾਹ ਦਿੱਤੀ ਹੈ।

Read More