Headlines

S.S. Chohla

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਦੀ ਚੋਣ-ਹਰਮੇਲ ਸਿੰਘ ਤੂਰ ਪ੍ਰਧਾਨ ਬਣੇ

ਐਡਮਿੰਟਨ ( ਗੁਰਪ੍ਰੀਤ ਸਿੰਘ)- ਅੱਜ ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਨਵੀ ਚੋਣ ਮੁਤਾਬਿਕ ਸ ਹਰਮੇਲ ਸਿੰਘ ਤੂਰ ਪ੍ਰਧਾਨ, ਹਰਪਾਲ ਸਿੰਘ ਗਰੇਵਾਲ ਉਪ ਪ੍ਰਧਾਨ,ਹਰਬੀਰ ਸਿੰਘ ਸੰਧੂ ਖਚਾਨਚੀ, ਨਛੱਤਰ ਸਿੰਘ ਮਾਨ ਸਹਾਇਕ ਖਜ਼ਾਨਚੀ, ਮਨਬੀਰ ਸਿੰਘ ਗਿੱਲ ਸਕੱਤਰ, ਸੁਖਦੇਵ ਸਿੰਘ ਬੈਨੀਪਾਲ ਸਹਾਇਕ ਸਕੱਤਰ ਅਤੇ ਸਤਨਾਮ ਸਿੰਘ ਥਿੰਦ, ਰਣਜੀਤ ਸਿੰਘ…

Read More

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਨਵੀਂ ਕਮੇਟੀ ਨੇ ਸ਼ੁਕਰਾਨਾ ਦਿਵਸ ਮਨਾਇਆ

ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ-ਨਵੀਂ ਕਮੇਟੀ ਵਲੋਂ ਜਨਰਲ ਇਜਲਾਸ ਕਰਵਾਉਣ ਦਾ ਐਲਾਨ- ਐਬਟਸਫੋਰਡ ( ਦੇ ਪ੍ਰ ਬਿ)- ਅੱਜ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਨਵੀਂ ਚੁਣੀ ਗਈ ਪ੍ਰਬੰਧਕੀ ਕਮੇਟੀ ਵਲੋਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਦੇ ਕੀਰਤਨੀ ਜਥੇ ਨੇ  ਗੁਰੂ ਜੱਸ ਤੇ…

Read More

ਫਰਵਰੀ ਵਿਚ ਇਕ ਵਾਰ ਫਿਰ ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਘਟੀਆਂ

ਓਟਵਾ-ਟੈਰਾਨੇਟ-ਨੈਸ਼ਨਲ ਬੈਂਕ ਨੈਸ਼ਨਲ ਕੰਪੋਜ਼ਿਟ ਹਾਊਸ ਪ੍ਰਾਈਸ ਡਾਟਾ ਤੋਂ ਪਤਾ ਲਗਦਾ ਹੈ ਕਿ ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਜਨਵਰੀ ਤੋਂ ਫਰਵਰੀ ਵਿਚ 0.3 ਫ਼ੀਸਦੀ ਘਟੀਆਂ ਹਨ ਕਿਉਂਕਿ 11 ਪ੍ਰਮੁੱਖ ਬਾਜ਼ਾਰਾਂ ਵਿਚੋਂ 7 ਵਿਚ ਕੀਮਤਾਂ ਘਟੀਆਂ ਹਨ। ਸੂਚਕਾਂਕ ਜਿਹੜਾ ਮੁੱਖ ਕੈਨੇਡੀਅਨ ਬਾਜ਼ਾਰਾਂ ਵਿਚ ਸਿੰਗਲ ਫੈਮਿਲੀ ਘਰਾਂ ਦੀ ਰਿਪੀਟ ਵਿਕਰੀ ਨੂੰ ਟਰੈਕ ਕਰਦਾ ਹੈ ਤੋਂ ਪਤਾ ਲਗਦਾ ਹੈ…

Read More

ਇਨਾਮਾਂ ਦੇ ਅਖਾੜੇ ‘ਚ ਭਾਰਤ ਨੇ, ਪੰਜਾਬ ਨੇ, ਔਰਤਾਂ ਨੇ ਭਰਵੀਆਂ ਮੱਲਾਂ ਮਾਰੀਆਂ

  ਐਤਕੀਂ ਯਾਨੀ 95ਵੇਂ ਆਸਕਰ ਇਨਾਮ ਵੰਡ ਸਮਾਗਮ ਵਿਚ ਭਾਰਤੀਆਂ ਨੇ ਮੱਲਾਂ ਹੀ ਨਹੀਂ ਮਾਰੀਆਂ, ਇਹ ਮੱਲਾਂ ਮਾਰਦਿਆਂ, ਕਈ ‘ਜੱਗੋਂ ਤੇਰ੍ਹਵੀਆਂ’ ਵੀ ਕੀਤੀਆਂ ਹਨ। ਇਹ ਗੱਲ ਤਾਂ ਹੁਣ ਜੱਗ ਜ਼ਾਹਰ ਹੋ ਗਈ ਹੈ ਕਿ ਭਾਰਤੀ ਫ਼ਿਲਮ ਸਨਅਤ ਦੇ ਮੂੰਹ (ਰੂਹ) ਨੂੰ ਹੁਣ ਆਸਕਰ ਇਨਾਮਾਂ ਦਾ ਸੁਆਦ ਲੱਗ ਗਿਆ ਹੈ, ਜਿਸ ਦੇ ਨਤੀਜੇ ਵਜੋਂ ਇਹ ਸੰਭਵ ਹੈ…

Read More

ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਕਿੱਥੇ ਹੈ?

ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਸੁਪਨਾ ਸੀ ਕਿ ਆਜ਼ਾਦ ਹਿੰਦੋਸਤਾਨ ਵਿਚ ਅਜਿਹਾ ਨਿਆਂਪਸੰਦ ਅਤੇ ਬਰਾਬਰੀ ‘ਤੇ ਆਧਾਰਿਤ ਸਮਾਜਵਾਦੀ ਨਿਜ਼ਾਮ ਸਥਾਪਿਤ ਕੀਤਾ ਜਾਵੇ ਜਿਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਸਾਮਰਾਜ ਪੱਖੀ ਅਤੇ ਜਗੀਰਦਾਰੀ ਢਾਂਚੇ ਦਾ ਖ਼ਾਤਮਾ ਹੋਵੇ, ਹਰੇਕ ਮਨੁੱਖ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਆਸਾਨੀ ਨਾਲ ਪ੍ਰਾਪਤ ਹੋਣ, ਲੋਕ ਵਿਗਿਆਨਕ…

Read More

ਹੋਣਹਾਰ ਦਲਿਤ ਬੇਟੀ ਡਾ. ਪਾਂਪੋਸ਼ ਦੀ ਮੌਤ ਖੜੇ ਕਰ ਗਈ ਵੱਡੇ ਸਵਾਲ…

ਨਾਮ ਉਸ ਦਾ ਡਾ. ਪਾਂਪੋਸ਼ ਸੀ। ਉਹ ਜਲੰਧਰ ਦੀ ਰਹਿਣ ਵਾਲੀ ਸੀ। ਉਹ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰੀਸਰਚ, ਅੰਮ੍ਰਿਤਸਰ ਵਿਚ ਡਾਕਟਰੀ ਪੂਰੀ ਕਰਨ ਤੋਂ ਬਾਅਦ ਅਪਣੀ ਇਨਟਰਨਸ਼ਿਪ ਪੂਰੀ ਕਰ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹ ਅਪਣੀ ਡਾਕਟਰੀ ਮੁਕੰਮਲ ਕਰਕੇ ਮਨੁੱਖਤਾ ਦੀ ਸੇਵਾ ਕਰਦੀ, ਉਸ ਨੂੰ ਅਪਣੀ ਹੀ ਜ਼ਿੰਦਗੀ ਸਮਾਪਤ…

Read More

“ਭਾਰਤ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਸਮੇਂ ਦੀ ਲੋੜ”

ਪਿਛੇ ਜਿਹੇ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪੰਜਾਬ ਵਿੱਚ ਅੰਧਵਿਸ਼ਵਾਸ ਖ਼ਿਲਾਫ਼ ਕਾਨੂੰਨ ਬਣਾਉਣ ਲਈ ਪੰਜਾਬ ਦੇ ਸਾਰੇ ਐਮ ਐਲ ਏਜ ਨੂੰ ਮੰਗ ਪੱਤਰ ਸੌਂਪੇ ਗਏ ਪਰ ਸਵਾਲ ਪੈਦਾ ਹੁੰਦਾ ਹੈ ਕਿ ਭਾਰਤ ਅਤੇ ਸੂਬੇ ਦੀਆਂ ਸਰਕਾਰਾਂ ਇਸ ਮੁੱਦੇ ਤੇ ਕਿਨੀਆਂ ਕੁ ਗੰਭੀਰ ਹਨ।  ਮਹਾਰਾਸ਼ਟਰ ਵਿੱਚ ਪਿਛਲੇ ਸਾਲ ਤਰਕਸ਼ੀਲ ਆਗੂ ਅਤੇ ਅੰਧ ਸ਼ਰਧਾ ਨਿਰਮੂਲਣ ਸਮਿਤੀ ਦੇ ਸੰਸਥਾਪਕ…

Read More

ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 5 ਅਪਰੈਲ ਤੱਕ ਟਲੀ

ਨਵੀਂ ਦਿੱਲੀ-ਮਨੀ ਲਾਂਡਰਿੰਗ ਕੇਸ ਵਿਚ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦਿੱਲੀ ਦੀ ਅਦਾਲਤ ਨੇ 5 ਅਪਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਆਬਕਾਰੀ ਨੀਤੀ ਮਾਮਲੇ ਨਾਲ ਜੁੜੇ ਕੇਸ ਵਿਚ ਈਡੀ ਨੇ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਜ਼ਮਾਨਤ ਅਰਜ਼ੀ ’ਤੇ ਈਡੀ ਦੇ ਹਲਫ਼ਨਾਮੇ ਦਾ ਜਵਾਬ ਦੇਣ ਲਈ ਸਿਸੋਦੀਆ ਦੇ ਵਕੀਲ ਨੇ ਸਮਾਂ ਮੰਗਿਆ।…

Read More

ਸਿਆਸੀ ਪਾਰਟੀਆਂ ਨੇ ਭਾਰਤੀ ਭਾਸ਼ਾਵਾਂ ’ਤੇ ਸਿਰਫ਼ ‘ਸਿਆਸਤ’ ਕੀਤੀ: ਮੋਦੀ

ਚਿੱਕਾਬੱਲਪੁਰਾ (ਕਰਨਾਟਕ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਨਿਸ਼ਾਨਾ ’ਤੇ ਲਿਆ, ਜੋ ਭਾਰਤੀ ਭਾਸ਼ਾਵਾਂ ਦੇ ਮਾਮਲੇ ਵਿੱਚ ਸਿਰਫ਼ ‘ਸਿਆਸਤ’ ਕਰਦੀਆਂ ਹਨ, ਪਰ ਉਨ੍ਹਾਂ ਲਈ ਕਰਦੀਆਂ ਕੁੱਝ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪਿੰਡਾਂ, ਗ਼ਰੀਬਾਂ ਅਤੇ ਪੱਛੜੇ ਵਰਗਾਂ ਦੇ ਪਰਿਵਾਰਾਂ ਵਿੱਚੋਂ ਆਉਣ ਵਾਲੇ ਵਿਦਿਆਰਥੀ ਡਾਕਟਰ ਜਾਂ ਇੰਜਨੀਅਰ ਬਣਨ।…

Read More