
ਨਾਮਵਰ ਪੰਜਾਬੀ ਗ਼ਜ਼ਲਕਾਰ ਕ੍ਰਿਸ਼ਨ ਭਨੋਟ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ
ਸਰੀ, 4 ਮਾਰਚ (ਹਰਦਮ ਮਾਨ)-ਪੰਜਾਬੀ ਦੇ ਨਾਮਵਰ ਸ਼ਾਇਰ ਕ੍ਰਿਸ਼ਨ ਭਨੋਟ ਦੇ ਅਚਾਨਕ ਸਦੀਵੀ ਵਿਛੋੜੇ ਉੱਪਰ ਪੰਜਾਬੀ ਸਾਹਿਤਕਾਰਾਂ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਵੱਖ ਵੱਖ ਲੇਖਕਾਂ ਵੱਲੋਂ ਸ਼ੋਕ ਮੀਟਿੰਗਾਂ ਕਰ ਕੇ ਮਰਹੂਮ ਸ਼ਾਇਰ ਨੂੰ ਯਾਦ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਭਨੋਟ ਲੰਮੇਂ ਸਮੇਂ ਤੋਂ ਸਰੀ (ਕੈਨੇਡਾ) ਵਿਖੇ ਰਹਿ ਰਹੇ ਸਨ।…