
ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੇ ਪੰਦਰਾਂ ਸਾਲ ਪੂਰੇ ਹੋਣ `ਤੇ ਜਸ਼ਨਾਂ ਭਰੀ ਸ਼ਾਮ ਮਨਾਈ
ਕੈਲਗਰੀ ( ਜਗਦੇਵ ਸਿੱਧੂ)-ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਨੇ ਆਪਣੀ ਸਥਾਪਨਾ ਦੇ ਪੰਦਰਾਂ ਸਾਲ ਪੂਰੇ ਹੋਣ ਦਾ ਜਸ਼ਨ 13 ਦਸੰਬਰ, 2024 ਨੂੰ ਐੱਜਮੌਂਟ ਕਮਿਊਨਿਟੀ ਸੈਂਟਰ ਵਿਖੇ ਸ਼ਾਨਦਾਰ `ਸਾਲਾਨਾ ਪ੍ਰੀਤੀ-ਭੋਜ` ਵਜੋਂ ਵੱਡੇ ਪੱਧਰ `ਤੇ ਨਿਵੇਕਲੇ ਢੰਗ ਨਾਲ਼ ਮਨਾਇਆ। ਇਸ ਮੌਕੇ ਉਚੇਚੇ ਤੌਰ `ਤੇ ਸ਼ਾਮਲ ਹੋਏ – ਮੁੱਖ ਮਹਿਮਾਨ, ਮੰਤਰੀ ਯਾਸੀਨ ਮੁਹੰਮਦ, ਐਮ.ਐਲ.ਏ. ਗੁਰਿੰਦਰ ਬਰਾੜ, ਮੇਯਰ ਜਿਓਤੀ ਗੌਂਡਿਕ,…