Headlines

S.S. Chohla

ਸਰੀ ਬੋਰਡ ਆਫ ਟਰੇਡ ਦੀ ਪ੍ਰਧਾਨ ਅਨੀਤਾ ਹੂਬਰਮੈਨ ਵਲੋਂ ਸੰਸਥਾ ਤੋਂ ਵਿਦਾਇਗੀ ਲੈਣ ਦਾ ਫੈਸਲਾ

ਸਰੀ ( ਦੇ ਪ੍ਰ ਬਿ)- ਸਰੀ ਬੋਰਡ ਆਫ ਟਰੇਡ ਦੀ ਲਗਪਗ 31 ਸਾਲ ਸੇਵਾ ਕਰਨ ਵਾਲੀ ਪ੍ਰਧਾਨ ਅਤੇ ਸੀਈਓ ਅਨੀਤਾ ਹੂਬਰਮੈਨ ਨੇ ਸੰਸਥਾ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸਰੀ ਬੋਰਡ ਆਫ ਟਰੇਡ ਰਾਹੀਂ ਵਪਾਰਕ ਕਮਿਊਨਿਟੀ ਦੀ ਅਗਵਾਈ ਕਰਨ ਵਾਲੀ ਅਨੀਤਾ  ਵਲੋਂ ਇਸ ਸੰਸਥਾ ਨੂੰ ਛੱਡਣ ਦੇ ਫੈਸਲੇ ਨਾਲ ਉਸਦਾ…

Read More

ਲਿਬਰਲ ਐਮ ਪੀ ਜੌਰਜ ਚਾਹਲ ਵਲੋਂ ਸਟੈਂਪੀਡ ਬਰੇਕਫਾਸਟ 6 ਜੁਲਾਈ ਨੂੰ

ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਲਗਰੀ ਸਕਾਈਵਿਊ ਤੋਂ ਲਿਬਰਲ ਐਮ ਪੀ ਜੌਰਜ ਚਾਹਲ ਵਲੋਂ ਵਿਸ਼ਵ ਪ੍ਰਸਿੱਧ ਕੈਲਗਰੀ ਸਟੈਂਪੀਡ ਮੌਕੇ 6 ਜੁਲਾਈ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਜੈਨੇਸਿਸ ਸੈਂਟਰ 7555 ਫਾਲਕਨਰਿਜ ਬੁਲੇਵਾਰਡ ਨਾਰਥ ਈਸਟ ਕੈਲਗਰੀ ਵਿਖੇ ਪੈਨੇਕੇਕ ਬਰੇਕਫਾਸਟ ਰੱਖਿਆ ਗਿਆ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਵੀ ਸ਼ਾਮਿਲ ਹੋਣਗੇ। ਉਹਨਾਂ ਆਪਣੇ ਸਮਰਥਕਾਂ…

Read More

ਸਰੀ-ਨਿਊਟਨ ਤੋਂ ਐਮ ਐਲ ਏ ਤੇ ਕੈਬਨਿਟ ਮੰਤਰੀ ਹੈਰੀ ਬੈਂਸ ਵਲੋਂ ਆਗਾਮੀ ਚੋਣਾਂ ਨਾ ਲੜਨ ਦਾ ਐਲਾਨ

ਸਰੀ ( ਦੇ ਪ੍ਰ ਬਿ)- ਸਰੀ ਨਿਊਟਨ ਦੀ ਲੰਬਾ ਸਮਾਂ ਪ੍ਰਤੀਨਿਧਤਾ ਕਰਨ ਵਾਲੇ ਐਨ ਡੀ ਪੀ ਐਮ ਐਲ ਏ ਤੇ ਕੈਬਨਿਟ ਮੰਤਰੀ ਹੈਰੀ ਬੈਂਸ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਆਗਾਮੀ ਆਮ ਚੋਣਾਂ ਵਿਚ ਭਾਗ ਨਾ ਲੈਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇਕ ਬਿਆਨ ਜਾਰੀ ਕਰਦਿਆਂ ਉਹਨਾਂ ਕਿਹਾ ਹੈ ਕਿ ਇਹ ਫੈਸਲਾ ਕਰਨਾ ਬਹੁਤ ਔਖਾ ਸੀ…

Read More

ਸਿਆਟਲ ਵਿਚ ਬੱਚਿਆਂ ਦਾ ਖੇਡ ਕੈਂਪ 6 ਜੁਲਾਈ ਤੋਂ

-ਸਮਾਪਤੀ ਸਮਾਰੋਹ 25 ਅਗਸਤ ਨੂੰ- ਸਿਆਟਲ- (ਗੁਰਚਰਨ ਸਿੰਘ ਢਿੱਲੋਂ )- ਸਿਆਟਲ ਵਿਚ  ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬੱਚਿਆਂ ਦਾ ਖੇਡ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਆਰੰਭਤਾ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਅਰਦਾਸ ਨਾਲ ਹੋਵੇਗੀ। ਇਸ ਕੈਂਪ ਲਈ ਬੱਚਿਆਂ…

Read More

ਐਡਮਿੰਟਨ ਦੇ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਾਲਾਨਾ ਸਮਾਗਮ 16 ਜੁਲਾਈ ਤੋਂ

ਬਾਬਾ ਬਲਦੇਵ ਸਿੰਘ ਜੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ- ਐਡਮਿੰਟਨ (ਗੁਰਪ੍ਰੀਤ ਸਿੰਘ)-ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਐਡਮਿੰਟਨ ਵਿਖੇ 11ਵਾਂ ਸਾਲਾਨਾ ਰੂਹਾਨੀ ਗੁਰਮਿਤ ਸਮਾਗਮ 16 ਜੁਲਾਈ ਤੋਂ 21 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵਿਸ਼ੇਸ਼ ਤੌਰ ਤੇ ਪੁੱਜ ਰਹੀਆਂ ਹਨ। ਸਮਾਗਮ ਦੌਰਾਨ ਰੋਜ਼ਾਨਾ ਸਵੇਰੇ 4 ਵਜੇ…

Read More

ਬੇਹੱਦ ਸਫਲ ਰਿਹਾ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਗਿਆਰਵਾਂ ਬੱਚਿਆਂ ਦਾ ਸਮਾਗਮ

ਕੈਲਗਰੀ ( ਦਲਬੀਰ ਜੱਲੋਵਾਲੀਆ)- ਪੰਜਾਬੀ ਲਿਖਾਰੀ ਸਭਾ  ਕੈਲਗਰੀ  ਵੱਲੋਂ ਹਰ ਸਾਲ ਕਰਵਾਇਆ ਜਾਂਦਾ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਸਮਾਗਮ ਵਾਈਟ ਹੋਰਨ ਕਮਿਊਨਿਟੀ ਹਾਲ ਵਿਚ ਦਰਸਕਾਂ ਦੇ ਭਾਰੀ ਇਕੱਠ ਨਾਲ ਸ਼ੁਰੂ ਹੋਇਆ ਸਮਾਗਮ ਦਾ ਆਗਾਜ਼ ਸਭਾ ਦੇ ਜਨਰਲ ਸਕੱਤਰ ਮੰਗਲ ਚੱਠਾ ਨੇ ਬਾਬਾ ਨਜਮੀ ਦੇ ਸ਼ੇਆਰ ਨਾਲ ਕੀਤਾ  ਜਿਸ ਦੇ ਬੋਲ ਸਨ। ਅੱਖਰਾ ਵਿੱਚ ਸਮੁੰਦਰ…

Read More

ਭਾਰਤੀ ਕੌਂਸਲ ਜਨਰਲ ਰੁੰਗਸੁੰਗ ਨੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਮੱਥਾ ਟੇਕਿਆ

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-ਵੈਨਕੂਵਰ ਵਿਚ ਭਾਰਤੀ ਕੌਂਸਲ ਜਨਰਲ ਆਫਿਸ ਵਿਚ ਨਵੇਂ ਆਏ ਕੌਂਸਲ ਜਨਰਲ ਮੈਸਕੂਈ ਰੁੰਗਸੁੰਗ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਤੇ ਪ੍ਰਬੰਧਕੀ ਕਮੇਟੀ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਗੁਰੂ ਘਰ ਵਿਖੇ ਨਤਮਸਤਕ ਹੁੰਦਿਆਂ ਕੌਂਸਲ ਜਨਰਲ ਰੁੰਗਸੁੰਗ…

Read More

ਕੈਨੇਡਾ ਡੇਅ ਜਸ਼ਨਾਂ ਵਿਚ ਪੰਜਾਬ ਤੋਂ ਐਮ ਐਲ ਏ ਰਾਣਾ ਗੁਰਜੀਤ ਸਿੰਘ ਤੇ ਲਾਡੀ ਸ਼ੇਰੋਂਵਾਲੀਆਂ ਨੇ ਸ਼ਮੂਲੀਅਤ ਕੀਤੀ

ਕੈਲਗਰੀ-ਸਰੀ ( ਜੱਲੋਵਾਲੀਆ, ਮਾਂਗਟ )- ਪਹਿਲੀ ਜੁਲਾਈ ਨੂੰ  ਕੈਨੇਡਾ ਡੇਅ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕੈਨੇਡਾ ਡੇਅ ਦਾ ਆਨੰਦ ਲੈਣ ਲਈ ਵਾਈਟਰੌਕ ਵਾਟਰਫਰੰਟ ਮੈਮੋਰੀਅਲ ਪਾਰਕ ਅਤੇ ਵੈਸਟ ਬੀਚ ਲੋਕਾਂ ਨਾਲ ਭਰੇ ਹੋਏ ਸਨ। ਸਾਰੇ ਪਾਸੇ ਲਾਲ, ਚਿੱਟੇ ਅਤੇ ਮੈਪਲ ਦੇ ਪੱਤੇ ਪਹਿਨੀ ਅੰਦਾਜਨ 35000 ਤੋਂ ਵੀ ਵੱਧ ਸਥਾਨਕ ਵਾਸੀ ਮਾਣ ਨਾਲ ਕੈਨੇਡੀਅਨ ਝੰਡਾ ਲਹਿਰਾ…

Read More

ਸੰਦੀਪ ਕੌਰ ਨੇ ਕੈਨੇਡਾ ਪੁਲਿਸ ਵਿਚ ਭਰਤੀ ਹੋਕੇ ਪੰਜਾਬੀਆਂ ਦਾ ਮਾਣ ਵਧਾਇਆ

ਵੈਨਕੂਵਰ,3 ਜੁਲਾਈ (ਮਲਕੀਤ ਸਿੰਘ)- ਪੰਜਾਬ ਦੀ ਜੰਮਪਲ ਇਕ ਹੋਰ ਨੌਜੁਆਨ ਲੜਕੀ ਨੇ ਕੈਨੇਡਾ ਪੁਲਿਸ ‘ਚ ਭਰਤੀ ਹੋ ਕੇ ਜਿੱਥੇ ਕਿ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ, ਉਥੇ ਪੰਜਾਬੀਆਂ ਦਾ ਵੀ ਮਾਣ ਵਧਾਇਆ ਹੈ ।ਵਰਨਣਯੋਗ ਹੈ ਕਿ 2017 ‘ਚ ਪੰਜਾਬ ਦੇ ਸਮਰਾਲਾ ਇਲਾਕੇ ਦੇ ਪਿੰਡ ਅੜੈਚਾ ਨਾਲ ਸਬੰਧਿਤ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਦਵਿੰਦਰ ਸਿੰਘ…

Read More

ਕੈਨੇਡਾ ‘ਚ ਅਗਲੇ ਹਫਤੇ ਗਰਮੀ ਵਧਣ ਦੇ ਆਸਾਰ

ਵੈਨਕੂਵਰ, 3 ਜਲਾਈ (ਮਲਕੀਤ ਸਿੰਘ)-ਕੈਨੇਡਾ ਦੇ ਕੁਝ ਚੋਣਵੇਂ ਇਲਾਕਿਆਂ ਨੂੰ ਛੱਡ ਕੇ ਬਾਕੀ ਦੇਸ਼ ‘ਚ ਅਗਲੇ ਹਫਤੇ ਮੁੜ ਤੋਂ ਗਰਮੀ ਦਾ ਪ੍ਰਕੋਪ ਵੱਧਣ ਦੀਆਂ ਕਿਆਸ ਅਰਾਈਆ ਹਨ।ਮੌਸਮ ਵਿਭਾਗ ਦੇ ਮਾਹਰਾਂ  ਵੱਲੋਂ ਜਾਰੀ ਕੀਤੀ ਇੱਕ ਜਾਣਕਾਰੀ ਮੁਤਾਬਿਕ ਅਗਲੇ ਹਫਤੇ ਗਰਮੀ ਦਾ ਪਾਰਾ ਲਗਾਤਾਰ ਵੱਧਣ ਦੀ ਸੰਭਾਵਨਾ ਹੈ ਜਿਸਦੇ ਸਿੱਟੇ ਵਜੋਂ ਤਾਪਮਾਨ 30 ਤੋਂ 31 ਸ਼ੈਲਸੀਅਸ ਤੀਕ…

Read More