
ਗ਼ਜ਼ਲ ਮੰਚ ਸਰੀ ਵੱਲੋਂ ਕਰਵਾਏ ‘ਕਾਵਿਸ਼ਾਰ’ ਪ੍ਰੋਗਰਾਮ ਵਿਚ 30 ਕਵੀਆਂ ਨੇ ਖੂਬਸੂਰਤ ਕਾਵਿਕ ਮਾਹੌਲ ਸਿਰਜਿਆ
ਹਰਦਮ ਮਾਨ- ਸਰੀ, 11 ਦਸੰਬਰ 2024-ਗ਼ਜ਼ਲ ਮੰਚ ਸਰੀ ਵੱਲੋਂ ਵੈਨਕੂਵਰ ਖੇਤਰ ਦੇ ਕਵੀਆਂ ਅਤੇ ਵਿਸ਼ੇਸ਼ ਕਰ ਕੇ ਉੱਭਰ ਰਹੇ ਕਵੀਆਂ ਨੂੰ ਇਕ ਮੰਚ ‘ਤੇ ਪੇਸ਼ ਕਰਨ ਲਈ ‘ਕਾਵਿਸ਼ਾਰ’ ਪ੍ਰੋਗਰਾਮ ਕਰਵਾਇਆ ਗਿਆ। ਫਲੀਟਵੁੱਡ ਕਮਿਊਨਿਟੀ ਹਾਲ, ਸਰੀ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ 30 ਨਵੇਂ, ਪੁਰਾਣੇ ਕਵੀਆਂ ਨੇ ਕਵਿਤਾ ਦੇ ਵੱਖ ਵੱਖ ਰੰਗਾਂ ਨਾਲ਼ ਬਹੁਤ ਹੀ ਦਿਲਕਸ਼ ਕਾਵਿਕ…