Headlines

ਸੰਪਾਦਕੀ-ਭਗਵਾਨ ਰਾਮ ਨਵੇਂ ਪਾਂਡਿਆਂ ਦੇ ਹੱਥ ਵਿਚ….

‘’ਸਾਮਨਾ’’ ਦੇ ਸੰਪਾਦਕੀ ਲੇਖ ਦੇ ਹਵਾਲੇ ਨਾਲ- -ਸੁਖਵਿੰਦਰ ਸਿੰਘ ਚੋਹਲਾ- ਆਯੁਧਿਆ ਵਿਚ ਰਾਮ ਮੰਦਿਰ ਦੀ ਸਥਾਪਤੀ ਉਪਰੰਤ 22 ਜਨਵਰੀ ਨੂੰ ਰਾਮ ਲੱਲਾ ਦੀ ਮੂਰਤੀ ਵਿਚ ਪ੍ਰਾਣ ਪ੍ਰਤਿਸ਼ਠਾ ਦੀਆਂ ਸਾਰੀਆਂ ਧਾਰਮਿਕ ਰਸਮਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਇਕ ਰਾਜ ਪ੍ਰੋਹਿਤ ਵਾਂਗ ਨਿਭਾਈਆਂ ਗਈਆਂ। ਮੰਦਿਰ ਦੇ ਮੁੱਖ ਪੁਜਾਰੀ ਦੀਆਂ ਹਦਾਇਤਾਂ ਮੁਤਾਬਿਕ ਸਾਰੀਆਂ ਧਾਰਮਿਕ ਰਸਮਾਂ ਦਾ ਨਿਰਵਾਹ ਕਰਦਿਆਂ ਉਹ…

Read More

ਸੰਪਾਦਕੀ- ਆਖਰ ਜਿੱਤ ਗਈ ਭਾਜਪਾਈ ਸਿਆਸਤ

ਆਯੁਧਿਆ ਵਿਚ ਰਾਮ ਮੰਦਿਰ ਦੇ ਸੁਪਨੇ ਦਾ ਸੱਚ… -ਸੁਖਵਿੰਦਰ ਸਿੰਘ ਚੋਹਲਾ-  ਭਾਰਤੀ ਜਨਤਾ ਪਾਰਟੀ ਨੇ ਆਖਰ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਅਮਲੀ ਰੂਪ ਦਿੰਦਿਆਂ ਆਯੁਧਿਆ ਵਿਚ ਰਾਮ ਮੰਦਿਰ ਦਾ ਸੁਪਨਾ ਸੱਚ ਕਰ ਵਿਖਾਇਆ। ਉਹ ਸੁਪਨਾ ਜੋ ਉਸਨੇ ਆਪਣੀ ਰਾਜਸੀ ਇੱਛਾ ਦੀ ਪੂਰਤੀ ਹਿੱਤ ਦੇਸ਼ ਦੇ ਕਰੋੜਾਂ ਹਿੰਦੂਆਂ ਦੇ ਮਨਾਂ ਵਿਚ ਜਗਾਇਆ ਤੇ ਵੋਟ ਸ਼ਕਤੀ ਵਿਚ…

Read More

ਸੰਪਾਦਕੀ- ਸਰੀ ਦੇ ਚਿੰਤਾਗ੍ਰਸਤ ਕਾਰੋਬਾਰੀਆਂ ਦੀ ਇਕੱਤਰਤਾ ਤੇ ਸਰਕਾਰ ਦੀ ਜਵਾਬਦੇਹੀ……

-ਸੁਖਵਿੰਦਰ ਸਿੰਘ ਚੋਹਲਾ- ਪਿਛਲੇ ਹਫਤੇ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ ਲਈ ਧਮਕੀ ਪੱਤਰ, ਫੋਨ ਕਾਲਾਂ ਤੇ ਡਰਾਉਣ ਧਮਕਾਉਣ ਲਈ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈਕੇ ਸਥਾਨਕ ਬਿਜਨੈਸ ਭਾਈਚਾਰੇ ਵਲੋਂ ਕੀਤੀ ਗਈ ਇਕੱਤਰਤਾ ਦੌਰਾਨ ਇਹ ਗੱਲ ਸਪੱਸ਼ਟ ਹੋਈ ਹੈ ਕਿ ਇਹ ਘਟਨਾਵਾਂ ਕੇਵਲ ਖੰਭਾਂ ਦੀ ਡਾਰ ਨਹੀ ਬਲਕਿ ਬਹੁਤ ਸਾਰੇ ਅਜਿਹੇ ਲੋਕ ਹਨ, ਜਿਹਨਾਂ ਨਾਲ ਅਜਿਹਾ ਕੁਝ…

Read More

ਅਯੁੱਧਿਆ ਰਾਮ ਮੰਦਿਰ ਅਤੇ ਸਿੱਖ

ਪ੍ਰੋ: ਸਰਚਾਂਦ ਸਿੰਘ ਖਿਆਲਾ- ਮੁੱਖ ਤੋਂ ’ਰਾਮ’ ਉਚਾਰਦਿਆਂ ਮਸਤਕ ਦੋ ਬਿੰਦੂਆਂ, ਅਧਿਆਤਮਕ ਅਤੇ ਰਾਜਨੀਤਿਕ ’ਤੇ ਕੇਂਦਰਿਤ ਹੋ ਜਾਂਦਾ ਹੈ।  ’ਰਾਮ’ ਸ਼ਬਦ ਜਿੱਥੇ ਰੂਹ ਨੂੰ ਸਕੂਨ ਦੇਣ ਵਾਲਾ ਹੈ, ਉੱਥੇ ਹੀ ’ਰਾਮ ਰਾਜ’ ਦਾ ਲੋਕ ਕਲਿਆਣਕਾਰੀ ਸੰਕਲਪ ਹਰੇਕ ਭਾਰਤੀ ਦੇ ਹਿਰਦੇ ’ਚ ਵਸਿਆ ਨੇਕ ਦ੍ਰਿਸ਼ਟੀਕੋਣ ਅਤੇ ਮਨੋਰਥ ਰਿਹਾ ਹੈ। ਇਕ ਪੁਰਾਤਨ ਸਭਿਅਤਾ ਵਜੋਂ ਭਾਰਤੀ ਲੋਕਾਂ ਦੇ…

Read More

 ਸਾਂਝੀਵਾਲਤਾ ਦਾ ਤਿਉਹਾਰ – ਲੋਹੜੀ

ਲੋਹੜੀ ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਵਿੱਚ ਬੜੀ ਧੂਮ ਧਾਮ ਨਾਲ਼ ਮਨਾਇਆ ਜਾਣ ਵਾਲ਼ਾ ਸਾਰਿਆਂ ਦਾ ਸਰਬ ਸਾਂਝਾ ਤਿਉਹਾਰ ਹੈ। ਇਹ ਤਿਉਹਾਰ ਖੇਤੀਬਾੜੀ ਅਤੇ ਫ਼ਸਲਾਂ ਨਾਲ਼ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੋਣ ਕਰਕੇ ਪੁਰਾਤਨ ਸਮੇਂ ਤੋਂ ਹੀ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਬਣੀ ਰਹੀ ਹੈ। ਪਹਿਲਾਂ ਜ਼ਮੀਨਾਂ ਬਟਾਈ ਉੱਤੇ…

Read More

ਸੰਪਾਦਕੀ- ਕੈਨੇਡਾ ਵਿਚ ਅਣ-ਅਧਿਕਾਰਿਤ ਕਾਮਿਆਂ ਨੂੰ ਪੱਕਾ ਕਰਨ ਦਾ ਸਵਾਗਤਯੋਗ ਫੈਸਲਾ…

ਬੀਤੇ ਦਿਨੀਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵਲੋਂ ਕੈਨੇਡਾ ਵਿਚ ਰਹਿ ਰਹੇ ਗੈਰ ਕਨੂੰਨੀ ਪਰਵਾਸੀਆਂ ਨੂੰ ਪੱਕੇ ਕਰਨ ਲਈ ਯੋਜਨਾ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਦਾ ਐਲਾਨ ਕਾਫੀ ਉਤਸ਼ਾਹਜਨਕ ਤੇ ਗੈਰ ਕਨੂੰਨੀ ਤੇ ਬਿਨਾਂ ਦਸਤਾਵੇਜਾਂ ਤੋਂ ਰਹਿ ਰਹੇ ਪਰਵਾਸੀਆਂ ਲਈ ਵੱਡੀ ਰਾਹਤ ਦੇਣ ਵਾਲਾ ਹੈ। ਮਿਸਟਰ ਮਿਲਰ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਇਕ ਵਿਆਪਕ…

Read More

ਸੰਪਾਦਕੀ- ਪਹਿਲਵਾਨ ਸਾਕਸ਼ੀ ਦੇ ਅਥਰੂ…..

-ਸੁਖਵਿੰਦਰ ਸਿੰਘ ਚੋਹਲਾ-  ਉਲੰਪਿਕ ਤਗਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਵਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਉਪਰ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਧੜੇ ਦਾ ਦਬਦਬਾ ਕਾਇਮ ਰਹਿਣ ਦੇ ਰੋਸ ਵਜੋਂ ਭਰੇ ਗੱਚ ਤੇ ਅਥਰੂ ਭਿੱਜੀਆਂ ਅੱਖਾਂ ਨਾਲ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਉਪਰੰਤ ਉਲੰਪੀਅਨ ਬਜਰੰਗ ਪੂਨੀਆ ਨੇ ਸਾਕਸ਼ੀ ਦੇ ਸਮਰਥਨ ਵਿਚ ਆਪਣਾ ਪਦਮਸ੍ਰੀ ਸਨਮਾਨ ਵਾਪਿਸ…

Read More

ਸੰਪਾਦਕੀ- ਸਿਆਸੀ ਲਾਲਸਾਵਾਂ ਵਿਚ ਉਲਝੀ ਖਿਮਾ ਯਾਚਨਾ…

-ਸੁਖਵਿੰਦਰ ਸਿੰਘ ਚੋਹਲਾ- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ  ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਅਕਾਲੀ ਸਰਕਾਰ ਹੁੰਦਿਆਂ ਬੇਅਦਬੀ ਦੀਆਂ ਘਟਨਾਵਾਂ ਲਈ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਨ ਵਿਚ ਅਸਫਲ ਰਹਿਣ ਲਈ ਆਪਣੇ, ਆਪਣੇ ਮਰਹੂਮ ਪਿਤਾ ਤੇ ਅਕਾਲੀ ਦਲ ਦੀ ਤਰਫੋਂ ਹੱਥ ਜੋੜਕੇ ਸਿੱਖ ਕੌਮ ਕੋਲੋਂ ਖਿਮਾ ਜਾਚਨਾ ਕੀਤੀ ਹੈ। ਇਕੱਠ ਨੂੰ…

Read More

ਸੰਪਾਦਕੀ- ਅਮਰੀਕੀ ਫੈਡਰਲ ਅਦਾਲਤ ਵਿਚ ਭਾਰਤੀ ਏਜੰਟ ਖਿਲਾਫ ਦੋਸ਼ ਪੱਤਰ ….

-ਸੁਖਵਿੰਦਰ ਸਿੰਘ ਚੋਹਲਾ—- ਮੈਨਹਟਨ ਸਥਿਤ ਅਮਰੀਕੀ ਸਰਕਾਰੀ ਵਕੀਲ ਵਲੋਂ ਫੈਡਰਲ ਅਦਾਲਤ ਵਿਚ ਦਾਇਰ ਕੀਤੇ ਗਏ ਦੋਸ਼ ਪੱਤਰ ਵਿਚ ਜੋ ਖੁਲਾਸਾ ਕੀਤਾ ਗਿਆ ਹੈ, ਉਹ ਕੌਮਾਂਤਰੀ ਸਿਆਸਤ ਵਿਚ ਵੱਡੇ ਧਮਾਕੇ ਦੇ ਨਾਲ ਅਮਰੀਕਾ-ਭਾਰਤੀ ਦੁਵੱਲੇ ਸਬੰਧਾਂ ਨੂੰ ਖਤਰੇ ਵਿਚ ਪਾਉਣ ਵਾਲਾ ਹੈ। ਇਸ ਦੋਸ਼ ਪੱਤਰ ਵਿਚ ਇਕ ਭਾਰਤੀ ਨਾਗਰਿਕ ਜਿਸਨੂੰ ਚੈਕ ਗਣਰਾਜ ਵਿਚ ਇਸ ਜੂਨ ਮਹੀਨੇ ਹਿਰਾਸਤ…

Read More

ਸੰਪਾਦਕੀ- ਕੈਨੇਡਾ -ਭਾਰਤ ਸਬੰਧਾਂ ਵਿਚਾਲੇ ਤਣਾਅ ਤੋਂ ਕੁਝ ਰਾਹਤ……

ਪ੍ਰਦਰਸ਼ਨਕਾਰੀਆਂ ਦਾ ਵਿਹਾਰ ਕੈਨੇਡੀਅਨ ਵਿਚਾਰਾਂ ਦੀ ਆਜ਼ਾਦੀ ਉਪਰ ਤਨਜ਼- -ਸੁਖਵਿੰਦਰ ਸਿੰਘ ਚੋਹਲਾ ਕੈਨੇਡਾ-ਭਾਰਤ ਸਬੰਧਾਂ ਵਿਚਾਲੇ ਬਣੇ ਤਣਾਅ ਭਰੇ ਮਾਹੌਲ ਤੋਂ ਕੁਝ ਰਾਹਤ ਮਹਿਸੂਸ ਜਾ ਸਕਦੀ ਹੈ। ਬੀਤੀ 22 ਨਵੰਬਰ ਤੋਂ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ- ਵੀਜ਼ਾ ਸੇਵਾਵਾਂ ਲਗਪਗ ਦੋ ਮਹੀਨਿਆਂ ਮਗਰੋਂ ਬਹਾਲ ਕਰਨ ਦਾ ਐਲਾਨ ਕੀਤਾ ਹੈ । ਕੈਨੇਡਾ ਅਤੇ ਭਾਰਤ ਨੂੰ ਹਮੇਸ਼ਾ ਮਿੱਤਰ…

Read More