Headlines

ਸੰਪਾਦਕੀ- ਭਾਰਤ-ਕੈਨੇਡਾ ਸਬੰਧਾਂ ਵਿਚਾਲੇ ਮੁੜ ਤਣਾਅ ਵਧਣ ਦੇ ਆਸਾਰ…

-ਸੁਖਵਿੰਦਰ ਸਿੰਘ ਚੋਹਲਾ– ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਭਾਰਤੀ ਨਾਗਰਿਕਾਂ ਖਿਲਾਫ ਕੈਨੇਡਾ ਪੁਲਿਸ ਵਲੋਂ ਹੱਤਿਆ ਅਤੇ ਸਾਜਿਸ਼ ਦੇ ਦੋਸ਼ ਆਇਦ ਕੀਤੇ ਗਏ ਹਨ। ਇਹਨਾਂ ਤਿੰਨ ਕਥਿਤ ਦੋਸ਼ੀਆਂ ਦੀ ਪਹਿਲੀ ਵੀਡੀਓ ਕਾਨਫਰੰਸਿੰਗ ਪੇਸ਼ੀ ਤੋ ਬਾਦ ਹੁਣ 21 ਮਈ ਨੂੰ ਅਗਲੇਰੀ ਪੇਸ਼ੀ ਤੈਅ ਹੋਈ ਹੈ। ਕਤਲ ਕੇਸ…

Read More

ਜੁਝਾਰੂ ਪੱਤਰਕਾਰ ਦੇ ਰੂਪ ਵਿੱਚ ‘ਬਬਰ ਅਕਾਲੀ’ ਸ਼ਹੀਦ ਕਰਮ ਸਿੰਘ ਦੌਲਤਪੁਰ ਦੀ ਸ਼ਖਸੀਅਤ

17 ਮਈ : ਪੰਜਾਬੀ ਪ੍ਰੈਸ ਕਲੱਬ ਬੀਸੀ ਵੱਲੋਂ ਸ਼ਹੀਦੀ ਸਮਾਗਮ ‘ਤੇ ਵਿਸ਼ੇਸ਼- -ਡਾ. ਗੁਰਵਿੰਦਰ ਸਿੰਘ- 604 825 1550-      ਬਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ ‘ਬਬਰ ਅਕਾਲੀ’ ਦਾ ਨਾਂ ਇਤਿਹਾਸ ਦੇ ਪੰਨਿਆਂ’ ਤੇ ਸੁਨਹਿਰੀ ਅੱਖ਼ਰਾਂ ‘ਚ ਦਰਜ ਹੈ, ਜਿਨ੍ਹਾਂ ਕੈਨੇਡਾ ਤੋਂ ਪੰਜਾਬ ਜਾ ਕੇ ਬਬਰ ਅਕਾਲੀ ਦੋਆਬਾ ਅਖ਼ਬਾਰ ਕੱਢਿਆ ਅਤੇ…

Read More

ਲੋਕ ਮਨਾਂ ਦਾ ਸ਼ਾਇਰ-ਸੁਰਜੀਤ ਪਾਤਰ

  ਵਰਿਆਮ ਸਿੰਘ ਸੰਧੂ—-           ਹਮਾਰੇ ਬਾਅਦ ਅੰਧੇਰਾ ਰਹੇਗਾ ਮਹਿਫਲ ਮੇਂ, ਬਹੁਤ ਚਿਰਾਗ਼ ਜਲਾਓਗੇ ਰੋਸ਼ਨੀ ਕਿ ਲੀਏ!           ਸੁਰਜੀਤ ਪਾਤਰ ਇਹਨਾਂ ਸਮਿਆਂ ਵਿਚ ਸਭ ਤੋਂ ਵੱਧ ਪੜ੍ਹੇ–ਸੁਣੇ ਜਾਣ ਵਾਲਾ ਪੰਜਾਬੀ ਦਾ ਸਰਵ–ਸਨਮਾਨਤ ਸ਼ਾਇਰ ਸੀ। ਉਹਨੂੰ ਮਿਲਣਾ, ਸੁਣਨਾ ਹਮੇਸ਼ਾ ਬੜਾ ਅਨੋਖਾ ਤੇ ਮਾਣ–ਮੱਤਾ ਅਨੁਭਵ ਹੁੰਦਾ ਸੀ। ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦੀ…

Read More

ਸ਼ਹੀਦ ਭਾਈ ਰਾਮ ਸਿੰਘ ਧੁਲੇਤਾ ਦੇ ਸ਼ਹੀਦੀ ਦਿਹਾੜੇ ‘ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਸਮਾਗਮ

ਸਰੀ ( ਦੇ ਪ੍ਰ ਬਿ)- : ਗ਼ਦਰ ਦੇ ਲਹਿਰ ਦੇ ਯੋਧੇ ਸ਼ਹੀਦ ਭਾਈ ਰਾਮ ਸਿੰਘ ਧੁਲੇਤਾ ਦੇ ਸ਼ਹੀਦੀ ਦਿਨ ‘ਤੇ ਅੱਜ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਸ਼ਹੀਦੀ ਸਮਾਗਮ ਸਜਾਏ ਗਏ। ਇਸ ਮੌਕੇ ‘ਤੇ ਬੁਲਾਰੇ ਵਜੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਭਾਈ ਰਾਮ ਸਿੰਘ ਧੁਲੇਤਾ ਕੈਨੇਡਾ ਦੇ ਮੋਢੀ…

Read More

ਸ਼ਬਦ-ਚਿਤਰ: ਗੂੜ੍ਹੀ ਲਿਖਤ ਵਾਲਾ ਵਰਕਾ ਮੋਹਨਜੀਤ

-ਡਾ. ਲਖਵਿੰਦਰ ਸਿੰਘ ਜੌਹਲ—- ਡਾ. ਮੋਹਨਜੀਤ ਪੰਜਾਬੀ ਕਵਿਤਾ ਦੇ ਇਤਿਹਾਸ ਦਾ ਬੇਹੱਦ ‘ਗੂੜ੍ਹੀ ਲਿਖਤ ਵਾਲਾ ਵਰਕਾ’ ਹੈ। ਪੰਜਾਬੀ ਦੀ ਪ੍ਰਗਤੀਵਾਦੀ ਕਵਿਤਾ ਦੇ ਚੜ੍ਹਾਅ ਦੇ ਦਿਨਾਂ ਵਿਚ ਕਵਿਤਾ ਵਿਚ ਪ੍ਰਵੇਸ਼ ਪਾਉਣ ਵਾਲੇ ਮੋਹਨਜੀਤ ਨੇ, ਬਹੁਤ ਜਲਦੀ ਹੀ ਇਸ ਦੌਰ ਦੀ, ਉਸ ਅਤਿ-ਪ੍ਰਗਤੀਵਾਦੀ ਕਵਿਤਾ ਦੇ ਅਸਮਾਨੀ ਵਾਵਰੋਲਿਆਂ ਵਿਚ ਉੱਡਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੇ ਰਵਾਇਤੀ ਪ੍ਰਗਤੀਵਾਦੀ…

Read More

ਪੀ ਟੀ ਸੀ ਦੇ ਪ੍ਰੋਗਰਾਮ ˈਵਿਚਾਰ ਤਕਰਾਰˈ ਨੂੰ ਫਿਰ ਮਿਲਿਆ ਪੁਰਸਕਾਰ

ਪ੍ਰੋ. ਕੁਲਬੀਰ ਸਿੰਘ- ਕਿਸੇ ਟੈਲੀਵਿਜ਼ਨ ਪ੍ਰੋਗਰਾਮ ਵਿਚ ਸਾਲਾਂ ਤੱਕ ਲਗਾਤਾਰਤਾ ਅਤੇ ਮਿਆਰ ਬਣਾਈ ਰੱਖਣਾ ਮੁਸ਼ਕਲ ਹੁੰਦਾ ਹੈ। ਜੇਕਰ ਅਜਿਹਾ ਸੰਭਵ ਹੁੰਦਾ ਹੈ ਤਾਂ ਇਸਦੇ ਪਿੱਛੇ ਸੰਬੰਧਤ ਅਦਾਰੇ, ਚੈਨਲ, ਪ੍ਰੋਗਰਾਮ ਪੋਡਿਊਸਰ ਅਤੇ ਐਂਕਰ ਦੀ ਵੱਡੀ ਭੂਮਿਕਾ ਹੁੰਦੀ ਹੈ। ˈਵਿਚਾਰ ਤਕਰਾਰˈ ਇਕ ਅਜਿਹਾ ਹੀ ਪ੍ਰੋਗਰਾਮ ਹੈ ਜਿਹੜਾ ਸਾਲਾਂ ਤੋਂ ਚਰਚਾ ਵਿਚ ਹੈ। ਜਿਸ ਵਿਚ ਲੋਕ-ਮੁੱਦਿਆਂ ਨੂੰ ਉਭਾਰਿਆ…

Read More

ਪਰ ਐਤਕੀਂ ਉਹ ਨਹੀਂ ਆਇਆ…

ਡਾ ਗੁਰਪ੍ਰੀਤ ਸਿੰਘ ਲਾਡੀ,ਸੀਨੀਅਰ ਉਪ ਸੰਪਾਦਕ ਪੰਜਾਬੀ ਜਾਗਰਣ ਦੇ ਸਦੀਵੀ ਵਿਛੋੜੇ ਤੇ ਵਿਸ਼ੇਸ਼- ਅਸ਼ੋਕ ਕੁਮਾਰ- ਇਹ ਪਹਿਲੀ ਵਾਰ ਨਹੀਂ ਸੀ| ਇਸ ਤੋਂ ਪਹਿਲਾਂ ਵੀ ਉਹ ਬਿਮਾਰ ਹੁੰਦਾ ਸੀ| ਇਕ-ਦੋ ਦਿਨ, ਚਾਰ ਦਿਨ ਜਾਂ ਹਫ਼ਤੇ ਬਾਅਦ ਸਿਹਤਯਾਬ ਹੋ ਕੇ ਪਰਤ ਆਉਂਦਾ| ਫਿਰ ਦੋ-ਤਿੰਨ ਮਹੀਨੇ ਠੀਕ-ਠਾਕ ਲੰਘ ਜਾਂਦੇ| ਪਰ ਪਿਛਲੇ ਛੇ ਕੁ ਮਹੀਨਿਆਂ ਤੋਂ ਉਸਦੀਆਂ ਬਿਮਾਰੀ ਦੀਆਂ…

Read More

ਸੰਪਾਦਕੀ- ਭਾਈ ਨਿੱਝਰ ਦੇ ਕਾਤਲਾਂ ਦੀ ਪਛਾਣ….

-ਸੁਖਵਿੰਦਰ ਸਿੰਘ ਚੋਹਲਾ– ਕੈਨੇਡੀਅਨ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ 18 ਜੂਨ 2023 ਨੂੰ ਗੁਰੂ ਘਰ ਦੀ ਹਦੂਦ ਅੰਦਰ ਹੋਏ ਦੁਖਦਾਈ ਕਤਲ ਦੇ ਲਗਪਗ 10 ਮਹੀਨੇ ਬਾਦ ਕੇਸ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਆਖਰ ਤਿੰਨ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਸ਼ੱਕੀ ਕਾਤਲ ਜਿਹਨਾਂ ਦੇ ਨਾਮ ਕਮਲਪ੍ਰੀਤ ਸਿੰਘ, ਕਰਨਪ੍ਰੀਤ…

Read More

ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੀ ਡਾ.ਗੁਰਬਖ਼ਸ਼ ਸਿੰਘ ਭੰਡਾਲ ਦੀ ਪੁਸਤਕ ”ਕੱਚੇ ਪੱਕੇ ਰਾਹ”

ਡਾ.ਰਤਨ ਸਿੰਘ ਢਿੱਲੋਂ- ਅਮਰੀਕਾ ਵਸਿਆ ਪਰਵਾਸੀ ਸ਼੍ਰੋਮਣੀ ਸਾਹਿਤਕਾਰ ਡਾ.ਗੁਰਬਖ਼ਸ਼ ਸਿੰਘ ਭੰਡਾਲ ਆਪਣੀ 21ਵੀਂ ਪੁਸਤਕ ਕੱਚੇ ਪੱਕੇ ਰਾਹ ਲੈ ਕੇ ਹਾਜ਼ਰ ਹੈ।ਇਸ ਤੋਂ ਪਹਿਲਾਂ ਉਹ 14 ਵਾਰਤਕ ਦੀਆਂ ਪੁਸਤਕਾਂ, ਇਕ ਸਫ਼ਰਨਾਮਾ ਅਤੇ 5 ਕਾਵਿ-ਸੰਗ੍ਰਹਿ ਪੰਜਾਬੀ ਸ਼ਬਦ ਸਭਿਆਚਾਰ ਨੂੰ ਭੇਟ ਕਰ ਚੁੱਕਾ ਹੈ।168 ਪੰਨਿਆਂ ਦੀ ਇਸ ਨਵੀਂ ਪੁਸਤਕ ਵਿਚ 20 ਨਿਬੰਧ ਹਨ ਜੋ ਭੰਡਾਲ ਦੇ ਜੀਵਨ ਅਤੇ…

Read More

..ਬਾਕੀ “ਮੋਦੀ-ਸ਼ਾਹੇ” ਦਾ        

ਸਤਵੰਤ ਸ. ਦੀਪਕ, ਵੈਨਕੂਵਰ, ਬੀ ਸੀ, (604 910 9953)              ਭਾਰਤ ਦੀ 18ਵੀਂ ਲੋਕ ਸਭਾ ਲਈ ਚੋਣ ਪ੍ਰੋਗਰਾਮ ਦਾ ਐਲਾਨ ਭਾਰਤ ਦੇ ਚੋਣ ਕਮਿਸ਼ਨ ਦੁਆਰਾ 16 ਮਾਰਚ, 2024 ਨੂੰ ਕੀਤਾ ਗਿਆ, ਅਤੇ ਲੱਗਦੇ ਹੱਥ ਹੀ ਚੋਣ ਜ਼ਾਬਤੇ (Model Code of Conduct) ਦਾ ਐਲਾਨ ਕਰ ਕੇ ਵਿਰੋਧੀ ਪਾਰਟੀਆਂ ਦਾ ਨਮਦਾ ਕੱਸ ਦਿੱਤਾ ਹੈ। ਇਸ ਐਲਾਨ ਦੇ ਨਾਲ਼…

Read More