ਮਿਨਹਾਸ ਪਰਿਵਾਰ ਨੂੰ ਸਦਮਾ- ਬੇਟੀ ਮਨਦੀਪ ਕੌਰ ਸੰਧੂ ਦਾ ਅਚਾਨਕ ਦੁਖਦਾਈ ਵਿਛੋੜਾ
ਐਡਮਿੰਟਨ ( ਦੇ ਪ੍ਰ ਬਿ)– ਗਰੈਂਡ ਪ੍ਰੇਰੀ ਦੇ ਉਘੇ ਕਾਰੋਬਾਰੀ ਮਿਨਹਾਸ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਸਵਰਗੀ ਸ ਮਹਿੰਦਰ ਸਿੰਘ ਮੋਅ ਮਿਨਹਾਸ ਦੀ ਸਪੁੱਤਰੀ ਮਨਦੀਪ ਕੌਰ ਸੰਧੂ ਭਰ ਜਵਾਨੀ ਵਿਚ ਸੰਖੇਪ ਬੀਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਈ। ਉਹ ਆਪਣੇ ਪਿੱਛੇ ਪਤੀ ਅਮਨਦੀਪ ਸਿੰਘ ਸੰਧੂ ਤੇ ਦੋ ਬੇਟੀਆਂ ਇਮਾਨੀ ਤੇ ਮੀਆ ਛੱਡ ਗਈ ਹੈ।…