Headlines

ਜਸਵਿੰਦਰ ਹੇਅਰ ਬਣੇ ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਨਵੇਂ ਪ੍ਰਧਾਨ

ਸਰੀ, 29 ਅਪ੍ਰੈਲ (ਹਰਦਮ ਮਾਨ)- ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਦੇ ਸਰੀ ਯੂਨਿਟ ਦੀ ਜਨਰਲ ਬਾਡੀ ਦੀ ਮੀਟਿੰਗ ਬੀਤੇ ਦਿਨ ਸੁਸਾਇਟੀ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਦੀ ਪ੍ਰਧਾਨਗੀ ਹੇਠ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਜੋਸ਼ੀਲੇ ਮਾਹੌਲ ਵਿੱਚ ਹੋਈ। ਇਸ ਮੀਟਿੰਗ ਵਿਚ ਕਈ ਨਵੇਂ ਮੈਂਬਰਾਂ ਸਮੇਤ ਕਰੀਬ ਦੋ ਦਰਜਨ ਮੈਂਬਰਾਂ ਨੇ ਹਿੱਸਾ ਲਿਆ ਅਤੇ ਕਾਫੀ ਮੈਂਬਰ ਦੇਸ਼ ਤੋਂ ਬਾਹਰ ਹੋਣ ਕਾਰਨ ਅਤੇ ਹੋਰ ਮਜਬੂਰੀਆਂ ਕਾਰਨ ਹਾਜਰ ਨਾ ਹੋ ਸਕੇ। ਮੀਟਿੰਗ ਦੀ ਸ਼ੁਰੂਆਤ ਅਵਤਾਰ ਬਾਈ ਦੇ ਸਵਾਗਤ ਸ਼ਬਦਾਂ ਨਾਲ ਹੋਈ। ਉਪਰੰਤ ਸਕੱਤਰ ਗੁਰਮੇਲ ਗਿੱਲ ਨੇ ਪਿਛਲੇ ਸੈਸ਼ਨ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਕੁੱਝ ਸੋਧਾਂ ਸਮੇਤ ਸਰਬਸੰਮਤੀ ਨਾਲ ਪਾਸ ਕਰ ਲਿਆ ਗਿਆ। ਇਸ ਤੋਂ ਬਾਅਦ ਨਵੇਂ ਅਹੁਦੇਦਾਰਾਂ ਅਤੇ ਐਗਜ਼ੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਜਸਵਿੰਦਰ ਹੇਅਰ – ਪ੍ਰਧਾਨ, ਅਨੁਜ ਸੂਦ – ਮੀਤ ਪ੍ਰਧਾਨ, ਗੁਰਮੇਲ ਗਿੱਲ – ਸਕੱਤਰ, ਨਿਰਮਲ ਕਿੰਗਰਾ – ਸਹਾਇਕ ਸਕੱਤਰ, ਹਰਪਾਲ ਗਰੇਵਾਲ – ਖਜ਼ਾਨਚੀ ਅਤੇ ਰਾਮਜੀਤ ਤਰਕ, ਇਕਬਾਲ ਬਰਾੜ, ਸੁੱਖੀ ਗਰਚਾ, ਠਾਣਾ ਸਿੰਘ ਤੇ ਪਰਮਜੀਤ ਸਿੱਧੂ ਐਗਜ਼ੈਕਟਿਵ ਕਮੇਟੀ ਮੈਂਬਰ ਚੁਣੇ ਗਏ। ਇਸ ਉਪਰੰਤ 19 ਮਈ ਨੂੰ ਤਰਕਸ਼ੀਲ ਸੁਸਾਇਟੀ ਦੇ ਹੋ ਰਹੇ ਕੌਮੀ ਡੈਲੀਗੇਟ ਇਜਲਾਸ ਲਈ 6 ਡੈਲੀਗੇਟਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਅੰਤ ਵਿਚ ਧੰਨਵਾਦੀ ਮਤਾ ਪੇਸ਼ ਕੀਤਾ ਗਿਆ ਅਤੇ ਸਾਰੇ ਮੈਂਬਰਾਂ ਵੱਲੋਂ ਅੰਧਵਿਸ਼ਵਾਸ਼ਾਂ ਦੇ ਹਨੇਰੇ ਨੂੰ ਦੂਰ ਕਰਨ ਲਈ ਨਿੱਠ ਕੇ ਕੰਮ ਕਰਨ ਦੇ ਅਹਿਦ ਨਾਲ ਮੀਟਿੰਗ ਸਮਾਪਤ ਹੋਈ।

Read More

..ਬਾਕੀ “ਮੋਦੀ-ਸ਼ਾਹੇ” ਦਾ        

ਸਤਵੰਤ ਸ. ਦੀਪਕ, ਵੈਨਕੂਵਰ, ਬੀ ਸੀ, (604 910 9953)              ਭਾਰਤ ਦੀ 18ਵੀਂ ਲੋਕ ਸਭਾ ਲਈ ਚੋਣ ਪ੍ਰੋਗਰਾਮ ਦਾ ਐਲਾਨ ਭਾਰਤ ਦੇ ਚੋਣ ਕਮਿਸ਼ਨ ਦੁਆਰਾ 16 ਮਾਰਚ, 2024 ਨੂੰ ਕੀਤਾ ਗਿਆ, ਅਤੇ ਲੱਗਦੇ ਹੱਥ ਹੀ ਚੋਣ ਜ਼ਾਬਤੇ (Model Code of Conduct) ਦਾ ਐਲਾਨ ਕਰ ਕੇ ਵਿਰੋਧੀ ਪਾਰਟੀਆਂ ਦਾ ਨਮਦਾ ਕੱਸ ਦਿੱਤਾ ਹੈ। ਇਸ ਐਲਾਨ ਦੇ ਨਾਲ਼…

Read More

ਕੈਨੇਡਾ ਦਾ “ਟੋਬਾ ਗੋਲਡ ਕੱਪ 2024” ਫ਼ੀਲਡ  ਹਾਕੀ ਟੂਰਨਾਮੈਂਟ  ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਜਿੱਤਿਆ

ਵਿੰਨੀਪੈਗ-(ਸੁਰਿੰਦਰ ਮਾਵੀ) -ਮੌਜੂਦਾ ਸਮੇਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆ ਸਾਹਮਣੇ ਸਭ ਤੋਂ ਵੱਡੀ ਚੁਨੌਤੀ, ਆਪਣੀ ਨਵੀਂ ਪੀੜੀ ਨੂੰ ਸਾਂਭਣ ਦੀ ਹੈ। ਨਸ਼ਾ, ਗੈਂਗਵਾਰ, ਮਾਰ-ਧਾੜ ਸਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ ਵਿਚ ਧਸਦੀ ਜਾ ਰਹੀ ਜਵਾਨੀ ਨੂੰ ਜੇਕਰ ਕਿਸੇ ਸਾਰਥਿਕ ਪਾਸੇ ਨਾ ਲਾਇਆ ਗਿਆ ਤਾਂ  ਇਹ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਭਵਿੱਖ ਖ਼ਤਰੇ ਵਿਚ ਹੈ। ਇਨ੍ਹਾਂ ਕੁਰੀਤੀਆਂ…

Read More

ਕਲੋਨਾ ਕਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ

ਕਲੋਨਾ, 29 ਅਪ੍ਰੈਲ (ਹਰਦਮ ਮਾਨ)-ਬੀ.ਸੀ. ਦੇ ਸ਼ਹਿਰ ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 14ਵਾਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿਚ ਤਕਰੀਬਨ ਪੰਜ ਹਜਾਰ ਲੋਕ ਬੜੇ ਉਤਸ਼ਾਹ ਅਤੇ ਉਮਾਹ ਨਾਲ ਸ਼ਾਮਲ ਹੋਏ। ਨਗਰ ਕੀਤਰਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਮੋਟਰ ਸਾਈਕਲ ਸਵਾਰ ਅਤੇ ਅੰਗਰੇਜ਼ੀ ਬੈਂਡ ਪਾਰਟੀ ਨਗਰ ਕੀਰਤਨ ਦੀ ਸ਼ੋਭਾ ਵਿਚ ਵਾਧਾ ਕਰ ਰਹੇ ਸਨ। ਸ਼ਰਧਾਲੂਆਂ…

Read More

ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਸਰੀ-ਨਿਊਟਨ ਤੋਂ ਕੰਸਰਵੇਟਿਵ ਉਮੀਦਵਾਰ ਨਾਮਜ਼ਦ

ਸਰੀ ( ਦੇ ਪ੍ਰ ਬਿ)- ਉਘੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੂੰ ਸਰੀ-ਨਿਊਟਨ ਤੋਂ  ਫੈਡਰਲ ਕੰਸਰਵੇਟਿਵ ਪਾਰਟੀ ਵਲੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਪੰਜਾਬੀਆਂ ਦੀ ਪ੍ਰਭਾਵਸ਼ਾਲੀ ਵਸੋਂ ਵਾਲੇ ਇਸ ਹਲਕੇ ਤੋਂ  ਪਿਕਸ ਦੇ ਡਾਇਰੈਕਟਰ ਜਗਤਾਰ ਸਿੰਘ ਧਾਲੀਵਾਲ ਸਮੇਤ ਕੁਝ ਹੋਰ  ਕੰਸਰਵੇਟਿਵ ਨੌਮੀਨੇਸ਼ਨ ਦੌੜ ਵਿਚ ਸ਼ਾਮਿਲ ਸਨ ਪਰ ਬੀਤੇ ਦਿਨ ਪਾਰਟੀ ਵਲੋਂ ਹਰਜੀਤ…

Read More

ਮੀਰੀ ਪੀਰੀ ਰੈਸਲਿੰਗ ਕਲੱਬ ਦੇ ਕੁਲਵਿੰਦਰ ਸਿੰਘ ਕੂਨਰ ਦੀ ਐਬਸਫੋਰਡ ਸਪੋਰਟਸ ਹਾਲ ਆਫ ਫੇਮ ਲਈ ਚੋਣ

11 ਮਈ ਨੂੰ ਹੋਵੇਗਾ ਸਨਮਾਨ ਸਮਾਰੋਹ- ਵੈਨਕੂਵਰ ( ਮੰਡੇਰ)- ਮੀਰੀ ਪੀਰੀ ਰੈਸਲਿੰਗ ਕਲੱਬ ਐਬਸਫੋਰਡ ਦੇ ਮੋਢੀ ਪ੍ਰਧਾਨ ਸ ਕੁਲਵਿੰਦਰ ਸਿੰਘ ਕੂਨਰ ਨੂੰ ਐਬਸਫੋਰਡ ਸਪੋਰਟਸ ਹਾਲ ਆਫ ਫੇਮ ਲਈ ਚੁਣਿਆ ਗਿਆ ਹੈ। ਸੰਸਥਾ ਵਲੋਂ ਜਾਰੀ ਇਕ ਸੂਚਨਾ ਵਿਚ ਉਕਤ ਖੁਸ਼ੀ ਸਾਂਝੀ ਕਰਦਿਆਂ ਕਿਹਾ ਗਿਆ ਹੈ ਕਿ ਕੁਲਵਿੰਦਰ ਸਿੰਘ ਕੂਨਰ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਮੋਢੀਆਂ ਵਿਚੋ…

Read More

ਪਵਿੱਤਰ ਗੰਗਾਸਾਗਰ ਦੇ ਦਰਸ਼ਨ 30 ਅਪ੍ਰੈਲ ਨੂੰ ਦਸਮੇਸ਼ ਅਕੈਡਮੀ ਸਰੀ ਵਿਖੇ ਕਰਵਾਏ ਜਾਣਗੇ

ਸਰੀ- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਪ੍ਰਾਪਤ ਨਵਾਬ ਰਾਏ ਕੱਲਾ ਦੇ ਵੰਸਜ਼ ਰਾਏ ਅਜ਼ੀਜ਼ ਉਲਾ ਖਾਨ ਗੁਰੂ ਜੀ ਦੀ ਪਵਿਤਰ ਨਿਸ਼ਾਨੀ ਗੰਗਾਸਾਗਰ ਦੇ ਦਰਸ਼ਨ ਦਸਮੇਸ਼ ਅਕੈਡਮੀ , ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਅਕੈਡਮੀ ਦੇ ਬੱਚਿਆਂ ਨੂੰ ਕਰਵਾਉਣਗੇ। ਅਕੈਡਮੀ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਕੈਡਮੀ ਦੇ ਵਿਦਿਆਰਥੀ ਗੰਗਾਸਾਗਰ ਦੇ ਦਰਸ਼ਨ 30 ਅਪ੍ਰੈਲ ਦਿਨ…

Read More

”ਦਿ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’’ ਯਾਦਗਾਰੀ ਕਿਤਾਬ ਜਲਦੀ ਹੀ ਐਮਾਜ਼ੋਨ ‘ਤੇ ਲਾਂਚ ਕੀਤੀ ਜਾਵੇਗੀ

ਸਰੀ, 25 ਅਪ੍ਰੈਲ (ਹਰਦਮ ਮਾਨ)-ਪੰਜਾਬ ਵਿੱਚ ਬਸਤੀਵਾਦੀ ਦੌਰ ਦੇ ਇੱਕ ਉੱਘੇ ਆਰਕੀਟੈਕਟ ਭਾਈ ਰਾਮ ਸਿੰਘ ਦੇ ਜੀਵਨ ਅਤੇ ਵਿਰਾਸਤ ‘ਤੇ ਰੌਸ਼ਨੀ ਪਾਉਂਦੀ ‘ਦਿ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਯਾਦਗਾਰੀ ਰਚਨਾ ਜਲਦੀ ਹੀ ਐਮਾਜ਼ੋਨ ‘ਤੇ ਲਾਂਚ ਕੀਤੀ ਜਾਵੇਗੀ ਅਤੇ ਦੁਨੀਆ ਭਰ ਦੇ ਪਾਠਕ ਇਸ ਨੂੰ ਪੜ੍ਹਨ ਦੀ ਸਹੂਲਤ ਮਾਣ ਸਕਣਗੇ। ਇਹ ਪੁਸਤਕ ਲਹਿੰਦੇ ਪੰਜਾਬ ਦੇ ਪ੍ਰੋ. ਪਰਵੇਜ਼ ਵੰਡਲ ਅਤੇ ਪ੍ਰੋ: ਸਾਜਿਦਾ ਵੰਡਲ ਦੀ…

Read More

ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਹਰਦਮ ਮਾਨ ਸਰੀ, 25 ਅਪ੍ਰੈਲ 2024-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਕਾਲਮ ਨਵੀਸ ਅਤੇ ਸਾਹਿਤਕਾਰ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ ਤਹਿਤ ਸੁੱਚਾ ਸਿੰਘ ਕਲੇਰ ਦੇ ਜੀਵਨ, ਕਨੇਡਾ ਵਿੱਚ ਸੈਟਲ ਹੋਣ, ਵੈਨਕੂਵਰ ਵਿੱਚ ਪੰਜਾਬੀ ਮਾਰਕੀਟ ਸਥਾਪਿਤ ਕਰਨ ਅਤੇ ਉਹਨਾਂ ਵੱਲੋਂ ਪੰਜਾਬੀ ਭਾਸ਼ਾ, ਸੱਭਿਆਚਾਰ, ਸਾਹਿਤ ਅਤੇ ਸਮਾਜ ਲਈ ਕੀਤੇ ਕੰਮਾਂ ਸਬੰਧੀ ਵਿਸ਼ੇਸ਼…

Read More

ਕੈਨੇਡੀਅਨ ਫੁੱਟਬਾਲ ਲੀਗ ਦਾ ਪ੍ਰਸਾਰਣ ਹੁਣ ਪੰਜਾਬੀ ਵਿਚ

ਅਲਬਰਟਾ ਦੇ ਮਾਈ ਰੇਡੀਓ ਤੇ ਐਲਕਸ ਕਲੱਬ ਵਿਚਾਲੇ ਪ੍ਰਸਾਰਣ ਲਈ ਸਮਝੌਤਾ- ਸਮਝੌਤੇ ਨੂੰ ਲੈਕੇ ਉਤਸ਼ਾਹਿਤ ਹਾਂ-ਗੁਰਸ਼ਰਨ ਬੁੱਟਰ—- ਐਡਮਿੰਟਨ ( ਦੇ ਪ੍ਰ ਬਿ)- ਕੈਨੇਡਾ ਵਿਚ ਆਈਸ ਹਾਕੀ ਦੀ ਪੰਜਾਬੀ ਕੁਮੈਂਟਰੀ ਤੋਂ ਬਾਦ ਹੁਣ ਕੈਨੇਡੀਅਨ ਫੁੱਟਬਾਲ ਦੀ ਕੁਮੈਂਟਰੀ ਦਾ ਵੀ ਪੰਜਾਬੀ ਸਰੋਤੇ ਆਨੰਦ ਮਾਣ ਸਕਣਗੇ। ਕੈਨੇਡੀਅਨ ਪੰਜਾਬੀ ਫੁੱਟਬਾਲ ਪ੍ਰੇਮੀਆਂ ਲਈ ਇਹ ਖੁਸ਼ੀ ਦੀ ਖਬਰ ਬੀਤੇ ਦਿਨ ਉਦੋਂ…

Read More