Headlines

ਨਿੱਝਰ ਕਤਲ ਕੇਸ ਵਿਚ ਤਿੰਨ ਮੁਲਜ਼ਮਾਂ ਦੀ ਨਿੱਜੀ ਪੇਸ਼ੀ ਹੋਈ- ਅਗਲੀ ਪੇਸ਼ੀ 25 ਜੂਨ ਨੂੰ

ਚੌਥੇ ਮੁਲਜ਼ਮ ਦੀ ਹੋਈ ਵੀਡੀਓ ਰਾਹੀਂ ਪੇਸ਼ੀ- ਸਰੀ ( ਦੇ ਪ੍ਰ ਬਿ)-  ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ 18 ਜੂਨ, 2023 ਨੂੰ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਅੱਜ ਸਵੇਰੇ ਸਰੀ ਦੀ ਪ੍ਰੋਵਿੰਸ਼ੀਅਲ ਅਦਾਲਤ ਵਿਚ ਕਥਿਤ ਚਾਰ ਦੋਸ਼ੀਆਂ ਵਿੱਚੋਂ ਤਿੰਨ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨਿੱਜੀ ਰੂਪ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੇਸ਼ੀ…

Read More

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਸਵਰਗੀ ਸ਼ਾਇਰ ਸੁਰਜੀਤ ਪਾਤਰ ਨੂੰ ਰਹੀ ਸਮਰਪਿਤ

ਭੁਪਿੰਦਰ ਸਿੰਘ ਭਾਗੋਮਾਜਰਾ ਦਾ ਸਫਰਨਾਮਾ  ਰਿਲੀਜ਼ – ਕੈਲਗਰੀ ( ਦਲਵੀਰ ਜੱਲੋਵਾਲੀਆ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ 18 ਮਈ ਨੂੰ ਕੋਸੋ ਦੇ ਹਾਲ ਵਿੱਚ ਹੋਈ ਸਾਹਿਤ ਜਗਤ ਦੇ ਮਹਾਨ ਕਵੀ  ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨ ਬਲਵੀਰ ਗੋਰਾ ਮੋਹਨ ਸਿੰਘ ਭਾਗੋਮਾਜਰਾ ਅਤੇ ਬਲਜਿੰਦਰ ਸੰਘਾ ਨੂੰ ਪ੍ਰਧਾਨਗੀ…

Read More

ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ 56ਵਾਂ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

ਬੱਚਿਆਂ ਦੀਆਂ ਦੌੜਾਂ, ਸੋਕਰ, ਕੁਸ਼ਤੀ ਤੇ ਕਬੱਡੀ ਮੁਕਾਬਲੇ ਰੌਚਕ ਰਹੇ- ਜ਼ੋਰਾਵਾਰ ਢੀਂਡਸਾ ਨੇ ਪਟਕੇ ਦੀ ਕੁਸ਼ਤੀ ਜਿੱਤੀ- ਰੁਪਿੰਦਰ ਕੌਰ ਜੌਹਲ ਬਣੀ ਕੈਨੇਡਾ ਕੇਸਰੀ – ਅੰਬਾ ਸੁਰਸਿੰਘ ਵਾਲਾ ਸਰਬੋਤਮ ਧਾਵੀ ਤੇ ਸੱਤੂ ਖਡੂਰ ਸਾਹਿਬ ਵਾਲਾ ਸਰਬੋਤਮ ਜਾਫੀ ਚੁਣੇ ਗਏ- ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)– ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਹਰ ਸਾਲ ਗ਼ਦਰੀ ਬਾਬਿਆਂ ਤੇ ਬੱਬਰ ਅਕਾਲੀਆਂ ਦੀ…

Read More

ਕੈਲਗਰੀ ਵਿਚ ਅਲਬਰਟਾ ਫੀਲਡ ਹਾਕੀ ਕੱਪ ਐਡਮਿੰਟਨ ਦੀ ਟੀਮ ਨੇ ਜਿੱਤਿਆ

ਕੈਲਗਰੀ ( ਦਲਵੀਰ ਜੱਲੋਵਾਲੀਆ)-ਅਲਬਰਟਾ ਫੀਲਡ ਹਾਕੀ  ਕੱਪ 2024ਅਮਿੱਟ ਯਾਦਾਂ ਛਡਦਾ ਹੋਇਆ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ । ਮੁੱਖ ਪ੍ਰਬੰਧਕ ਮਨਦੀਪ ਝੱਲੀ ਤੇ ਕੰਵਲ ਢਿਲੋਂ ਦੀ ਪ੍ਰਧਾਨਗੀ ਵਿੱਚ ਯੁਨਾਈਟਡ ਫੀਲਡ ਹਾਕੀ ਕੱਪ ਕੈਲਗਰੀ ਵਲੋਂ 7ਵਾਂ ਫੀਲਡ ਹਾਕੀ ਟੂਰਨਾਮੈਂਟ ਜੈਨੇਸਿਸ ਸੈਂਟਰ ਵਿਖੇ 17,18,19 ਮਈ ਨੂੰ ਕਰਵਾਇਆ ਗਿਆ।  ਟੂਰਨਾਮੈਂਟ ਵਿਚ ਹਾਕੀ ਦੀਆਂ  16 ਟੀਮਾਂ  ਨੇ ਭਾਗ ਲਿਆ ਜਿਸ…

Read More

ਕਲੋਵਰਡੇਲ-ਲੈਂਗਲੀ ਤੋਂ ਲਿਬਰਲ ਐਮ ਪੀ ਜੌਨ ਐਲਡਗ ਦੇਣਗੇ ਅਸਤੀਫਾ

ਸੂਬਾਈ ਸਿਆਸਤ ਵਿਚ ਕੁੱਦਣ ਦਾ ਵਿਚਾਰ- ਵੈਨਕੂਵਰ- ਕਲੋਵਰਡੇਲ-ਲੈਂਗਲੀ ਸਿਟੀ ਤੋਂ ਦੋ ਵਾਰ ਦੇ ਲਿਬਰਲ ਐਮ ਪੀ  ਜੌਨ ਐਲਡਗ ਆਪਣੇ ਅਹੁਦੇ ਤੋਂ ਅਸਤੀਫਾ ਦੇ  ਰਹੇ ਹਨ। ਉਹਨਾਂ ਇਥੇ ਇਕ ਬਿਆਨ ਰਾਹੀਂ 27 ਮਈ ਤੱਕ ਆਪਣੀ ਸੀਟ ਛੱਡਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ  ਸੂਬਾਈ ਸਿਆਸਤ ਵਿਚ ਆਉਣ ਦੀ ਤਿਆਰੀ ਕਰ ਰਹੇ ਹਨ। ਉਹ ਬੀ ਸੀ ਵਿਧਾਨ…

Read More

ਵੈਨਕੂਵਰ ਵਿਚ ਭਾਰਤੀ ਕੌਂਸਲ ਜਨਰਲ ਮਨੀਸ਼ ਨੂੰ ਨਿੱਘੀ ਵਿਦਾਇਗੀ

ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਵੈਨਕੂਵਰ ਵਿਚ ਭਾਰਤੀ ਕੌਂਸਲ ਜਨਰਲ ਸ੍ਰੀ ਮਨੀਸ਼ ਦਾ ਕਾਰਜਕਾਲ ਪੂਰਾ ਹੋਣ ਤੇ ਸਟਾਫ ਵਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਕੌਂਸਲ ਜਨਰਲ ਦੇ ਦਫਤਰ ਵਿਚ ਹੋਏ ਇਕ ਸਮਾਗਮ ਦੌਰਾਨ ਸਟਾਫ ਵਲੋਂ ਉਹਨਾਂ ਨੂੰ ਤੋਹਫੇ ਦੇਕੇ ਵਿਦਾ ਕੀਤਾ ਗਿਆ ਤੇ ਨਵੀਂ ਨਿਯੁਕਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹ ਤਰੱਕੀ ਪਾਕੇ…

Read More

ਤਨੇਜਾ ਪਰਿਵਾਰ ਦੇ ਗ੍ਰਹਿ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ

ਵਿੰਨੀਪੈਗ (ਸ਼ਰਮਾ)- ਬੀਤੇ ਦਿਨ ਤਨੇਜਾ ਪਰਿਵਾਰ ਵਲੋਂ ਆਪਣੇ ਗ੍ਰਹਿ 50 ਰੈਡ ਪਾਈਨ ਡਰਾਈਵ ਸੇਂਟ ਪੌਲ ਵਿੰਨੀਪੈਗ ਵਿਖੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪੁੱਜੀਆਂ ਸੰਗਤਾਂ ਦਾ ਤਨੇਜਾ ਪਰਿਵਾਰ…

Read More

ਰੂਟਸ ਐਂਡ ਰਿਦਮ ਡਾਂਸ ਅਕੈਡਮੀ ਸਰੀ ਨੇ ਸਲਾਨਾ ਸਨਮਾਨ ਵਿਸਾਖੀ ਮੇਲਾ ਮਨਾਇਆ

ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ- ਸਰੀ (ਸੁਰਜੀਤ ਸਿੰਘ ਮਾਧੋਪੁਰੀ)-ਬੀਤੇ ਦਿਨੀਂ ਰੂਟਸ ਐਂਡ ਰਿਦਮ ਡਾਂਸ ਅਕੈਡਮੀ ਸਰੀ ਦੇ ਪ੍ਰੈਜ਼ੀਡੈਂਟ ਕਮਲਜੀਤ ਸਿੰਘ ਜੌਹਲ ,ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਜੌਹਲ ਅਤੇ ਪਰਿਵਾਰ ਦੇ ਸਹਿਯੋਗ ਨਾਲ ਸਰੀ ਵਿਖੇ  ਸਲਾਨਾ ਸਨਮਾਨ ਵਿਸਾਖੀ ਮੇਲਾ ਮਨਾਇਆ ਗਿਆ। ਜਿਸ ਵਿਚ ਬੱਚਿਆਂ ਅਤੇ ਨੌਜਵਾਨ ਲੜਕੇ ਲੜਕੀਆਂ ਨੇ ਆਪਣੀ ਕਲਾਕਾਰੀ…

Read More

ਬੀ.ਸੀ. ਲਾਟਰੀ ਕਾਰਪੋਰੇਸ਼ਨ ਵੱਲੋਂ ਰਿਚਮੰਡ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ਦਾ ਸਨਮਾਨ

ਸਰੀ, 18 ਮਈ (ਹਰਦਮ ਮਾਨ)-ਏਸ਼ੀਅਨ ਹੈਰੀਟੇਜ ਮਹੀਨੇ ਦੇ ਜਸ਼ਨ ‘ਤੇ ਬੀ.ਸੀ. ਲਾਟਰੀ ਕਾਰਪੋਰੇਸ਼ਨ ਵੱਲੋਂ ਰਿਚਮੰਡ ਕਮਿਊਨਿਟੀ ਸਰਵਿਸਿਜ਼ ਸੋਸਾਇਟੀ (RMCS) ਦਾ ਸਨਮਾਨ ਕੀਤਾ ਗਿਆ ਹੈ ਅਤੇ 5,000 ਡਾਲਰ ਦਾ ਚੈਂਕ ਪ੍ਰਦਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਬੁਲਾਰੇ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਰਿਚਮੰਡ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਰਿਚਮੰਡ ਭਾਈਚਾਰੇ ਦੀ…

Read More

ਪੰਜਾਬੀ ਪ੍ਰੈਸ ਕਲੱਬ ਵੱਲੋਂ ਬਬਰ ਅਕਾਲੀ ਕਰਮ ਸਿੰਘ ਦੌਲਤਪੁਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਸਰੀ, 18 ਮਈ (ਹਰਦਮ ਮਾਨ)-ਪੰਜਾਬੀ ਪ੍ਰੈਸ ਕਲੱਬ ਬੀ.ਸੀ. ਵੱਲੋਂ ਬਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਅਤੇ ‘ਬਬਰ ਅਕਾਲੀ ਦੋਆਬਾ’ ਅਖ਼ਬਾਰ ਦੇ ਮੁੱਖ ਸੰਪਾਦਕ ਭਾਈ ਕਰਮ ਸਿੰਘ ਬਬਰ ਅਕਾਲੀ ਦੀ ਸ਼ਹਾਦਤ ਦੇ ਸ਼ਤਾਬਦੀ ਵਰ੍ਹੇ ‘ਤੇ ਜਰਨੈਲ ਆਰਟ ਗੈਲਰੀ ਸਰੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਵਿਦਵਾਨਾਂ ਅਤੇ ਬੁਲਾਰਿਆਂ ਨੇ ਬਬਰ ਅਕਾਲੀ ਲਹਿਰ, ਗ਼ਦਰ…

Read More