
ਗੁਲਾਟੀ ਪਬਲਿਸ਼ਰਜ਼ ਵੱਲੋਂ ਐਬਸਫੋਰਡ ਵਿਖੇ ਪੁਸਤਕ ਪ੍ਰਦਰਸ਼ਨੀ ਲਾਈ ਗਈ
ਸਰੀ, 29 ਮਈ (ਹਰਦਮ ਮਾਨ)-ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਬੀਤੇ ਦਿਨੀਂ ਐਬਸਫੋਰਡ ਵਿਖੇ ‘ਵਿਰਸੇ ਦੇ ਸ਼ੌਕੀਨ’ ਮੇਲੇ ਵਿਚ ਪੁਸਤਕ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਪੰਜਾਬੀ ਪਿਆਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਪੁਸਤਕ ਸਟਾਲ ਉਪਰ ਪਹੁੰਚ ਕੇ ਐਬਸਫੋਰਡ-ਲੈਂਗਲੀ ਦੇ ਨੌਜਵਾਨ ਮੈਂਬਰ ਪਾਰਲੀਮੈਂਟ ਸੁਖਮਨ ਗਿੱਲ ਅਤੇ ਐਮ.ਐਲ.ਏ. ਹਰਮਨ ਭੰਗੂ ਨੇ ਗੁਲਾਟੀ ਪਬਲਿਸ਼ਰਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।…