Headlines

ਸਿਆਸੀ ਟਿਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰੀ ਉਪਰੰਤ ਪਹਿਲੀ ਅਕਤੂਬਰ ਤੱਕ ਜੇਲ ਭੇਜਿਆ

ਪੰਜਾਬ ਦੇ ਚਿੰਤਕਾਂ ਵਲੋਂ ਗ੍ਰਿਫਤਾਰੀ ਵਿਰੁੱਧ 18 ਸਤੰਬਰ ਨੂੰ ਧਰਨੇ ਦਾ ਐਲਾਨ- ਚੰਡੀਗੜ੍ਹ-ਉਘੇ ਸਿਆਸੀ ਟਿਪਣੀਕਾਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ  ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਬੀਤੀ ਰਾਤ ਮੁਹਾਲੀ ਪੁਲਿਸ ਦੇ ਆਈ ਟੀ ਸੈਲ ਵਲੋਂ ਹਿਰਾਸਤ ਵਿਚ ਲਿਆ ਗਿਆ ਸੀ। ਅੱਜ ਸਵੇਰੇ  ਪੁਲਿਸ ਵਲੋੋਂ ਉਹਨਾਂ ਨੂੰ ਮੁਹਾਲੀ ਦੀ ਇਕ ਅਦਾਲਤ ਵਿਚ ਪੇਸ਼…

Read More

ਮਾਲੀ ਦੀ ਗ੍ਰਿਫਤਾਰੀ ਨਾਲ ਅਖੌਤੀ ਇਨਕਲਾਬ ਨੰਗਾ ਹੋਇਆ ..

ਬੋਲ ਕੇ ਲਬ ਆਜ਼ਾਦ ਹੈ ਤੇਰੇ…? ਸਰੀ (ਲਵਲੀਨ ਸਿੰਘ ਗਿੱਲ)- ਪੰਜਾਬ ਦੇ ਸਿਆਸੀ ਚਿੰਤਕ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਨੇ ਸਮੂਹ ਸੁਹਿਰਦ ਪੰਜਾਬੀਆਂ ਨੂੰ ਚਿੰਤਨ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਸ ਗ੍ਰਿਫਤਾਰੀ ਨੇ ਭਾਰਤ ਦੇ ਨਾਗਰਿਕਾਂ ਲਈ ਸੰਵਿਧਾਨ ਵੱਲੋਂ ਸੁਰੱਖਿਅਤ ਕੀਤੇ ਗਏ ਮੂਲਭੂਤ ਅਧਿਕਾਰਾਂ ਦੀ ਹੋਣੀ ਉੱਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਭਾਰਤ ਹੀ…

Read More

ਪੰਜਾਬੀ ਲੇਖਕਾ ਬੀਬੀ ਬਰਜਿੰਦਰ ਕੌਰ ਢਿੱਲੋਂ ਨਹੀਂ ਰਹੇ

ਸਸਕਾਰ 18 ਸਤੰਬਰ ਬੁੱਧਵਾਰ ਨੂੰ ਰਿਵਰਸਾਈਡ ਸ਼ਮਸ਼ਾਨ ਘਾਟ ਡੈਲਟਾ ਵਿਖੇ ਹੋਵੇਗਾ- ਵੈਨਕੂਵਰ (ਡਾ. ਗੁਰਵਿੰਦਰ ਸਿੰਘ)-  ਕੈਨੇਡਾ ‘ਚ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਨੂੰ ਸਮਰਪਿਤ ਲੇਖਿਕਾ ਅਤੇ ਅਧਿਆਪਕਾ ਬੀਬੀ ਬਰਜਿੰਦਰ ਕੌਰ ਢਿੱਲੋਂ ਬੀਤੇ ਦਿਨੇ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ 18 ਸਤੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ ਢਾਈ ਵਜੇ ਰਿਵਰਸਾਈਡ ਸਮਸ਼ਾਨ ਘਾਟ ਡੈਲਟਾ…

Read More

 ਸੰਪਾਦਕੀ-ਕਮਲਾ ਹੈਰਿਸ ਨੇ ਦੁਵੱਲੀ ਬਹਿਸ ਵਿਚ ਟਰੰਪ ਨੂੰ ਪਛਾੜਿਆ…

ਅਮਰੀਕੀ ਰਾਸ਼ਟਰਪਤੀ ਦੀ ਚੋਣ- -ਸੁਖਵਿੰਦਰ ਸਿੰਘ ਚੋਹਲਾ- ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ 5 ਨਵੰਬਰ ਨੂੰ ਹੋਣ ਜਾ ਰਹੀ ਹੈ ਭਾਵ ਵੋਟਾਂ ਦੇ ਦਿਨ ਵਿਚ ਲਗਪਗ 50 ਦਿਨ ਬਾਕੀ ਬਚੇ ਹਨ। ਰਾਸ਼ਟਰਪਤੀ ਅਹੁਦੇ ਲਈ ਡੈਮੋਕਰੇਟ ਉਮੀਦਵਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਰੀਪਬਲਿਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਬੀਤੀ 10 ਸਤੰਬਰ ਨੂੰ ਹੋਈ ਸਿੱਧੀ ਬਹਿਸ ਨੇ…

Read More

ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਗੁਰੂ ਘਰ ’ਚ ਵਾਪਰੀ ਬੇਅਦਬੀ ਦੀ ਘਟਨਾ-ਪੁਲਿਸ ਵਲੋਂ ਇਕ ਗ੍ਰਿਫਤਾਰ

-ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਪਰਥ, ਆਸਟਰੇਲੀਆ ( ਦੇ ਪ੍ਰ ਬਿ)- ਆਸਟ੍ਰੇਲੀਆ ਦੇ ਗੁਰੂ ਘਰ ਵਿਚ  ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਮੂਹ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਸ਼ਰਾਰਤੀ ਅਨਸਰ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੇ ਜਾਣ…

Read More

ਮੌਡਰੇਟ ਸਿੱਖ ਸੁਸਾਇਟੀਆਂ ਵਲੋਂ ਕੱਟੜਪੰਥੀਆਂ ਖਿਲਾਫ ਲਾਮਬੰਦ ਹੋਣ ਦਾ ਸੱਦਾ

ਰੌਸ ਗੁਰੂ ਘਰ ਵਿਚ ਕੀਤੀ ਇਕੱਤਰਤਾਂ ਦੌਰਾਨ ਕੱਟੜਪੰਥੀਆਂ ਵਲੋਂ ਕੀਤੀ ਕਾਰਵਾਈ ਦੀ ਕਰੜੀ ਨਿੰਦਾ- ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)- ਬੀਤੇ ਐਤਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਵਲੋਂ ਮੌਡਰੇਟ ਸਿੱਖ ਸੁਸਾਇਟੀਆਂ ਦੀ ਇਕ ਅਹਿਮ ਮੀਟਿੰਗ ਬੁਲਾਈ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਤੇ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਸਭ…

Read More

ਵੈਦਿਕ ਹਿੰਦੂ ਕਲਚਰ ਸੁਸਾਇਟੀ ਦੇ ਪ੍ਰਧਾਨ ਵਲੋਂ ਵਾਇਰਲ ਪੱਤਰ ਬਾਰੇ ਸਪੱਸ਼ਟੀਕਰਣ

ਕੰਸਰਵੇਟਿਵ ਆਗੂ ਨੂੰ ਲਿਖੇ ਇਕ ਹੋਰ ਪੱਤਰ ਵਿਚ ਮੁਆਫੀ ਮੰਗੀ- ਸਰੀ ( ਦੇ ਪ੍ਰ ਬਿ)- ਵੈਦਿਕ ਹਿੰਦੂ ਕਲਚਰ ਸੁਸਾਇਟੀ ਵਲੋਂ ਫੈਡਰਲ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਨੂੰ ਕੰਸਰਵੇਟਿਵ ਪਾਰਟੀ ਦੇ ਸਿੱਖ ਪ੍ਰਤੀਨਿਧਾਂ ਦੀ ਥਾਂ ਹਿੰਦੂ ਭਾਈਚਾਰੇ ਨਾਲ ਸਬੰਧਿਤ ਪ੍ਰਤੀਨਿਧਾਂ ਨੂੰ ਮੰਦਿਰ ਦੇ ਪ੍ਰੋਗਰਾਮਾਂ ਵਿਚ ਭੇਜਣ ਬਾਰੇ ਲਿਖੇ ਪੱਤਰ ਦੇ ਵਾਇਰਲ ਹੋਣ ਅਤੇ ਮੰਦਿਰ ਕਮੇਟੀ ਦੀ ਫਿਰਕੂ…

Read More

ਨਵੇਂ ਵਿੰਨੀਪੈਗ ਟਰਾਂਜ਼ਿਟ ਗੈਰੇਜ ਦੇ ਆਕਾਰ ਨੂੰ ਘਟਾਉਣ ਲਈ ਕਮੇਟੀ ਦੀਆਂ ਵੋਟਾਂ

ਵਿੰਨੀਪੈਗ-ਸੁਰਿੰਦਰ ਮਾਵੀ- ਵਿਨੀਪੈਗ ਟਰਾਂਜ਼ਿਟ ਦਾ  ਮੇਨ ਸਟਰੀਟ ‘ਤੇ  ਮੌਜੂਦਾ ਉੱਤਰੀ ਗੈਰੇਜ ਆਪਣੀ ਜ਼ਿੰਦਗੀ ਦੇ ਅੰਤ ਦੇ ਨੇੜੇ ਹੈ. ਸ਼ਹਿਰ ਨੇ ਸੇਲ ਕਿਰਕ ਐਵਿਨਿਊ ਵਿਖੇ ਓਕ ਪੁਆਇੰਟ ਹਾਈਵੇਅ ‘ਤੇ ਇਕ ਜਗ੍ਹਾ ਨੂੰ ਇਕ ਨਵੇਂ ਗੈਰੇਜ  ਵਜੋਂ ਚੁਣਿਆ ਹੈ, ਜਿਸ ਦਾ ਉਦੇਸ਼ ਨਵੀਂਆਂ ਵੱਡੀਆਂ ਬੱਸਾਂ ਦੀ ਸਮਰੱਥਾ ਵਧਾਉਣਾ ਸੀ ਜੋ ਯਾਤਰੀਆਂ ਦੀ ਗਿਣਤੀ ਵਧਾਉਣ ਲਈ ਲੋੜੀਂਦੀਆਂ ਹਨ.ਇਕ…

Read More

ਢਾਹਾਂ ਪੰਜਾਬੀ ਸਾਹਿਤ ਇਨਾਮਾਂ ਲਈ ਤਿੰਨ ਫਾਈਨਲਿਸਟਾਂ ਦੀ ਚੋਣ ਦਾ ਐਲਾਨ

ਤਿੰਨ ਫਾਈਨਲਿਸਟਾਂ ਵਿਚ ਸ਼ਹਿਜ਼ਾਦ ਅਸਲਮ, ਜਿੰਦਰ ਤੇ ਸੁਰਿੰਦਰ ਨੀਰ ਦੀਆਂ ਪੁਸਤਕਾਂ ਦੀ ਚੋਣ- ਸਰੀ ( ਦੇ ਪ੍ਰ ਬਿ)- ਢਾਹਾਂ ਪੰਜਾਬੀ ਸਾਹਿਤ ਇਨਾਮਾਂ ਲਈ ਅੱਜ ਸਾਲ 2024 ਦੇ ਤਿੰਨ ਫਾਈਨਲਿਸਟਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। 25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਅਤੇ 10-10 ਹਜ਼ਾਰ ਡਾਲਰ ਦੇ ਦੋ ਦੂਸਰੇ ਇਨਾਮਾਂ ਸਮੇਤ ਕੁਲ 51 ਹਜ਼ਾਰ ਡਾਲਰ…

Read More