Headlines

ਗੁਰੂ ਨਾਨਕ ਗੁਰਦੁਆਰਾ ਸਰੀ ਡੈਲਟਾ ਤੋਂ ਮੀਰੀ ਪੀਰੀ ਨਗਰ ਕੀਰਤਨ ਸਜਾਇਆ

ਵੱਡੀ ਗਿਣਤੀ ’ਚ ਸੰਗਤਾਂ ਨੇ ਕੀਤੀ ਸ਼ਮੂਲੀਅਤ- ਵੈਨਕੂਵਰ,   ਜੁਲਾਈ (ਮਲਕੀਤ ਸਿੰਘ)-ਸਰੀ ਡੈਲਟਾ ਦੇ ਸਕਾਟ ਰੋਡ ’ਤੇ ਸਥਿਤ  ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਇਕ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛੱਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ…

Read More

ਵਿਲੀਅਮ ਲੇਕ ਦੇ ਬਜ਼ੁਰਗਾਂ ਨੇ ਸਰੀ ’ਚ ਮਨਾਈ ਪਿਕਨਿਕ

*ਕੇਕ ਕੱਟਣ ਮਗਰੋਂ ਸਵਾਦਲੇ ਭੋਜਨ ਦਾ ਮਾਣਿਆ ਆਨੰਦ- ਵੈਨਕੂਵਰ, (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆਂ ਦੇ ਖੂਬਸੂਰਤ ਪਹਾੜਾਂ ’ਚ ਸਥਿਤ ਵਿਲੀਅਮ ਲੇਕ ਸ਼ਹਿਰ ਨਾਲ ਸਬੰਧਿਤ ਕੁਝ ਬਜ਼ੁਰਗਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਹਰ ਸਾਲ ਦੀ ਤਰ੍ਹਾਂ ਸਰੀ ਦੀ 88 ਐਵੀਨਿਊ ’ਤੇ ਸਥਿਤ ਬੇਅਰ ਕਰੀਕ ਪਾਰਕ ’ਚ ‘ਸਾਲਾਨਾ ਪਿਕਨਿਕ’ਮਨਾਈ ਗਈ। ਰਜਿੰਦਰ ਸਿੰਘ ਪਰਮਾਰ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ…

Read More

ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ

ਕਲਮਾਂ ਦੀ ਸਾਂਝ ਸਾਹਿਤ ਸਭਾ ਅਤੇ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ  ਸਨਮਾਨ ਸਮਾਗਮ- ਬਰੈਂਪਟਨ, (ਡਾ. ਝੰਡ)- ਕੰਪਿਊਟਰ ਦੇ ਮਾਹਿਰ ਕਿਰਪਾਲ ਸਿੰਘ ਪੰਨੂ ਵੱਲੋਂ ਇਸ ਖ਼ੇਤਰ ਵਿਚ ਅਰਪਿਤ ਕੀਤੀਆਂ ਗਈਆਂ ਬਹੁ-ਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਲੰਘੇ ਐਤਵਾਰ 14 ਜੁਲਾਈ ਨੂੰ ਬਰੈਂਪਟਨ ਦੀ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਵੱਲੋਂ ਉਨ੍ਹਾਂ ਨੂੰ ‘ਲਾਈਫ਼ ਟਾਈਮ ਅਚੀਵਮੈਂਟ’ ਨਾਲ ਸਨਮਾਨਿਤ ਕੀਤਾ ਗਿਆ।…

Read More

ਬੀ ਸੀ ਦੇ ਸਟੋਰਾਂ ਵਿਚ ਪਲਾਸਟਿਕ ਬੈਗਾਂ ਦੀ ਵਰਤੋਂ ਬੰਦ

ਵਿਕਟੋਰੀਆ ( ਦੇ ਪ੍ਰ ਬਿ)- – ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਵਧੇਰੇ ਸਾਫ਼-ਸੁਥਰਾ ਵਾਤਾਵਰਣ ਮਿਲਣ ਅਤੇ ‘ਸਿੰਗਲ ਯੂਜ਼ ਪਲਾਸਟਿਕ’ (ਇੱਕ ਵਾਰ ਦੀ ਵਰਤੋਂ ਤੋਂ ਬਾਅਦ ਸੁੱਟਣ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ) ਦੇ ਕਚਰੇ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਕਲੀਨ ਬੀ ਸੀ ਪਲਾਸਟਿਕ ਐਕਸ਼ਨ ਪਲੈਨ (CleanBC Plastics Action Plan) ਦਾ ਅਗਲਾ…

Read More

ਮਕਾਨ ਮਾਲਕਾਂ ਦੇ ਅਧਿਕਾਰਾਂ ਦੀ ਅਣਦੇਖੀ ਖਿਲਾਫ ਮੰਤਰੀ ਬਰਾੜ ਦੇ ਦਫਤਰ ਅੱਗੇ ਰੋਸ ਮੁਜ਼ਾਹਰਾ

ਸਰੀ ( ਬਲਦੀਪ ਸਿੰਘ – ਬੀ ਸੀ ਸਰਕਾਰ ਵਲੋੋਂ ਕਿਰਾਏਦਾਰਾਂ ਦੇ  ਹੱਕਾਂ ਦੀ ਸੁਰੱਖਿਆ ਦੇ ਨਾਮ ਹੇਠ ਮਕਾਨ ਮਾਲਕਾਂ ਦੇ ਅਧਿਕਾਰਾਂ ਦੀ ਅਣਦੇਖੀ ਦੇ ਵਿਰੋਧ ਵਿਚ ਇਕ ਪਟੀਸ਼ਨ ਉਪਰ ਦਸਤਖਤੀ ਮੁਹਿੰਮ ਚਲਾਈ ਜਾ ਰਹੀ ਹੈ। ਬੀ ਸੀ ਦੇ ਮਕਾਨ ਮਾਲਕਾਂ ਦੀ ਜਥੇਬੰਦੀ ਵਲੋਂ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ਼ ਦਸਤਖਤੀ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ…

Read More

ਇੰਗਲੈਂਡ ਦੇ ਗੁਰੂ ਘਰਾਂ ਦੇ ਨੁਮਾਇੰਦਿਆਂ ਵਲੋਂ ਸਿੰਘ ਸਾਹਿਬਾਨ ਨੂੰ  ਅਕਾਲੀ ਦਲ ਦੀ ਵਾਗਡੋਰ ਯੋਗ ਹੱਥਾਂ ਚ ਦੇਣ ਦੀ  ਅਪੀਲ 

ਲੈਸਟਰ (ਇੰਗਲੈਂਡ),14 ਜੁਲਾਈ(ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਦੇ ਵੱਖ ਵੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਇੱਕ ਵਿਸ਼ਾਲ ਇਕੱਤਰਤਾ ਬਰਮਿੰਘਮ ਦੇ ਗੁਰਦੁਆਰਾ ਹਰਿਰਾਏ ਸਾਹਿਬ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਜਿਨ੍ਹਾਂ ਵਿਚ ਕੁਲਦੀਪ ਸਿੰਘ ਦਿਓਲ, ਤਰਸੇਮ ਸਿੰਘ ਦਿਓਲ,ਭਾਈ ਦਯਾ ਸਿੰਘ, ਰਾਜਮਨਵਿੰਦਰ ਸਿੰਘ ਰਾਜਾ ਕੰਗ, ਸੁਪਰੀਮ ਸਿੱਖ ਕੌਂਸਿਲ ਦੇ ਬਲਦੇਵ ਸਿੰਘ, ਹਰਜੀਤ ਸਿੰਘ ਸਰਪੰਚ, ਹਰਜੀਤ ਸਿੰਘ…

Read More

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰਿਕਾਰਡ ਦੀ ਨਿਗਰਾਨੀ ਨਾ ਕਰਨ ਵਾਲੀਆਂ ਸੰਸਥਾਵਾਂ ਲਈ ਸਟੱਡੀ ਪਰਮਿਟ ਬੰਦ ਹੋਣਗੇ

ਓਟਾਵਾ (ਬਲਜਿੰਦਰ ਸੇਖਾ )- ਕੈਨੇਡਾ ਨੇ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ‘ਤੇ ਸਖਤ ਨਿਗਰਾਨੀ ਦਾ ਪ੍ਰਸਤਾਵ ਦਿੱਤਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰਿਕਾਰਡ ਦੀ ਨਿਗਰਾਨੀ ਨਾ ਕਰਨ ਵਾਲੀਆਂ ਸੰਸਥਾਵਾਂ ਲਈ ਕੈਨੇਡਾ ਸਟੱਡੀ ਪਰਮਿਟ ਦੀ ਪ੍ਰਕਿਰਿਆ ਬੰਦ ਕਰੇਗਾ। ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੇ ਅੰਦਰ ਨਿਗਰਾਨੀ ਅਤੇ ਇਕਸਾਰਤਾ ਨੂੰ ਵਧਾਉਣ ਲਈ, ਫੈਡਰਲ ਸਰਕਾਰ ਮਹੱਤਵਪੂਰਨ ਰੈਗੂਲੇਟਰੀ ਤਬਦੀਲੀਆਂ ਦਾ ਪ੍ਰਸਤਾਵ…

Read More

ਟੋਰਾਂਟੋ ਕਬੱਡੀ ਸੀਜ਼ਨ 2024-ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੂਸਰੀ ਵਾਰ ਬਣਿਆ ਚੈਪੀਅਨ

ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਕੱਪ ਆਯੋਜਤ-ਰਵੀ ਕੈਲਰਮ ਤੇ ਸ਼ੀਲੂ ਬਾਹੂ ਅਕਬਰਪੁਰ ਬਣੇ ਸਰਵੋਤਮ ਖਿਡਾਰੀ- ਹੈਰੀ ਮੰਡੇਰ ਵੱਲੋਂ ਸਾਬਕਾ ਖਿਡਾਰੀਆਂ ਦਾ ਸੋਨ ਤਮਗਿਆਂ ਨਾਲ ਸਨਮਾਨ ਬਰੈਂਪਟਨ ( ਅਰਸ਼ਦੀਪ ਸਿੰਘ ਸ਼ੈਰੀ )-ਕੈਨੇਡਾ ਦੇ ਓਂਟਾਰੀਓ ਸੂਬੇ ’ਚ ਸਰਗਰਮ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ…

Read More

ਜਦੋਂ ਪ੍ਰਧਾਨ ਮੰਤਰੀ ਟਰੂਡੋ ਦਿਲਜੀਤ ਦੇ ਸ਼ੋਅ ਵਿਚ ਪੁੱਜੇ

ਟੋਰਾਂਟੋ (ਬਲਜਿੰਦਰ ਸੇਖਾ ) -ਕੈਨੇਡਾ ਦੇ ਮੈਟਰੋ ਸ਼ਹਿਰ ਟੋਰਾਂਟੋ ਵਿੱਚ ਦਿਲਜੀਤ ਦੋਸਾਂਝ ਦੇ ਚੱਲ ਰਹੇ ਸ਼ੋਅ ਦੌਰਾਨ ਅਚਾਨਕ ਕੈਨੇਡਾ ਦੇ ਪ੍ਰਧਾਨ ਮੰਤਰੀ  ਜਸਟਿਨ ਟਰੂਡੋ  ਬਾਹਾਂ ਖਿਲਾਰ ਕੇ ਸਟੇਜ ਤੇ ਪਹੁੰਚੇ। ਮੰਚ ਤੇ ਪੁੱਜੇ ਟਰੂਡੋ ਦਾ ਦਿਲਜੀਤ ਨੇ  ਜੱਫੀ ਵਿਚ ਲੈਂਦਿਆਂ ਸਵਾਗਤ ਕੀਤਾ  । ਇਸ ਦੌਰਾਨ ਪ੍ਰਧਾਨ ਮੰਤਰੀ ਭੰਗੜਾ ਪਾਉਣ ਵਾਲੇ ਮੁੰਡੇ ਤੇ ਕੁੜੀਆਂ ਨੂੰ ਵੀ…

Read More

ਰੇਡੀਓ ਪੱਤਰਕਾਰ ਅਮਨਜੋਤ ਪੰਨੂੰ ਕੈਲਗਰੀ ਯੂਨੀਵਰਸਿਟੀ ਦਾ ਸੈਨੇਟਰ ਨਾਮਜ਼ਦ

ਕੈਲਗਰੀ ( ਦਲਵੀਰ ਜੱਲੋਵਾਲੀਆ)-ਅਲਬਰਟਾ ਦੀ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ਵਿੱਚ ਰੇਡੀਓ ਪੱਤਰਕਾਰ ਅਮਨਜੋਤ ਸਿੰਘ ਪਨੂੰ ਨੂੰ ਸੈਨੇਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਲਬਰਟਾ ਦੀ ਤਕਨੀਕੀ ਸਿੱਖਿਆ ਮੰਤਰੀ ਰਾਜਨ ਸਾਹਨੀ ਵੱਲੋਂ ਕੀਤੀ ਗਈ ਇਹ ਨਾਮਜ਼ਦਗੀ 1 ਜੁਲਾਈ 2024 ਤੋਂ ਸ਼ੁਰੂ ਹੋਵੇਗੀ ਜਿਸਦੀ ਮਿਆਦ ਤਿੰਨ ਸਾਲਾਂ ਲਈ ਹੋਵੇਗੀ।

Read More