ਸ਼ੇਰ-ਏ-ਪੰਜਾਬ ਰੇਡੀਓ (600 AM) ‘ਤੇ ਲਾਈਵ ਹੋਵੇਗੀ ਲਾਇਨਜ਼ ਫੁੱਟਬਾਲ ਸੀਜ਼ਨ ਦੀ ਪੰਜਾਬੀ ਕੁਮੈਂਟਰੀ
ਵੈਨਕੂਵਰ ( ਸੁਖਵੰਤ ਢਿੱਲੋਂ)–ਬੀ ਸੀ ਲਾਇਨਜ਼ 2024 ਦੇ ਫੁੱਟਬਾਲ ਸੀਜ਼ਨ ਦੀ ਲਾਈਵ ਪੰਜਾਬੀ ਕੁਮੈਂਟਰੀ ਸ਼ੇਰੇ ਪੰਜਾਬ ਰੇਡੀਓ ਉਪਰ ਕੀਤੀ ਜਾਵੇਗੀ । ਟੋਰਾਂਟੋ ਅਰਗੋਨੌਟਸ ਵਿਖੇ ਐਤਵਾਰ ਦੇ ਨਿਯਮਤ ਸੀਜ਼ਨ ਦੇ ਓਪਨਰ ਤੋਂ ਸ਼ੁਰੂ ਕਰਦੇ ਹੋਏ, ਹਰਪ੍ਰੀਤ ਪੰਧੇਰ ਅਤੇ ਤਕਦੀਰ ਥਿੰਦਲ ਸ਼ੇਰ-ਏ-ਪੰਜਾਬ ਰੇਡੀਓ AM 600 ‘ਤੇ ਸਾਰੇ ਨਿਯਮਤ ਸੀਜ਼ਨ ਅਤੇ ਪਲੇਆਫ ਗੇਮਾਂ ਲਈ ਖੇਡ ਪ੍ਰੇਮੀਆਂ ਤੇ ਸਰੋਤਿਆਂ ਨਾਲ ਸਾਂਝ ਪਾਉਣਗੇ। ਇਹ ਜੋੜੀ 29 ਜੁਲਾਈ, 2023 ਨੂੰ CFL ਦੇ ਪਹਿਲੇ ਪੰਜਾਬੀ ਰੇਡੀਓ ਪ੍ਰਸਾਰਣ ਦੀ ਅਗਵਾਈ ਕਰਨ ਤੋਂ ਬਾਅਦ ਵਾਪਸ ਪਰਤੀ ਹੈ ਜਦੋਂ ਐਡਮਿੰਟਨ…