Headlines

ਮੇਪਲ ਰਿੱਜ ਕ੍ਰਿਸ਼ਚੀਅਨ ਸੈਕੰਡਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ

ਸਰੀ, 29 ਮਈ (ਹਰਦਮ ਮਾਨ)-ਮੇਪਲ ਰਿੱਜ ਕ੍ਰਿਸ਼ਚੀਅਨ ਸੈਕੰਡਰੀ ਸਕੂਲ ਦੇ ਬਾਹਰਵੀਂ ਜਮਾਤ ਦੇ ਵਿਦਿਆਰਥੀ ਅਤੇ ਉਹਨਾਂ ਦੇ ਅਧਿਆਪਕ ਬੀਤੇ ਦਿਨ ਕੁਝ ਹੋਰ ਧਾਰਮਿਕ ਅਸਥਾਨਾਂ ਦੇ ਨਾਲ ਨਾਲ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਵੀ ਨਤਮਸਤਕ ਹੋਏ। ਉਹ ਸਿੱਖ ਧਰਮ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਅਤੇ ਕਲਚਰ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਸੰਘੇੜਾ…

Read More

ਪੰਜਾਬੀ ਅਖਬਾਰ ‘ਕੈਨੇਡਾ ਦਰਪਣ’ ਦੀ ਆਰਕਾਈਵ  ਲਾਂਚ ਕਰਨ ਲਈ ਵਿਸ਼ੇਸ਼ ਸਮਾਗਮ

ਸਰੀ, 29 ਮਈ (ਹਰਦਮ ਮਾਨ)- ਬੀਤੇ ਦਿਨ ਪੰਜਾਬੀ ਅਖਬਾਰ ‘ਕੈਨੇਡਾ ਦਰਪਣ’ ਦੀ ਆਰਕਾਈਵ  ਲਾਂਚ ਕਰਨ ਲਈ ਸਰੀ ਪਬਲਿਕ ਲਾਇਬਰੇਰੀ, ਫਲੀਟਵੁੱਡ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਵਿਦਵਾਨਾਂ, ਸਾਹਿਤਕਾਰਾਂ ਅਤੇ ਪੰਜਾਬੀ ਨਾਲ ਸਿਨੇਹ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਹ ਆਰਕਾਈਵ ਸੁਖਵੰਤ ਹੁੰਦਲ ਵੱਲੋਂ ਚਰਨਜੀਤ ਕੌਰ ਗਿੱਲ (ਸੁਪਤਨੀ ਮਰਹੂਮ ਦਰਸ਼ਨ ਗਿੱਲ) ਦੇ ਸਹਿਯੋਗ ਨਾਲ ਤਿਆਰ…

Read More

ਬੀ ਸੀ ਚ ਘਰਾਂ ਦੀ ਉਸਾਰੀ ਨੂੰ ਤੇਜ਼ ਕਰਨ ਲਈ ਨਵੇਂ ‘ਬਿਲਡਿੰਗ ਪਰਮਿਟ ਹੱਬ’ ਦੀ ਸ਼ੁਰੂਆਤ

ਬਰਨਬੀ – ਵਧੇਰੇ ਘਰਾਂ ਨੂੰ ਹੋਰ ਤੇਜ਼ੀ ਨਾਲ ਬਣਾਉਣ ਅਤੇ ਬੀ.ਸੀ. ਦੀ ਹਾਊਸਿੰਗ ਮਾਰਕਿਟ ਵਿੱਚ ਚੁਣੌਤੀਆਂ ਦਾ ਹੱਲ ਕਰਨ ਲਈ, ਇੱਕ ਨਵਾਂ ਡਿਜੀਟਲ ‘ਬਿਲਡਿੰਗ ਪਰਮਿਟ ਹੱਬ’ ਸਥਾਨਕ ਪਰਮਿਟ ਪ੍ਰਕਿਰਿਆਵਾਂ ਨੂੰ ਸੁਚਾਰੂ ਅਤੇ ਮਿਆਰੀ ਬਣਾਉਣ ਵਿੱਚ ਸਹਾਇਤਾ ਕਰੇਗਾ। ਪ੍ਰੀਮੀਅਰ ਡੇਵਿਡ ਈਬੀ ਨੇ ਉਕਤ ਐਲਾਨ ਕਰਦਿਆਂ ਕਿਹਾ ਕਿ “ਪਰਮਿਟ ਦੇਣ ਦੀ ਪ੍ਰਕਿਰਿਆ ਹੌਲੀ ਅਤੇ ਗੁੰਝਲਦਾਰ ਹੋ ਸਕਦੀ…

Read More

ਹਾਕੀ ਟੀਮ ਦੀ ਬੱਸ ਨਾਲ ਹਾਦਸੇ ਲਈ ਜਿੰਮੇਵਾਰ ਡਰਾਈਵਰ ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨ ਦੇ ਹੁਕਮ

ਕੈਲਗਰੀ ( ਸ਼ਰਮਾ, ਜੱਲੋਵਾਲੀਆ) -ਸੈਸਕਾਟੂਨ ਵਿਚ 6 ਅਪ੍ਰੈਲ 2018 ਵਿਚ ਬ੍ਰੋਂਕੋਸ ਜੂਨੀਅਰ ਹਾਕੀ ਟੀਮ ਨਾਲ ਜੁੜੇ ਭਿਆਨਕ ਬੱਸ ਹਾਦਸੇ ਦਾ ਕਾਰਨ ਬਣਨ ਵਾਲੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਡਿਪੋਰਟ ਕਰਨ ਦੇ ਹੁਕਮ ਸੁਣਾਏ ਗਏ ਹਨ। ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ ਜਸਕੀਰਤ ਸਿੰਘ ਸਿੱਧੂ ਖਿਲਾਫ 15 ਮਿੰਟ ਦੀ ਵਰਚੁਅਲ ਸੁਣਵਾਈ ਦੌਰਾਨ ਆਪਣਾ ਉਕਤ ਫੈਸਲਾ…

Read More

ਸੀਨੀਅਰ ਸੈਂਟਰ ਵਿਚ ਦੋ ਸਾਲ ਤੋਂ ਬੰਦ ਪਈ ਲਿਫਟ ਚਾਲੂ ਹੋਈ

ਸਰੀ ( ਦੇ ਪ੍ਰ ਬਿ)- ਸਰੀ-ਡੈਲਟਾ ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਵਿਖੇ ਲਿਫਟ ਚਾਲੂ ਕਰਨ ਮੌਕੇ  ਸਰੀ-ਨਿਊਟਨ ਤੋਂ ਐਨ ਡੀ ਪੀ ਵਿਧਾਇਕ ਤੇ ਕਿਰਤ ਮੰਤਰੀ ਸ੍ਰੀ ਹੈਰੀ ਬੈਂਸ ਵਿਸ਼ੇਸ਼ ਤੌਰ ਤੇ ਪੁੱਜੇ ਤੇ ਸੀਨੀਅਰਜ਼ ਨਾਲ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਸੀਨੀਅਰਜ਼ ਨੂੰ ਸੰਬੋਧਨ ਹੁੰਦਿਆਂ ਸ੍ਰੀ ਹੈਰੀ ਬੈਂਸ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਸਾਡੀ…

Read More

ਪ੍ਰੀਮੀਅਰ ਡੇਵਿਡ ਈਬੀ ਵੈਨਕੂਵਰ-ਪੁਆਇੰਟ ਗ੍ਰੇਅ ਤੋ ਐਨ ਡੀ ਪੀ ਉਮੀਦਵਾਰ ਨਾਮਜ਼ਦ

ਵੈਨਕੂਵਰ- ਬੀ ਸੀ ਐਨ ਡੀ ਪੀ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਵੈਨਕੂਵਰ-ਪੁਆਇੰਟ ਗ੍ਰੇਅ ਤੋਂ ਮੁੜ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਡੇਵਿਡ ਈਬੀ ਪਹਿਲੀ ਵਾਰ 2013 ਵਿੱਚ ਵੈਨਕੂਵਰ-ਪੁਆਇੰਟ ਗ੍ਰੇਅ ਲਈ ਵਿਧਾਇਕ ਚੁਣੇ ਗਏ ਸਨ।  ਉਹ 2022 ਵਿੱਚ ਪ੍ਰੀਮੀਅਰ ਅਤੇ ਬੀ ਸੀ ਐਨ ਡੀ ਪੀ ਦੇ ਨੇਤਾ ਬਣੇ ਸਨ। ਸੀ। ਉਹਨਾਂ ਨੇ ਸੂਬੇ ਪ੍ਰੀਮੀਅਰ ਵਜੋਂ  ਹਾਊਸਿੰਗ ਮਾਰਕੀਟ…

Read More

ਬੀ ਸੀ ਕੰਸਰਵੇਟਿਵ ਨੇ ਬੀ ਸੀ ਯੂਨਾਈਟਡ ਦੀ ਚੋਣ ਸਮਝੌਤੇ ਬਾਰੇ ਪੇਸ਼ਕਸ਼ ਠੁਕਰਾਈ

ਵੈਨਕੂਵਰ ( ਦੇ ਪ੍ਰ ਬਿ)- ਬੀ ਸੀ ਯੂਨਾਈਟਿਡ ਲੀਡਰ ਕੇਵਿਨ ਫਾਲਕਨ ਨੇ ਬੀ ਸੀ ਯੂਨਾਈਟਿਡ ਅਤੇ ਬੀ ਸੀ ਕੰਜ਼ਰਵੇਟਿਵ  ਦੇ ਅਧਿਕਾਰਤ ਨੁਮਾਇੰਦਿਆਂ ਵਿਚਾਲੇ ਆਗਾਮੀ ਚੋਣਾਂ ਦੌਰਾਨ ਆਪਸੀ ਸਹਿਯੋਗ ਅਤੇ ਗਠਜੋੜ ਸਬੰਧੀ  ਵਿਚਾਰ ਵਟਾਂਦਰੇ ਦੀ ਸਮਾਪਤੀ ਤੋਂ ਬਾਅਦ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹਨਾਂ ਵਲੋਂ ਵਾਜਬ ਸਹਿਯੋਗ ਪ੍ਰਸਤਾਵ ਦੇ ਬਾਵਜੂਦ ਬੀ ਸੀ ਕੰਸਰਵੇਟਿਵ ਆਗੂ…

Read More

ਬੀਸੀ ਸੁਪਰੀਮ ਕੋਰਟ ਵਲੋਂ ਸਰੀ ਪੁਲਿਸ ਬਾਰੇ ਹੁਕਮਾਂ ਖਿਲਾਫ ਸਿਟੀ ਕੌਂਸਲ ਦੀ ਪਟੀਸ਼ਨ ਰੱਦ

ਸਰੀ ਪੁਲਿਸ ਟਰਾਂਜੀਸ਼ਨ ਜਾਰੀ ਰੱਖਣ ਦੇ  ਹੱਕ ਵਿਚ ਫੈਸਲਾ ਸ਼ਲਾਘਾਯੋਗ- ਫਾਰਨਵਰਥ- ਸਰੀ ( ਦੇ ਪ੍ਰ ਬਿ)- ਬੀ ਸੀ ਸੁਪਰੀਮ ਕੋਰਟ ਵਲੋਂ ਅੱਜ ਸੁਣਾਏ ਇਕ ਫੈਸਲੇ ਵਿਚ ਸਰੀ ਸਿਟੀ ਕੌਂਸਲ ਵਲੋਂ ਜਨਤਕ ਸੁਰੱਖਿਆ ਮੰਤਰੀ ਫਾਰਨਵਰਥ ਦੇ ਆਰ ਸੀ ਐਮ ਪੀ ਦੀ ਥਾਂ ਸਰੀ ਪੁਲਿਸ ਬਾਰੇ ਹੁਕਮਾਂ ਵਿਰੁੱਧ ਦਾਇਰ ਕੀਤੀ ਗਈ ਰੀਵਿਊ ਪਟੀਸ਼ਨ ਰੱਦ ਕਰ ਦਿੱਤੀ ਹੈ।…

Read More

ਬਲਦੇਵ ਰਹਿਪਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਚੁਣੇ ਗਏ

ਤਰਕਸ਼ੀਲ ਸੁਸਾਇਟੀ ਕੈਨੇਡਾ ਦਾ ਜਨਰਲ ਇਜਲਾਸ – ਅਵਤਾਰ ਬਾਈ ਸਰਪ੍ਰਸਤ ਅਤੇ ਬੀਰਬਲ ਭਦੌੜ ਜਨਰਲ ਸਕੱਤਰ ਬਣੇ- ਸਰੀ, 23 ਮਈ (ਹਰਦਮ ਮਾਨ)-ਕਨੇਡਾ ਦੇ ਵੱਖ ਵੱਖ ਸੂਬਿਆਂ  ਦੀਆਂ ਤਰਕਸ਼ੀਲ ਸੁਸਾਇਟੀਆਂ ਦੇ ਨੁਮਾਇੰਦਿਆਂ ਦੀ ਜ਼ੂਮ ਮੀਟਿੰਗ ਹੋਈ ਜਿਸ ਵਿੱਚ ਬੀਤੇ ਦੋ ਸਾਲਾਂ ਦੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ, ਸੰਵਿਧਾਨ ਤੇ ਐਲਾਨਨਾਮੇ ‘ਤੇ ਵਿਚਾਰ ਚਰਚਾ ਕੀਤੀ ਗਈ ਅਤੇ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ।…

Read More

ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਸੰਘਰਸ਼

ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ————— ਡਾ. ਗੁਰਵਿੰਦਰ ਸਿੰਘ__________ 23 ਮਈ 2024 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਦੇ, ਵੈਨਕੂਵਰ ਦੀ ਸਮੁੰਦਰੀ ਧਰਤੀ ‘ਤੇ ਪੁੱਜਣ ਦੇ ਇਤਿਹਾਸਿਕ ਵਰਤਾਰੇ ਨੂੰ 110 ਸਾਲ ਹੋ ਗਏ ਹਨ। ਮਹਾਨ ਲਿਖਾਰੀ ਜਾਰਜ ਓਰਵੈਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਤਬਾਹ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਲੋਕਾਂ ਦੀ…

Read More